ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ

Thursday, Nov 12, 2020 - 06:15 PM (IST)

ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ

ਮੁੰਬਈ — ਕੋਰੋਨਾ ਆਫ਼ਤ ਦੀ ਸ਼ੁਰੂਆਤ ਵੇਲੇ ਕੇਂਦਰ ਸਰਕਾਰ ਨੇ ਕੋਰੋਨਾ ਦੇ ਫੈਲਣ 'ਤੇ ਰੋਕ ਲਗਾਉਣ ਲਈ ਦੇਸ਼ ਭਰ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਸੀ। ਅਜਿਹੀ ਸਥਿਤੀ ਵਿਚ ਪਹਿਲਾਂ ਤੋਂ ਹੀ ਮੰਦੀ ਦੇ ਪੜਾਅ ਵਿਚੋਂ ਲੰਘ ਰਹੀ ਭਾਰਤੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਅਨਲਾਕ ਸ਼ੁਰੂ ਹੋਣ ਤੋਂ ਬਾਅਦ ਹੁਣ ਦੇਸ਼ ਦੀ ਆਰਥਿਕਤਾ 'ਚ ਹੌਲੀ-ਹੌਲੀ ਸੁਧਾਰ ਹੁੰਦੀ ਪ੍ਰਤੀਤ ਹੁੰਦੀ ਹੈ। ਇਸ ਦੌਰਾਨ ਰਿਜ਼ਰਵ ਬੈਂਕ (ਇੰਡੀਆ) ਨੇ ਦੇਸ਼ ਦੀ ਜੀਡੀਪੀ ਦੇ ਘਟਣ ਬਾਰੇ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਇਹ ਵੀ ਦੱਸਿਆ ਹੈ ਕਿ ਪਹਿਲੀ ਵਾਰ ਦੇਸ਼ ਅਜਿਹੀ ਮੰਦੀ ਵਿਚ ਫਸਿਆ ਹੋਇਆ ਹੈ।

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿਚ ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਇਕ ਸਾਲ ਪਹਿਲਾਂ ਦੇ ਮੁਕਾਬਲੇ 8.6 ਪ੍ਰਤੀਸ਼ਤ ਘਟਣ ਦਾ ਅਨੁਮਾਨ ਹੈ। ਜੀ.ਡੀ.ਪੀ. ਲਗਾਤਾਰ ਦੋ ਤਿਮਾਹੀਆਂ ਤੋਂ ਘਟਣ ਨਾਲ ਦੇਸ਼ ਪਹਿਲੀ ਵਾਰ ਇਸ ਤਰ੍ਹਾਂ ਦੀ ਮੰਦੀ ਵਿਚ ਫਸਿਆ ਹੈ।  ਕੋਵਿਡ-19 ਲਾਗ ਅਤੇ ਤਾਲਾਬੰਦੀ ਦੇ ਪ੍ਰਭਾਵ ਕਾਰਨ ਜੀ.ਡੀ.ਪੀ. ਪਹਿਲੀ ਤਿਮਾਹੀ ਵਿਚ 23.9 ਪ੍ਰਤੀਸ਼ਤ ਹੇਠਾਂ ਆ ਗਈ।

ਆਰ.ਬੀ.ਆਈ. ਨੇ ਲਗਾਇਆ ਹੈ 8.6 ਪ੍ਰਤੀਸ਼ਤ ਗਿਰਾਵਟ ਦਾ ਅਨੁਮਾਨ 

ਦੂਜੀ ਤਿਮਾਹੀ ਦੇ ਜੀ.ਡੀ.ਪੀ. ਦੇ ਅਧਿਕਾਰਤ ਅੰਕੜੇ ਅਜੇ ਆਉਣੇ ਬਾਕੀ ਹਨ, ਪਰ ਕੇਂਦਰੀ ਬੈਂਕ ਦੇ ਖੋਜਕਰਤਾਵਾਂ ਨੇ ਅਨੁਮਾਨ ਲਗਾਇਆ ਹੈ ਕਿ ਸਤੰਬਰ ਦੀ ਤਿਮਾਹੀ ਵਿਚ ਤੁਰੰਤ ਭਵਿੱਖਬਾਣੀ ਵਿਧੀ ਦਾ ਇਸਤੇਮਾਲ ਕਰਦਿਆਂ 8.6 ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਇਨ੍ਹਾਂ ਖੋਜਕਰਤਾਵਾਂ ਦੇ ਵਿਚਾਰ ਬੁੱਧਵਾਰ ਨੂੰ ਜਾਰੀ ਕੀਤੇ ਆਰਬੀਆਈ ਦੇ ਮਾਸਿਕ ਬੁਲੇਟਿਨ ਵਿਚ ਪ੍ਰਕਾਸ਼ਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ

ਇਤਿਹਾਸ 'ਚ ਪਹਿਲੀ ਵਾਰ ਆਰਥਿਕ ਮੰਦੀ ਵਿਚ ਗਿਆ ਦੇਸ਼

ਆਰਬੀਆਈ ਨੇ ਪਹਿਲਾਂ ਹੀ ਅਨੁਮਾਨ ਲਗਾਇਆ ਹੈ ਕਿ ਜੀ.ਡੀ.ਪੀ. ਮੌਜੂਦਾ ਵਿੱਤੀ ਸਾਲ ਵਿਚ 9.5 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਆਰਬੀਆਈ ਦੇ ਖੋਜਕਰਤਾ ਪੰਕਜ ਕੁਮਾਰ ਦੁਆਰਾ ਤਿਆਰ ਕੀਤੀ ਇਕ ਅਧਿਐਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ 'ਭਾਰਤ ਤਕਨੀਕੀ ਰੂਪ ਨਾਲ 2020-21 ਦੀ ਪਹਿਲੀ ਛਿਮਾਹੀ 'ਚ ਆਪਣੇ ਇਤਿਹਾਸ 'ਚ ਪਹਿਲੀ ਵਾਰ ਆਰਥਿਕ ਮੰਦੀ ਵਿਚ ਪੈ ਗਿਆ ਹੈ।

ਇਹ ਵੀ ਪੜ੍ਹੋ : ਇਨ੍ਹਾਂ ਸਰਕਾਰੀ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ: ਖ਼ਤਮ ਕੀਤੇ ਚਾਰਜ, ਸਸਤਾ ਕੀਤਾ ਕਰਜ਼ਾ

ਸਥਿਤੀ ਬਿਹਤਰ ਹੋਣ ਦੀ ਉਮੀਦ

ਆਰਥਿਕ ਕਾਰਗੁਜ਼ਾਰੀ ਦਾ ਸੂਚਕ ਭਾਵ 'ਆਰਥਿਕ ਐਕਟੀਵਿਟੀ ਇੰਡੈਕਸ' ਸਿਰਲੇਖ ਵਾਲੇ ਲੇਖ ਵਿਚ ਕਿਹਾ ਗਿਆ ਹੈ ਕਿ ਲਗਾਤਾਰ ਦੂਜੀ ਤਿਮਾਹੀ ਵਿਚ ਆਰਥਿਕ ਸੰਕੁਚਨ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਗਤੀਵਿਧੀਆਂ ਦੇ ਹੌਲੀ ਹੌਲੀ ਸਧਾਰਣ ਹੋਣ ਨਾਲ ਸੰਕੁਚਨ ਦੀ ਦਰ ਘੱਟ ਰਹੀ ਹੈ ਅਤੇ ਸਥਿਤੀ ਵਿਚ ਸੁਧਾਰ ਦੀ ਉਮੀਦ ਹੈ।

ਇਹ ਵੀ ਪੜ੍ਹੋ : 1 ਕਰੋੜ ਤੋਂ ਵੱਧ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ: ਹੁਣ ਘਰ ਬੈਠੇ ਇਸ ਤਰ੍ਹਾਂ ਬਣੇਗਾ ਜੀਵਨ ਸਰਟੀਫ਼ਿਕੇਟ


author

Harinder Kaur

Content Editor

Related News