ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ

Saturday, Jan 04, 2025 - 01:44 PM (IST)

ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ

ਜਲੰਧਰ (ਵਰੁਣ) – ਸ਼ਹਿਰ ਵਿਚ ਚੱਲ ਰਹੇ ਚੋਰੀ ਕੀਤੇ ਅਤੇ ਝਪਟੇ ਮੋਬਾਈਲਾਂ ਦਾ ਨਾਜਾਇਜ਼ ਕਾਰੋਬਾਰ ਇਕ ਵੱਡੇ ਨੈੱਟਵਰਕ ਦਾ ਹਿੱਸਾ ਨਿਕਲਿਆ ਹੈ। ਇਹ ਸਿਰਫ ਜਲੰਧਰ, ਅੰਮ੍ਰਿਤਸਰ ਜਾਂ ਫਿਰ ਪੂਰੇ ਪੰਜਾਬ ਦਾ ਪੱਧਰ ਨਹੀਂ ਹੈ, ਸਗੋਂ ਇਸਦੇ ਤਾਰ ਬੈਂਗਲੁਰੂ ਤਕ ਫੈਲੇ ਨਿਕਲੇ ਹਨ। ਜਲੰਧਰ ਦੇ ਕਈ ਦੁਕਾਨਦਾਰ ਇਸ ਨੈੱਟਵਰਕ ਦਾ ਹਿੱਸਾ ਹਨ। ਨੈੱਟਵਰਕ ਦਾ ਕਿੰਗਪਿਨ ਸੁਲਤਾਨਪੁਰ ਲੋਧੀ ਦਾ ਹੈ, ਜੋ ਲਾਅ ਗੇਟ ਵਿਚ ਪੀ. ਜੀ. ਵੀ ਚਲਾਉਂਦਾ ਹੈ।

ਇਹ ਵੀ ਪੜ੍ਹੋ :     Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

ਪੀ. ਜੀ. ਦਾ ਮਾਲਕ ਹੀ ਬੈਂਗਲੁਰੂ ਤੋਂ ਚੋਰੀ ਕੀਤੇ ਅਤੇ ਝਪਟੇ ਮਹਿੰਗੇ ਮੋਬਾਈਲ ਪਾਰਸਲ ਜ਼ਰੀਏ ਆਪਣੇ ਟਿਕਾਣੇ ’ਤੇ ਮੰਗਵਾਉਂਦਾ ਹੈ। ਪਾਰਸਲ ਮੰਗਵਾਉਣ ਤੋਂ ਪਹਿਲਾਂ ਇਕ ਵ੍ਹਟਸਐਪ ’ਤੇ ਲਿਸਟ ਭੇਜੀ ਜਾਂਦੀ ਹੈ, ਜਿਸ ਵਿਚ ਲਾਟ ਦੇ ਅੰਦਰ ਪਏ ਮੋਬਾਈਲਾਂ ਦੇ ਨਾਂ ਅਤੇ ਰੇਟ ਲਿਸਟ ਹੁੰਦੀ ਹੈ। ਸਿਲੈਕਟ ਕਰਨ ’ਤੇ ਉਹੀ ਲਾਟ ਭੇਜਿਆ ਜਾਂਦਾ ਹੈ ਅਤੇ ਪੈਸੇ ਆਨਲਾਈਨ ਭੇਜ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ :     ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ

ਸਾਲ 2020 ਵਿਚ ਸੁਲਤਾਨਪੁਰ ਲੋਧੀ ਦੇ ਇਸ ਵਿਅਕਤੀ ਦਾ ਤਾਲਮੇਲ ਬੈਂਗਲੁਰੂ ਦੇ ਕ੍ਰਿਮੀਨਲ ਹੋਇਆ ਸੀ, ਜਿਸ ਦੇ ਬਾਅਦ ਤੋਂ ਉਹ ਬੈਂਗਲੁਰੂ ਅਤੇ ਅੰਮ੍ਰਿਤਸਰ ਵਿਚ ਚੋਰੀ ਕੀਤੇ ਅਤੇ ਝਪਟੇ ਜਾਣ ਵਾਲੇ ਮੋਬਾਈਲ ਖਰੀਦਦਾ ਹੈ, ਜਿਨ੍ਹਾਂ ਦੇ ਲਾਕ ਦਿੱਲੀ ਵਿਚ ਖੁਲ੍ਹਵਾਏ ਜਾਂਦੇ ਹਨ, ਜਦੋਂ ਕਿ ਜਲੰਧਰ ਵਿਚ ਆਈ. ਐੱਮ. ਈ. ਆਈ. ਨੰਬਰ ਬਦਲੇ ਜਾਂਦੇ ਹਨ। ਮੋਬਾਈਲ ਦੁਬਾਰਾ ਪੈਕ ਕਰ ਕੇ ਨੇਪਾਲ, ਬੰਗਲਾਦੇਸ਼, ਸਿੰਗਾਪੁਰ ਅਤੇ ਬੈਂਕਾਕ ਭੇਜੇ ਜਾਂਦੇ ਹਨ।

ਇਹ ਵੀ ਪੜ੍ਹੋ :     ਸਰਕਾਰ ਨੇ Tata Motors ਅਤੇ M&M ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

ਛੋਟੇ ਦੇਸ਼ਾਂ ਵਿਚ ਮੋਬਾਈਲ ਸਪਲਾਈ ਕਰਨ ਲਈ ਸੁਲਤਾਨਪੁਰ ਲੋਧੀ ਦੇ ਵਿਅਕਤੀ ਦਾ ਕਰਿੰਦਾ ਜਾਂਦਾ ਹੈ, ਜਿਹੜਾ ਡਲਿਵਰੀ ਦੇਣ ਤੋਂ ਬਾਅਦ ਵਿਦੇਸ਼ੀ ਕਰੰਸੀ ਵਿਚ ਪੈਸੇ ਲੈਂਦਾ ਹੈ। ਇਹ ਵਿਅਕਤੀ 40 ਹਜ਼ਾਰ ਰੁਪਏ ਦੀ ਕੀਮਤ ਦੇ ਚੋਰੀ ਕੀਤੇ ਅਤੇ ਝਪਟੇ ਮੋਬਾਈਲਾਂ ਦਾ ਧੰਦਾ ਕਰ ਰਿਹਾ ਹੈ, ਜਦੋਂ ਕਿ ਹੋਰ ਮੋਬਾਈਲ ਜਲੰਧਰ ਵਿਚ ਅਸੈੱਸਰੀ ਵੇਚਣ ਲਈ ਚੁਣੇ ਜਾਂਦੇ ਹਨ।

ਇਹ ਵੀ ਪੜ੍ਹੋ :      SEBI ਦੀ ਰਿਪੋਰਟ 'ਚ ਸਾਹਮਣੇ ਆਇਆ ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਵੱਡਾ ਘਪਲਾ, 65.77 ਕਰੋੜ ਰੁਪਏ ਜ਼ਬਤ

ਪੀ. ਜੀ. ਦੇ ਮਾਲਕ ਨੇ ਆਪਣੇ ਕਰਿੰਦੇ ਦਾ ਪਾਸਪੋਰਟ ਤਕ ਰੱਖਿਆ ਹੋਇਆ ਹੈ ਤਾਂ ਕਿ ਉਹ ਸਿੱਧਾ ਛੋਟੇ ਦੇਸ਼ਾਂ ਵਿਚ ਮੋਬਾਈਲ ਨਾ ਵੇਚ ਸਕੇ। ਸੂਤਰਾਂ ਦੀ ਮੰਨੀਏ ਤਾਂ ਢੰਨ ਮੁਹੱਲਾ ਦਾ ਇਕ ਨੌਜਵਾਨ ਵੀ ਇਸੇ ਨੈੱਟਵਰਕ ਦਾ ਹਿੱਸਾ ਹੈ, ਜਿਸ ਦਾ ਸਿੱਧਾ ਸਬੰਧ ਚੋਰਾਂ ਅਤੇ ਝਪਟਮਾਰਾਂ ਨਾਲ ਹੈ। ਉਹ ਉਨ੍ਹਾਂ ਤੋਂ ਸਿੱਧਾ ਮੋਬਾਈਲ ਖਰੀਦਦਾ ਹੈ ਅਤੇ ਫਿਰ ਸੁਲਤਾਨਪੁਰ ਲੋਧੀ ਦੇ ਪੀ. ਜੀ. ਦੇ ਮਾਲਕ ਨੂੰ ਵੇਚ ਦਿੰਦਾ ਹੈ। ਛੋਟੇ ਮੋਬਾਈਲ ਉਹ ਹੋਰਨਾਂ ਦੁਕਾਨਦਾਰਾਂ ਨੂੰ ਸਪਲਾਈ ਕਰ ਦਿੰਦਾ ਹੈ, ਜਿਨ੍ਹਾਂ ਦੇ ਆਈ. ਐੱਮ. ਈ. ਆਈ. ਨੰਬਰ ਬਦਲ ਕੇ ਅੱਗੇ ਵੇਚ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ :    EPFO Rules Change: ਨਵੇਂ ਸਾਲ 'ਚ EPFO ​​ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ

ਜੇਕਰ ਇਸ ਨੈੱਟਵਰਕ ਨੂੰ ਪੁਲਸ ਬ੍ਰੇਕ ਕਰੇ ਤਾਂ ਵੱਡਾ ਖੁਲਾਸਾ ਹੋਵੇਗਾ ਅਤੇ ਕਈ ਵੱਡੇ ਨਾਂ ਵੀ ਸਾਹਮਣੇ ਆ ਸਕਦੇ ਹਨ। ਅੰਮ੍ਰਿਤਸਰ ਦਾ ਇਕ ਆਗੂ ਵੀ ਇਸੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ, ਜਿਹੜਾ ਘੜੀਆਂ ਦੇ ਨਾਂ ਨਾਲ ਮਸ਼ਹੂਰ ਹੈ।

ਇਕ ਅਧਿਕਾਰੀ ਦੇ ਮੋਬਾਈਲ ਨੇ ਫੜਵਾ ਦਿੱਤਾ ਸੀ ਪੀ. ਜੀ. ਦਾ ਮਾਲਕ

ਸੂਤਰਾਂ ਨੇ ਦੱਸਿਆ ਕਿ ਲੱਗਭਗ 3 ਮਹੀਨੇ ਪਹਿਲਾਂ ਪੀ. ਜੀ. ਦੇ ਮਾਲਕ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਵਿਚ ਇਕ ਚੋਰੀ ਹੋਇਆ ਕਿਸੇ ਅਧਿਕਾਰੀ ਦਾ ਮੋਬਾਈਲ ਇਸੇ ਨੈੱਟਵਰਕ ਨੇ ਖੋਲ੍ਹਿਆ ਸੀ। ਮੋਬਾਈਲ ਦਾ ਲਾਕ ਖੋਲ੍ਹਣ ਵਾਲੇ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਪੀ. ਜੀ. ਦੇ ਮਾਲਕ ਦਾ ਨਾਂ ਸਾਹਮਣੇ ਆਇਆ ਸੀ। ਦਿੱਲੀ ਪੁਲਸ ਨੇ ਟ੍ਰੈਪ ਲਾਉਣ ਤੋਂ ਬਾਅਦ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜਿਹੜਾ ਹੁਣ ਜ਼ਮਾਨਤ ’ਤੇ ਆ ਕੇ ਦੁਬਾਰਾ ਉਹੀ ਧੰਦਾ ਕਰ ਰਿਹਾ ਹੈ। ਇਸ ਨੈੱਟਵਰਕ ਦੇ ਹੋਰ ਕਾਰਨਾਮੇ ਵੀ ਜਲਦ ਸਾਹਮਣੇ ਲਿਆਂਦੇ ਜਾਣਗੇ।

ਇਹ ਵੀ ਪੜ੍ਹੋ :    Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News