ਨਰਾਤਿਆਂ ਦੇ ਸ਼ੁੱਭ ਮੌਕੇ ਸੋਨਾ ਜਿੱਤਣ ਦਾ ਮੌਕਾ, ਜਾਣੋ ਕਿਵੇਂ
Friday, Oct 08, 2021 - 05:44 PM (IST)
ਨਵੀਂ ਦਿੱਲੀ - ਨਰਾਤੇ ਸ਼ੁਰੂ ਹੁੰਦੇ ਹੀ ਦੇਸ਼ ਭਰ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ। ਇਸ ਵਾਰ ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੈਟਰੋਲ,ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਨੇ ਆਮ ਲੋਕਾਂ ਦੇ ਬਜਟ ਨੂੰ ਵੱਡਾ ਝਟਕਾ ਦਿੱਤਾ ਹੈ। ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਪੇ.ਟੀ.ਐਮ. ਨੇ ਐਲਪੀਜੀ ਸਿਲੰਡਰ ਬੁਕਿੰਗ ਲਈ 'ਨਵਰਤੀ ਗੋਲਡ' ਪੇਸ਼ਕਸ਼ (ਨਵਰਤੀ 2021) ਲਾਂਚ ਕੀਤੀ ਹੈ। 7 ਤੋਂ 16 ਅਕਤੂਬਰ ਦੇ ਵਿਚਕਾਰ ਹਰ ਰੋਜ਼ ਚੁਣੇ ਗਏ 5 ਉਪਭੋਗਤਾਵਾਂ ਨੂੰ ਪੇਟੀਐਮ ਐਪ ਤੋਂ ਸਿਲੰਡਰ ਬੁਕਿੰਗ ਦੇ ਲਈ 10,001 ਰੁਪਏ ਦਾ ਸੋਨਾ ਜਿੱਤਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਇਹ ਪੇਸ਼ਕਸ਼ ਉਨ੍ਹਾਂ ਸਿਲੰਡਰਾਂ ਦੀ ਬੁਕਿੰਗ 'ਤੇ ਲਾਗੂ ਹੋਵੇਗੀ ਜਿਨ੍ਹਾਂ ਲਈ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ
ਬੁਕਿੰਗ 'ਤੇ 1000 ਕੈਸ਼ਬੈਕ ਪੁਆਇੰਟ
ਗਾਹਕ ਪੇਟੀਐਮ ਐਪ 'ਤੇ 'ਬੁੱਕ ਗੈਸ ਸਿਲੰਡਰ' ਵਿਕਲਪ ਦੀ ਵਰਤੋਂ ਕਰਕੇ ਬੁਕਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਉਪਭੋਗਤਾਵਾਂ ਨੂੰ ਹਰ ਬੁਕਿੰਗ 'ਤੇ 1000 ਕੈਸ਼ਬੈਕ ਪੁਆਇੰਟਾਂ ਨਾਲ ਨਿਵਾਜਿਆ ਜਾਵੇਗਾ, ਜਿਨ੍ਹਾਂ ਨੂੰ ਚੋਟੀ ਦੇ ਬ੍ਰਾਂਡਾਂ ਦੇ ਦਿਲਚਸਪ ਸੌਦਿਆਂ ਅਤੇ ਗਿਫਟ ਵਾਊਚਰ ਦੇ ਰੂਪ ਵਿੱਚ ਵਾਪਸ ਲਿਆ ਜਾ ਸਕਦਾ ਹੈ। ਇਹ ਨਵਰਾਤਰੀ ਸੋਨੇ ਦੀ ਪੇਸ਼ਕਸ਼ ਤਿੰਨੋਂ ਪ੍ਰਮੁੱਖ ਐਲਪੀਜੀ ਕੰਪਨੀਆਂ, ਇੰਡੇਨ, ਐਚਪੀ ਗੈਸ ਅਤੇ ਭਾਰਤ ਗੈਸ ਦੇ ਸਿਲੰਡਰਾਂ ਦੀ ਬੁਕਿੰਗ 'ਤੇ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਭਾਰਤ 'ਚ ਹੋਵੇਗੀ 7 Eleven Store ਦੀ ਐਂਟਰੀ, ਰਿਲਾਇੰਸ ਨੇ ਕੀਤਾ ਸਮਝੌਤਾ
ਜਾਣੋ ਬੁਕਿੰਗ ਦਾ ਤਰੀਕਾ
- ਪੇਟੀਐੱਮ ਨਾਲ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਲਈ 'ਬੁੱਕ ਗੈਸ ਸਿਲੰਡਰ' ਟੈਬ 'ਤੇ ਜਾਓ।
- ਹੁਣ ਆਪਣਾ ਗੈਸ ਸਿਲੰਡਰ ਪ੍ਰੋਵਾਈਡਰ ਦੀ ਜਾਣਕਾਰੀ ਦਿਓ।
- ਇਸ ਦੇ ਨਾਲ ਮੋਬਾਈਲ ਨੰਬਰ, ਐੱਲ.ਪੀ.ਜੀ. ਆਈ.ਡੀ. ਅਤੇ ਕੰਜ਼ਿਊਮਰ ਨੰਬਰ ਦਰਜ ਕਰਨਾ ਹੋਵੇਗਾ।
- ਇਸ ਤੋਂ ਬਾਅਦ ਆਪਣਾ ਭੁਗਤਾਨ ਲਈ ਮਨਪਸੰਦ ਮੋਡ ਦੀ ਚੋਣ ਕਰੋ।
- ਇਸ ਨਾਲ, ਖਪਤਕਾਰਾਂ ਨੂੰ ਹੁਣ ਆਪਣੇ ਗੈਸ ਸਿਲੰਡਰ ਬੁੱਕ ਕਰਨ ਅਤੇ ਅਗਲੇ ਮਹੀਨੇ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ।
- ਸਿਲੰਡਰ ਉਪਭੋਗਤਾਵਾਂ ਦੇ ਰਜਿਸਟਰਡ ਪਤੇ 'ਤੇ ਨਜ਼ਦੀਕੀ ਗੈਸ ਏਜੰਸੀ ਦੁਆਰਾ ਸਪਲਾਈ ਕੀਤੇ ਜਾਣਗੇ।
ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਜਾਣੋ ਕੰਪਨੀ ਨੇ ਕੀ ਕਿਹਾ?
ਪੇਟੀਐਮ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਤਿਉਹਾਰ ਦੇ ਮੌਸਮ ਨੂੰ ਆਪਣੇ ਉਪਭੋਗਤਾਵਾਂ ਦੇ ਨਾਲ ਮਨਾਉਣਾ ਚਾਹੁੰਦੇ ਹਾਂ। ਇਸਦੇ ਲਈ ਅਸੀਂ ਉਨ੍ਹਾਂ ਨੂੰ ਐਲਪੀਜੀ ਸਿਲੰਡਰ ਬੁਕਿੰਗ ਤੇ ਕੈਸ਼ਬੈਕ ਅਤੇ ਇਨਾਮ ਦੀ ਪੇਸ਼ਕਸ਼ ਕਰ ਰਹੇ ਹਾਂ, ਜੋ ਕਿ ਸਾਡੇ ਪਲੇਟਫਾਰਮ ਤੇ ਸਭ ਤੋਂ ਮਹਿੰਗੇ ਉਤਪਾਦਾਂ ਵਿੱਚੋਂ ਇੱਕ ਹੈ। ਹਰ ਰੋਜ਼ 5 ਖੁਸ਼ਕਿਸਮਤ ਉਪਭੋਗਤਾਵਾਂ ਨੂੰ ਪੇਟੀਐਮ 'ਤੇ 10,001 ਰੁਪਏ ਦਾ ਸੋਨਾ ਜਿੱਤਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਵੱਡਾ ਝਟਕਾ: ਘਰੇਲੂ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, 1000 ਤੋਂ ਸਿਰਫ਼ ਐਨੇ ਰੁਪਏ ਘੱਟ ਰਹਿ ਗਈ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।