ਪਹਿਲੀ ਵਾਰ ਭਾਰਤ 'ਚ ਬਣੀ ਕਾਰ ਨੂੰ ਮਿਲੀ ਕ੍ਰੈਸ਼ ਟੈਸਟ 'ਚ 5 ਸਟਾਰ ਰੇਟਿੰਗ (ਵੀਡੀਓ)

01/22/2020 12:54:00 PM

ਨਵੀਂ ਦਿੱਲੀ — ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਸਬ-ਕੰਪੈਕਟ ਐਸ.ਯੂ.ਵੀ. ਮਾਡਲ 'XUV 300' ਨੂੰ 14 ਫਰਵਰੀ 2019 ਨੂੰ ਬਜ਼ਾਰ 'ਚ ਉਤਾਰਿਆ ਸੀ। ਇਕ ਸਾਲ ਅੰਦਰ ਇਸ ਮਾਡਲ ਨੂੰ ਵੱਡੀ ਸਫਲਤਾ ਮਿਲੀ ਹੈ। ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ(NCAP) ਕ੍ਰੈਸ਼ ਟੈਸਟ 'ਚ ਇਸ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਇਹ ਕਿਸੇ ਭਾਰਤੀ ਕਾਰ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵਧੀਆ ਰੇਟਿੰਗ ਹੈ। 

 

ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਇਸ ਨੂੰ 4 ਸਟਾਰ ਮਿਲੇ ਹਨ। ਕ੍ਰੈਸ਼ ਟੈਸਟ ਦੇ ਨਤੀਜੇ ਇਹ ਵੀ ਦੱਸਦੇ ਹਨ ਕਿ ਬਾਲਗਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਐਕਸ.ਯੂ.ਵੀ. 300 ਨੂੰ ਸਭ ਤੋਂ ਜ਼ਿਆਦਾ ਅੰਕ ਮਿਲੇ ਹਨ। ਇਹ ਤੀਜੀ ਅਜਿਹੀ ਭਾਰਤੀ ਕਾਰ ਹੈ ਜਿਹੜੀ ਕਿ ਅਡਲਟ ਅਕਿਊਪੇਂਟ ਪ੍ਰੋਟੈਕਸ਼ਨ 'ਚ ਪੂਰੇ 5-ਸਟਾਰ ਰੇਟਿੰਗ ਹਾਸਲ ਕਰਨ 'ਚ ਕਾਮਯਾਬ ਰਹੀ ਹੈ। ਕਾਰਾਂ ਅਤੇ ਉਸ ਵਿਚ ਬੈਠੇ ਯਾਤਰੀਆਂ ਦੀ ਸੁਰੱਖਿਆ ਜਾਂਚ ਲਈ ਹੋਣ ਵਾਲੇ ਗਲੋਬਲ NCAP ਕ੍ਰੈਸ਼ ਟੈਸਟ ਵਿਚ ਟਾਟਾ ਨੈਕਸਨ ਅਤੇ ਟਾਟਾ ਅਲਟਰੋਜ਼ ਨੂੰ ਵੀ 5-ਸਟਾਰ ਰੇਟਿੰਗ ਮਿਲ ਚੁੱਕੀ ਹੈ। ਇਸ ਨੂੰ ਟੈਸਟ ਦੌਰਾਨ ਅਡਲਟ ਅਕਿਊਪੇਂਟ ਪ੍ਰੋਟੈਕਸ਼ਨ ਲਈ 17 ਵਿਚੋਂ 16.42 ਪੁਆਇੰਟ ਜਦੋਂ ਕਿ ਚਾਈਲਡ ਆਕਿਊਪੇਂਟ ਪ੍ਰੋਟੈਕਸ਼ਨ 'ਚ 49 ਵਿਚੋਂ 37.44 ਪੁਆਇੰਟ ਮਿਲੇ ਹਨ। ਕ੍ਰੈਸ਼ ਟੈਸਟ ਵਿਚ ਇੰਨਾ ਸਕੋਰ ਕਰਨ ਵਾਲੀ ਇਹ ਦੁਨੀਆ ਦੀ ਪਹਿਲੀ ਭਾਰਤੀ ਕਾਰ ਬਣ ਚੁੱਕੀ ਹੈ। ਹੁਣੇ ਜਿਹੇ ਗਲੋਬਲ ਐਨ.ਸੀ.ਏ.ਪੀ. ਨੇ ਟਾਟਾ ਅਲਟ੍ਰੋਜ਼ ਨੂੰ ਬਾਲਗਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕ੍ਰਮਵਾਰ 16.13 ਅਤੇ 29 ਅੰਕ ਮਿਲੇ ਸਨ।

ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕ੍ਰੈਸ਼ ਟੈਸਟ ਦੌਰਾਨ ਮਹਿੰਦਰਾ ਐਕਸ.ਯੂ.ਵੀ. 300 ਦਾ ਢਾਂਚਾ ਅਤੇ ਫੁੱਟਵੇਲ ਸਥਿਰ ਸਨ। ਅਡਲਟ ਆਕਿਊਪੇਂਟ ਦੇ ਹੈਡ, ਨੈਕ ਅਤੇ ਨੀ ਨੂੰ ਵੀ ਕਾਫੀ ਸੁਰੱਖਿਆ ਮਿਲੀ ਜਦੋਂ ਕਿ ਅੱਗੇ ਬੈਠਣ ਵਾਲੇ ਯਾਤਰੀ ਨੂੰ ਮਿਲਣ ਵਾਲੀ ਚੈਸਟ(ਛਾਤੀ) ਸੁਰੱਖਿਆ ਵੀ ਕਾਫੀ ਬਿਹਤਰ ਸੀ। ਇਸ ਲਈ ਡਰਾਈਵਰ ਲਈ ਇਸ ਨੂੰ ਬਿਹਤਰ ਮੰਨਿਆ ਜਾਂਦਾ ਹੈ।


Related News