ਦੇਸ਼ ’ਚ 86 ਥਰਮਲ ਪਲਾਂਟਾਂ ਕੋਲ ਕੋਲਾ ਭੰਡਾਰ ਆਮ ਪੱਧਰ ਤੋਂ 25 ਫ਼ੀਸਦੀ ਤੋਂ ਵੀ ਘੱਟ

Monday, Oct 23, 2023 - 11:05 AM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ 86 ਥਰਮਲ ਪਲਾਂਟਾਂ ਕੋਲ 18 ਅਕਤੂਬਰ ਤਕ ਕੋਲਾ ਭੰਡਾਰ ‘ਗੰਭੀਰ’ ਪੱਧਰ ’ਤੇ ਸੀ। ਇਨ੍ਹਾਂ ’ਚੋਂ 6 ਪਲਾਂਟ ਦਰਾਮਦੀ ਈਂਧਣ ’ਤੇ ਆਧਾਰਿਤ ਹਨ। ਕੇਂਦਰੀ ਬਿਜਲੀ ਅਥਾਰਿਟੀ (ਸੀ. ਈ. ਏ.) ਦੀ ਇਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਕਿਸੇ ਬਿਜਲੀ ਪਲਾਂਟ ’ਚ ਕੋਲਾ ਭੰਡਾਰ ਦੀ ਸਥਿਤੀ ਉਦੋਂ ਗੰਭੀਰ ਮੰਨੀ ਜਾਂਦੀ ਹੈ, ਜਦੋਂ ਉਸ ਕੋਲ ਕੋਲੇ ਦਾ ਭੰਡਾਰ ਆਮ ਪੱਧਰ ਦੀ ਤੁਲਨਾ ’ਚ 25 ਫ਼ੀਸਦੀ ਤੋਂ ਵੀ ਘੱਟ ਰਹਿ ਜਾਂਦਾ ਹੈ। ਸੀ. ਈ. ਏ. ਦੀ 18 ਅਕਤੂਬਰ 2023 ਦੀ ਰੋਜ਼ਾਨਾ ਰਿਪੋਰਟ ਅਨੁਸਾਰ ਦੇਸ਼ ’ਚ ਨਿਗਰਾਨੀ ਵਾਲੇ 181 ਥਰਮਲ ਪਾਵਰ ਪਲਾਂਟਾਂ ’ਚੋਂ 86 ’ਚ ਕੋਲਾ ਭੰਡਾਰ ਦੀ ਸਥਿਤੀ ਗੰਭੀਰ ਹੈ।

ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ

ਦੱਸ ਦੇਈਏ ਕਿ ਇਨ੍ਹਾਂ 86 ’ਚੋਂ 6 ਦਰਾਮਦੀ ਕੋਲਾ ਆਧਾਰਿਤ ਪਲਾਂਟ ਹਨ। ਸੀ. ਈ. ਏ. ਦੇਸ਼ ’ਚ 206 ਗੀਗਾਵਾਟ ਦੀ ਕੁਲ ਸਥਾਪਿਤ ਉਤਪਾਦਨ ਸਮਰੱਥਾ ਵਾਲੇ 181 ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟਾਂ ਦੀ ਨਿਗਰਾਨੀ ਕਰਦਾ ਹੈ। ਰਿਪੋਰਟ ਅਨੁਸਾਰ ਕਰੀਬ 149 ਗੀਗਾਵਾਟ ਦੀ ਕੁਲ ਸਮਰੱਥਾ ਵਾਲੀਆਂ ਕੋਲਾ ਖਾਨਾਂ ਤੋਂ ਦੂਰ ਸਥਿਤ 148 ਘਰੇਲੂ ਕੋਲਾ-ਆਧਾਰਿਤ ਥਰਮਲ ਪਲਾਂਟਾਂ ਕੋਲ ਕੋਲਾ ਭੰਡਾਰ ਆਮ ਪੱਧਰ ਦੇ 29 ਫ਼ੀਸਦੀ ਤੋਂ ਘੱਟ ਹੈ। ਇਨ੍ਹਾਂ 148 ਪਲਾਂਟਾਂ ਕੋਲ 18 ਅਕਤੂਬਰ 2023 ਤਕ 4.35 ਕਰੋੜ ਟਨ ਦੇ ਮਾਪਦੰਡ ਪੱਧਰ ਦੇ ਮੁਕਾਬਲੇ ਲਗਭਗ 1.27 ਕਰੋੜ ਟਨ ਕੋਲਾ ਸੀ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ

ਇਸ ਤੋਂ ਇਲਾਵਾ ਉਥੇ 18 ਖਾਨਾਂ ਕੋਲ ਸਥਿਤ ਕੋਲਾ ਆਧਾਰਿਤ ਪਲਾਂਟਾਂ ਦੀ ਸਥਿਤੀ ਬਿਹਤਰ ਹੈ। ਇਨ੍ਹਾਂ ਪਲਾਂਟਾਂ ਕੋਲ ਆਮ ਪੱਧਰ ਦੀ ਤੁਲਨਾ ’ਚ 81 ਫ਼ੀਸਦੀ ਕੋਲਾ ਹੈ। ਇਨ੍ਹਾਂ 18 ਪਲਾਂਟਾਂ ਦੀ ਕੁਲ ਬਿਜਲੀ ਉਤਪਾਦਨ ਸਮਰੱਥਾ ਲਗਭਗ 40 ਗੀਗਾਵਾਟ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਮ ਤੌਰ ’ਤੇ ਕੋਲਾ ਖਾਨਾਂ ਕੋਲ ਸਥਿਤ ਪਲਾਂਟਾਂ ’ਚ ਸੁੱਕੇ ਈਂਧਣ ਸਟਾਕ ਦੀ ਸਥਿਤੀ ਗੰਭੀਰ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News