ਵਿਰਲ ਅਚਾਰਿਆ ਤੋਂ ਪਹਿਲਾਂ 8 ਵੱਡੇ ਅਫਸਰ ਵੀ ਛੱਡ ਚੁੱਕੇ ਹਨ ਸਮੇਂ ਤੋਂ ਪਹਿਲਾਂ ਆਪਣਾ ਅਹੁਦਾ

06/24/2019 5:05:49 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਜ਼ਰਵ ਬੈਂਕ ਨੂੰ 7 ਮਹੀਨੇ ਵਿਚ ਇਹ ਦੂਜਾ ਵੱਡਾ ਝਟਕਾ ਹੈ । ਵਿਰਲ ਅਚਾਰਿਆ ਤੋਂ ਪਹਿਲਾਂ ਉਰਜਿਤ ਪਟੇਲ ਨੇ ਰਿਜ਼ਰਵ ਬੈਂਕ ਦੇ ਗਵਰਨਰ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਵਿਰਲ ਅਚਾਰਿਆ ਨੇ ਕਾਰਜਕਾਲ ਪੂਰਾ ਹੋਣ ਦੇ 6 ਮਹੀਨੇ ਪਹਿਲਾਂ ਹੀ ਆਪਣਾ ਅਸਤੀਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਚਾਰਿਆ ਕਦੇ ਰਿਜ਼ਰਵ ਬੈਂਕ 'ਚ ਉਰਜਿਤ ਪਟੇਲ ਦੀ ਟੀਮ ਦੇ ਭਰੋਸੇਮੰਦ ਮੈਂਬਰਾਂ 'ਚ ਗਿਣੇ ਜਾਂਦੇ ਸਨ। ਸੂਤਰਾਂ ਮੁਤਾਬਕ  ਵਿਰਲ ਅਚਾਰਿਆ ਹੁਣ ਨਿਊਯਾਰਕ ਯੂਨੀਵਰਸਿਟੀ ਦੇ ਸੇਟਰਨ ਸਕੂਲ ਆਫ ਬਿਜ਼ਨੈੱਸ 'ਚ ਬਤੌਰ ਪ੍ਰੋਫੈਸਰ ਜੁਆਇਨ ਕਰਨਗੇ।

ਸਿਰਫ ਵਿਰਲ ਅਚਾਰਿਆ ਹੀ ਨਹੀਂ ਮੋਦੀ ਸਰਕਾਰ ਦੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਵਿਤ ਅਹਿਮ ਅਹੁਦਿਆਂ 'ਤੇ ਰਹੇ ਕਰੀਬ 8 ਲੋਕ ਅਸਤੀਫਾ ਦੇ ਚੁੱਕੇ ਹਨ। ਕੁਝ ਨਾਲ ਸਰਕਾਰ ਨਾਲ ਟਕਰਾਅ ਦੇ ਕਾਰਨ ਅਹੁਦਾ ਛੱਡਿਆ ਅਤੇ ਕਈਆਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਇਸ ਸਾਲ ਜਨਵਰੀ 'ਚ ਜਦੋਂ ਰਾਸ਼ਟਰੀ ਅੰਕੜਾ ਕਮਿਸ਼ਨ ਦੇ ਦੋ ਮੈਂਬਰਾਂ ਨੇ ਸਰਵੇਖਣ ਨੂੰ ਲੈ ਕੇ ਵਿਵਾਦਾਂ ਦਾ ਕਾਰਨ ਅਸਤੀਫਾ ਦਿੱਤਾ ਸੀ ਅਤੇ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਨੂੰ ਸਿਆਸੀ ਕਾਰਨ ਕਰਾਰ ਦਿੱਤਾ ਸੀ। ਆਓ ਜਾਣਦੇ ਹਾਂ ਇਨ੍ਹÎਾਂ ਲੋਕਾਂ ਬਾਰੇ।

ਜੂਨ 2017 ਅਰਵਿੰਦ ਪਨਗੜਿਆ

ਅਰਵਿੰਦ 0000 ਨੇ ਜੂਨ 2017 ਵਿਚ ਪਾਲਸੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਮੋਦੀ ਸਰਕਾਰ ਨੇ ਅਰਵਿੰਦ ਨੂੰ  ਜਨਵਰੀ 2015 ਵਿਚ ਪਾਲਸੀ ਕਮਿਸ਼ਨ ਦਾ ਪਹਿਲਾ ਡਿਪਟੀ ਚੇਅਰਮੈਨ ਬਣਾਇਆ ਗਿਆ ਸੀ। ਮਸ਼ਹੂਰ ਭਾਰਤੀ-ਅਮਰੀਕੀ ਅਰਥਸ਼ਾਸਤਰੀ ਅਰਵਿੰਦ ਨੇ ਅਸਤੀਫੇ ਦੇ ਪਿੱਛੇ ਕੋਲੰਬਿਆ ਯੂਨੀਵਰਸਿਟੀ ਵਿਚ ਨੌਕਰੀ ਮਿਲਣਾ ਕਾਰਨ ਦੱਸਿਆ ਸੀ। 

ਸੁਰਜੀਤ ਭੱਲਾ

ਮਸ਼ਹੂਰ ਅਰਥਸ਼ਾਸਤਰੀ ਅਤੇ ਅਖਬਾਰਾਂ ਵਿਚ ਕਾਲਮ ਲਿਖਣ ਵਾਲੇ ਸੁਰਜੀਤ ਭੱਲਾ ਨੇ ਪਿਛਲੇ ਸਾਲ ਦਸੰਬਰ ਵਿਚ ਅਸਤੀਫਾ ਦਿੱਤਾ ਸੀ। ਉਹ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਕੌਂਸਲ ਦੇ ਪਾਰਟ-ਟਾਈਮ ਮੈਂਬਰ ਸਨ। ਉਨ੍ਹਾਂ ਟਵਿੱਟਰ ਜ਼ਰੀਏ ਅਹੁਦਾ ਛੱਡਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ, ' ਮੈਂ ਪੀ.ਐਮ.ਈ.ਏ.ਸੀ. ਦੀ ਪਾਰਟ-ਟਾਈਮ ਮੈਂਬਰਸ਼ਿਪ ਤੋਂ ਇਕ ਦਸੰਬਰ ਨੂੰ ਅਸਤੀਫਾ ਦੇ ਰਿਹਾ ਹਾਂ।'

ਅਰਵਿੰਦ ਸੁਬਰਾਮਨਿਅਨ

ਅਰਵਿੰਦ ਸੁਬਰਾਮਨਿਅਨ ਨੇ ਜੂਨ 2018 ਵਿਚ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ ਛੱਡਿਆ ਸੀ। ਉਨ੍ਹਾਂ ਦੇ ਅਹੁਦਾ ਛੱਡਣ ਤੋਂ ਪਹਿਲਾਂ ਹੀ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ 'ਤੇ ਇਕ ਪੋਸਟ ਵਿਚ ਕਿਹਾ ਸੀ ਕਿ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਨੇ ਪਰਿਵਾਰਕ ਕਾਰਨਾਂ ਕਰਕੇ ਅਮਰੀਕਾ ਵਾਪਸ ਪਰਤਣ ਦਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਕੋਲ ਅਰਵਿੰਦ ਦੇ ਫੈਸਲੇ ਦਾ ਸਮਰਥਨ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੁਬਰਾਮਨਿਅਨ ਦੇ ਸਰਕਾਰ ਦੇ ਨਾਲ ਸਫਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ ਅਤੇ ਉਨ੍ਹਾਂ ਨੂੰ ਡ੍ਰੀਮ ਬਾਸ ਦੱਸਿਆ ਸੀ।

ਉਰਜਿਤ ਪਟੇਲ

ਅਰਥਸ਼ਾਸਤਰੀ ਉਰਜਿਤ ਪਟੇਲ ਨੇ ਨੋਟਬੰਦੀ ਤੋਂ 2 ਮਹੀਨੇ ਪਹਿਲਾਂ  4 ਸਤੰਬਰ 2016 ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ 24ਵੇਂ ਗਵਰਨਰ ਦਾ ਅਹੁਦਾ ਸੰਭਾਲਿਆ ਸੀ। ਉਹ 10 ਦਸੰਬਰ 2018 ਤੱਕ ਇਸ ਅਹੁਦੇ 'ਤੇ ਬਣੇ ਰਹੇ। ਹਾਲਾਂਕਿ ਉਰਜਿਤ ਪਟੇਲ ਦਾ ਕਾਰਜਕਾਲ ਸਤੰਬਰ 2019 ਨੂੰ ਖਤਮ ਹੋਣਾ ਸੀ। ਵਿਜੇ ਲਕਸ਼ਮੀ ਜੋਸ਼ੀ
ਸਤੰਬਰ 2015 'ਚ ਜਦੋਂ ਸਵੱਛ ਭਾਰਤ ਮੁਹਿੰਮ ਨੂੰ ਇਕ ਸਾਲ ਪੂਰਾ ਹੋਣ ਵਾਲਾ ਸੀ, ਉਸ ਸਮੇਂ ਮੁਹਿੰਮ ਦੀ ਪ੍ਰਧਾਨ ਵਿਜੇ ਲਕਸ਼ਮੀ ਜੋਸ਼ੀ ਨੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਕਾਡਰ ਦੀ ਆਈ.ਏ.ਐਸ. ਅਫਸਰ ਵਿਜੇ ਲਕਸ਼ਮੀ ਜੋਸ਼ੀ ਨੇ ਅਸਤੀਫਾ ਦੇਣ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ। 1980 ਬੈਚ ਦੀ ਅਧਿਕਾਰੀ ਵਿਜੇ ਲਕਸ਼ਮੀ ਨੇ ਬਾਅਦ ਵਿਚ ਕੇਂਦਰ ਸਰਕਾਰ ਤੋਂ ਸੇਵਾ ਪੂਰੀ ਹੋਣ ਦੇ ਤਿੰਨ ਸਾਲ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ। ਸੂਤਰਾਂ ਦੀ ਮੰਨਿਏ ਤਾਂ ਜੋਸ਼ੀ ਬਿਨਾਂ ਉਚਿਤ ਸਲਾਹ ਮਸ਼ਵਰੇ ਦੇ ਤੈਅ ਕੀਤੇ ਜਾ ਰਹੇ ਟੀਚਿਆਂ ਅਤੇ ਇਸ ਮਿਸ਼ਨ ਨੂੰ ਲੈ ਕੇ ਸਪੱਸ਼ਟਤਾ ਨਾ ਹੋਣ ਕਾਰਨ ਨਾਰਾਜ਼ ਸੀ।

ਅੰਕੜਾ ਕਮਿਸ਼ਨ ਦੇ ਮੈਂਬਰਾਂ ਨੇ ਛੱਡਿਆ ਅਸਤੀਫਾ 

ਰਾਸ਼ਟਰੀ ਅੰਕੜਾ ਕਮਿਸ਼ਨ ਦੇ ਦੋ ਸੁਤੰਤਰ ਮੈਂਬਰਾਂ ਪੀ.ਸੀ. ਮੋਹਨਨ ਅਤੇ ਜੇ.ਵੀ. ਮੀਨਾਕਸ਼ੀ ਨੇ ਇਸ ਸਾਲ ਜਨਵਰੀ 'ਚ ਅਸਤੀਫਾ ਦਿੱਤਾ ਸੀ। ਇਨ੍ਹਾਂ ਦੋਵਾਂ ਮੈਂਬਰਾਂ ਦੇ ਅਸਤੀਫੇ ਪਿੱਛੇ ਲੇਬਰ ਫੋਰਸ ਸਰਵੇਖਣ 'ਚ ਦੇਰੀ ਅਤੇ ਜੀ.ਡੀ.ਪੀ. ਦੇ ਬੈਕ-ਸੀਰੀਜ਼ ਅੰਕੜਿਆਂ 'ਤੇ ਅਸਹਿਮਤੀ ਨੂੰ ਕਾਰਨ ਦੱਸਿਆ ਗਿਆ। ਹਾਲਾਂਕਿ ਜਦੋਂ ਅਸਤੀਫੇ 'ਤੇ ਵਿਵਾਦ ਪੈਦਾ ਹੋਇਆ ਤਾਂ ਅੰਕੜਾ ਮੰਤਰਾਲੇ ਨੇ ਸਪੱਸ਼ਟੀਕਰਣ ਦਿੰਦੇ ਹੋਏ ਕਿਹਾ ਸੀ ਕਿ ਕਮਿਸ਼ਨ ਦੀਆਂ ਬੈਠਕਾਂ 'ਚ ਦੋਵਾਂ ਮੈਂਬਰਾਂ ਨੇ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਸੀ।


Related News