ਅਡਾਨੀ ਗਰੁੱਪ ਦੀਆਂ 8 ਕੰਪਨੀਆਂ ਟਾਈਮ ਦੀ ਸਰਵੋਤਮ ਕੰਪਨੀਆਂ ਦੀ ਸੂਚੀ ''ਚ ਸ਼ਾਮਲ

Sunday, Sep 15, 2024 - 04:06 PM (IST)

ਮੁੰਬਈ - ਗੌਤਮ ਅਡਾਨੀ ਦੀ ਅਗਵਾਈ ਹੇਠ ਤੇਜ਼ੀ ਨਾਲ ਵਧ ਰਹੇ ਅਡਾਨੀ ਗਰੁੱਪ ਦੀ ਤਾਕਤ ਨੂੰ ਹੁਣ ਪੂਰੀ ਦੁਨੀਆ ਨੇ ਪਛਾਣ ਲਿਆ ਹੈ। ਅਡਾਨੀ ਗਰੁੱਪ ਦੀਆਂ 8 ਕੰਪਨੀਆਂ ਨੇ ਟਾਈਮ ਦੀ 2024 ਦੀ ਦੁਨੀਆ ਦੀ ਸਰਵੋਤਮ ਕੰਪਨੀਆਂ ਦੀ ਸੂਚੀ ਵਿੱਚ ਥਾਂ ਬਣਾਈ ਹੈ। ਟਾਈਮ ਦੀ ਇਸ ਵੱਕਾਰੀ ਸੂਚੀ ਵਿੱਚ ਦੁਨੀਆ ਭਰ ਦੀਆਂ 1000 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਅਡਾਨੀ ਸਮੂਹ ਨੂੰ ਕਰਮਚਾਰੀਆਂ ਦੀ ਸੰਤੁਸ਼ਟੀ, ਮਾਲੀਆ ਵਾਧੇ ਅਤੇ ਕਾਰੋਬਾਰੀ ਸਥਿਰਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮਾਨਤਾ ਦਿੱਤੀ ਗਈ ਸੀ।

50 ਦੇਸ਼ਾਂ ਦੀਆਂ 1.70 ਲੱਖ ਕੰਪਨੀਆਂ ਦੀ ਕੀਤੀ ਗਈ  ਜਾਂਚ 

ਟਾਈਮ ਮੈਗਜ਼ੀਨ ਨੇ ਸਟੈਟਿਸਟਾ ਦੇ ਨਾਲ ਮਿਲ ਕੇ ਇਹ ਸੂਚੀ ਤਿਆਰ ਕੀਤੀ ਹੈ। ਅਡਾਨੀ ਸਮੂਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਾਈਮ ਦੀ ਸੂਚੀ ਵਿੱਚ ਸ਼ਾਮਲ ਹੋਣਾ ਸਾਡੇ ਲਈ ਮਾਣ ਵਾਲਾ ਪਲ ਹੈ। ਇਹ ਅਡਾਨੀ ਸਮੂਹ ਦੀ ਸਖ਼ਤ ਮਿਹਨਤ ਅਤੇ ਕਾਰੋਬਾਰ ਵਿੱਚ ਨਵੀਨਤਾਕਾਰੀ ਪ੍ਰਯੋਗਾਂ ਲਈ ਦਿੱਤਾ ਗਿਆ ਹੈ। ਟਾਈਮ ਨੇ ਇਹ ਸਰਵੇਖਣ 50 ਦੇਸ਼ਾਂ ਵਿੱਚ ਕੀਤਾ ਹੈ। ਇਸ ਤਹਿਤ ਵੱਖ-ਵੱਖ ਮੁੱਦਿਆਂ 'ਤੇ 1.70 ਲੱਖ ਕੰਪਨੀਆਂ ਦੀ ਜਾਂਚ ਕੀਤੀ ਗਈ। ਇਸ 'ਚ ਕੰਮਕਾਜੀ ਹਾਲਾਤ, ਤਨਖਾਹ ਅਤੇ ਕੰਪਨੀ ਦੀ ਛਵੀ ਵਰਗੇ ਮੁੱਦਿਆਂ 'ਤੇ ਕੰਪਨੀਆਂ ਦੀ ਜਾਂਚ ਕੀਤੀ ਗਈ।

ਇਨ੍ਹਾਂ ਕੰਪਨੀਆਂ ਨੂੰ ਮਿਲੀ ਹੈ ਸੂਚੀ 'ਚ ਜਗ੍ਹਾ 

ਅਡਾਨੀ ਇੰਟਰਪ੍ਰਾਈਜਿਜ਼ ਲਿਮਿਟੇਡ
ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿ
ਅਡਾਨੀ ਗ੍ਰੀਨ ਐਨਰਜੀ ਲਿਮਿਟੇਡ
ਅਡਾਨੀ ਐਨਰਜੀ ਸਲਿਊਸ਼ਨਸ ਲਿਮਿਟੇਡ 
ਅਡਾਨੀ ਟੋਟਲ ਗੈਸ ਲਿਮਿਟੇਡ
ਅੰਬੂਜਾ ਸੀਮੇਂਟਸ ਲਿਮਿਟੇਡ
ਅਡਾਨੀ ਪਾਵਰ ਲਿਮਿਟੇਡ
ਅਡਾਨੀ ਵਿਲਮਰ ਲਿਮਿਟੇਡ

ਕਰਮਚਾਰੀ ਦੀ ਸੰਤੁਸ਼ਟੀ, ਮਾਲੀਆ ਵਾਧਾ ਅਤੇ ਕਾਰੋਬਾਰੀ ਸਥਿਰਤਾ ਦੇਖੀ ਗਈ

TIME ਦੀ ਇਹ ਸੂਚੀ ਕਰਮਚਾਰੀਆਂ ਦੀ ਸੰਤੁਸ਼ਟੀ, ਮਾਲੀਆ ਵਾਧੇ ਅਤੇ ਕਾਰੋਬਾਰੀ ਸਥਿਰਤਾ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਸ 'ਚ ਸਿਰਫ ਉਨ੍ਹਾਂ ਕੰਪਨੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ੍ਹਾਂ ਦਾ ਮਾਲੀਆ ਸਾਲ 2023 'ਚ 10 ਕਰੋੜ ਡਾਲਰ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ 2021 ਅਤੇ 2023 ਵਿਚਕਾਰ ਵਾਧਾ ਦਿਖਾਇਆ ਹੈ। ਇਸ ਸਰਵੇ 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।


Harinder Kaur

Content Editor

Related News