ਅਪ੍ਰੈਲ ’ਚ 75 ਲੱਖ ਨੌਕਰੀਆਂ ਗਈਆਂ, ਬੇਰੁਜ਼ਗਾਰੀ ਦਰ 4 ਮਹੀਨੇ ਦੇ ਉੱਚ ਪੱਧਰ ’ਤੇ : CMIE

Tuesday, May 04, 2021 - 11:01 AM (IST)

ਮੁੰਬਈ (ਭਾਸ਼ਾ) – ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਉਸ ਦੀ ਰੋਕਥਾਮ ਲਈ ਸਥਾਨਕ ਪੱਧਰ ’ਤੇ ਲਗਾਏ ਗਏ ‘ਲਾਕਡਾਊਨ’ ਅਤੇ ਹੋਰ ਪਾਬੰਦੀਆਂ ਕਾਰਨ 75 ਲੱਖ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਇਸ ਨਾਲ ਬੇਰੋਜ਼ਗਾਰੀ ਦਰ ਚਾਰ ਮਹੀਨੇ ਦੇ ਉੱਚ ਪੱਧਰ 8 ਫੀਸਦੀ ’ਤੇ ਪਹੁੰਚ ਗਈ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਨੇ ਸੋਮਵਾਰ ਨੂੰ ਇਹ ਕਿਹਾ। ਸੀ. ਐੱਮ. ਆਈ. ਈ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਹੇਸ਼ ਵਿਆਸ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਰੋਜ਼ਗਾਰ ਦੇ ਮੋਰਚੇ ’ਚ ਸਥਿਤੀ ਚੁਣੌਤੀਪੂਰਨ ਬਣੇ ਰਹਿਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: GST ਰਿਟਰਨ ਭਰਨ ਵਾਲਿਆਂ ਲਈ ਵੱਡੀ ਰਾਹਤ, ਚਾਰਜ ਤੇ ਵਿਆਜ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਛੋਟ

ਉਨ੍ਹਾਂ ਨੇ ਕਿਹਾ ਕਿ ਮਾਰਚ ਦੀ ਤੁਲਨਾ ’ਚ ਅਪ੍ਰੈਲ ਮਹੀਨੇ ’ਚ ਅਸੀਂ 75 ਲੱਖ ਨੌਕਰੀਆਂ ਗੁਆਈਆਂ। ਇਸ ਕਾਰਨ ਬੇਰੋਜ਼ਗਾਰੀ ਦਰ ਵਧੀ ਹੈ। ਕੇਂਦਰ ਸਰਕਾਰ ਨੇ ਅੰਕੜਿਆਂ ਮੁਤਾਬਕ ਰਾਸ਼ਟਰੀ ਬੇਰੋਜ਼ਗਾਰੀ ਦਰ 7.97 ਫੀਸਦੀ ਪਹੁੰਚ ਗਈ ਹੈ। ਸ਼ਹਿਰੀ ਖੇਤਰਾਂ ’ਚ 9.78 ਫੀਸਦੀ ਜਦੋਂ ਕਿ ਗ੍ਰਾਮੀਣ ਪੱਧਰ ’ਤੇ ਬੇਰੋਜਗਾਰੀ ਦਰ 7.13 ਫੀਸਦੀ ਹੈ। ਇਸ ਤੋਂ ਪਹਿਲਾਂ ਮਾਰਚ ’ਚ ਰਾਸ਼ਟਰੀ ਬੇਰੋਜ਼ਗਾਰੀ ਦਰ 6.50 ਫੀਸਦੀ ਸੀ ਅਤੇ ਗ੍ਰਾਮੀਣ ਅਤੇ ਸ਼ਹਿਰਾਂ ਦੋਵੇਂ ਥਾਂ ਇਹ ਦਰ ਆਸ ਤੋਂ ਘੱਟ ਸੀ।

ਇਹ ਵੀ ਪੜ੍ਹੋ: Anand Mahindra ਨੇ ਕੀਤੀ ਕੈਂਪੇਨ ਦੀ ਸ਼ੁਰੂਆਤ, ਹੁਣ ਕੋਰੋਨਾ ਮਰੀਜ਼ ਕੋਲ ਇਸ ਤਰ੍ਹਾਂ ਪਹੁੰਚੇਗੀ ਆਕਸੀਜਨ

ਕੋਵਿਡ-19 ਮਹਾਮਾਰੀ ਵਧਣ ਕਾਰਨ ਕਈ ਸੂਬਿਆਂ ਨੇ ‘ਲਾਕਡਾਊਨ’ ਸਮੇਤ ਹੋਰ ਪਾਬੰਦੀਆਂ ਲਗਾਈਆਂ ਹਨ। ਇਸ ਨਾਲ ਆਰਥਿਕ ਗਤੀਵਿਧੀਆਂ ’ਤੇ ਉਲਟ ਅਸਰ ਪਿਆ ਅਤੇ ਨਤੀਜੇ ਵਜੋਂ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ। ਵਿਆਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੋਵਿਡ-ਮਹਾਮਾਰੀ ਕਦੋਂ ਸਿਖਰ ’ਤੇ ਪਹੁੰਚੇਗੀ, ਪਰ ਰੋਜ਼ਗਾਰ ਦੇ ਮੋਰਚੇ ’ਤੇ ਦਬਾਅ ਜ਼ਰੂਰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸਥਿਤੀ ਓਨੀਂ ਮਾੜੀ ਨਹੀਂ ਹੈ, ਜਿੰਨੀ ਕਿ ਪਹਿਲੇ ‘ਲਾਕਡਾਊਨ’ ਵਿਚ ਦੇਖੀ ਗਈ ਸੀ। ਉਸ ਸਮੇਂ ਬੇਰੋਜ਼ਗਾਰੀ ਦਰ 24 ਫੀਸਦੀ ਤੱਕ ਪਹੁੰਚ ਗਈ ਸੀ।

ਇਹ ਵੀ ਪੜ੍ਹੋ: ਮਾਹਰਾਂ ਨੇ ਦਿੱਤੀ ਚਿਤਾਵਨੀ : ਟੀਕਾਕਰਨ ਕਾਰਨ ਦੇਸ਼ ਨੂੰ ਕਰਨਾ ਪੈ ਸਕਦਾ ਹੈ ਇਸ ਸਮੱਸਿਆ ਦਾ ਸਾਹਮਣਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News