ਜਨਧਨ ਸਕੀਮ ''ਚ ਜਮ੍ਹਾ ਹੋਏ 75,000 ਕਰੋੜ ਰੁਪਏ

Wednesday, Mar 07, 2018 - 12:57 AM (IST)

ਜਨਧਨ ਸਕੀਮ ''ਚ ਜਮ੍ਹਾ ਹੋਏ 75,000 ਕਰੋੜ ਰੁਪਏ

ਨਵੀਂ ਦਿੱਲੀ-ਜਨਧਨ ਸਕੀਮ 'ਚ ਪੈਸੇ ਜਮ੍ਹਾ ਕਰਨ ਦਾ ਰੁਝਾਨ ਇਕ ਵਾਰ ਫਿਰ ਤੋਂ ਵਾਪਸ ਆ ਗਿਆ ਹੈ। ਫਰਵਰੀ ਤੱਕ ਜਨਧਨ ਸਕੀਮ 'ਚ ਕਰੀਬ 75,000 ਕਰੋੜ ਰੁਪਏ ਜਮ੍ਹਾ ਹੋ ਗਏ ਹਨ ਜੋ ਨੋਟਬੰਦੀ ਵੇਲੇ ਹੋਈ ਸਖਤੀ ਤੋਂ ਬਾਅਦ ਸਭ ਤੋਂ ਜ਼ਿਆਦਾ ਰਾਸ਼ੀ ਹੈ। ਇਸ ਤੋਂ ਪਹਿਲਾਂ ਨਵੰਬਰ 2016 'ਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਲੋਕਾਂ ਨੇ ਕਾਲਾਧਨ ਖਪਾਉਣ ਲਈ ਜਨਧਨ ਖਾਤਿਆਂ ਦੀ ਵਰਤੋਂ ਕੀਤੀ ਸੀ, ਜਿਸ ਦੀ ਵਜ੍ਹਾ ਨਾਲ ਜਨਵਰੀ 2017 'ਚ ਜਮ੍ਹ ਰਾਸ਼ੀ 87,000 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਸਰਕਾਰ ਦੀ ਸਖਤੀ ਤੋਂ ਬਾਅਦ ਇਹ ਡਿੱਗ ਕੇ 50,000 ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਸੀ।
ਜਨਧਨ ਸਕੀਮ 'ਚ ਫਰਵਰੀ 2018 ਤੱਕ 31 ਕਰੋੜ ਖਾਤਾਧਾਰਕਾਂ ਨੇ ਪੈਸੇ ਜਮ੍ਹਾ ਕਰਵਾਏ ਹਨ। ਇਸ ਦੇ ਤਹਿਤ 75,000 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾ ਹੋਇਆ ਹੈ, ਜਿਸ 'ਚੋਂ 18 ਕਰੋੜ ਗਾਹਕ ਸ਼ਹਿਰੀ ਇਲਾਕਿਆਂ ਦੇ ਹਨ। ਉਥੇ ਹੀ ਕਰੀਬ 13 ਕਰੋੜ ਗਾਹਕ ਪੇਂਡੂ ਇਲਾਕਿਆਂ ਦੇ ਹਨ। ਇਸ 'ਚੋਂ 50 ਫ਼ੀਸਦੀ ਤੋਂ ਜ਼ਿਆਦਾ ਯਾਨੀ 16 ਕਰੋੜ ਤੋਂ ਜ਼ਿਆਦਾ ਔਰਤ ਖਾਤਾਧਾਰਕ ਹਨ। 
ਵਿੱਤ ਮੰਤਰਾਲਾ ਦੀ ਰਿਪੋਰਟ ਅਨੁਸਾਰ ਜਨਧਨ ਖਾਤਿਆਂ 'ਚ ਸਭ ਤੋਂ ਜ਼ਿਆਦਾ ਯੂ. ਪੀ., ਪੱਛਮੀ ਬੰਗਾਲ ਅਤੇ ਬਿਹਾਰ ਦੇ ਲੋਕਾਂ ਨੇ ਪੈਸਾ ਜਮ੍ਹਾ ਕੀਤਾ ਹੈ। ਰਿਪੋਰਟ ਅਨੁਸਾਰ ਯੂ. ਪੀ. 'ਚ ਲੋਕਾਂ ਨੇ 12,443 ਕਰੋੜ, ਪੱਛਮੀ ਬੰਗਾਲ 'ਚ 11,760 ਕਰੋੜ ਅਤੇ ਬਿਹਾਰ 'ਚ 6,983 ਕਰੋੜ ਰੁਪਏ ਜਮ੍ਹਾ ਕੀਤੇ ਹਨ। ਯਾਨੀ ਜਨਧਨ ਖਾਤਿਆਂ 'ਚ ਜਮ੍ਹਾ ਕੁਲ ਰਕਮ ਦਾ ਕਰੀਬ 40 ਫ਼ੀਸਦੀ ਹਿੱਸਾ ਇਨ੍ਹਾਂ 3 ਸੂਬਿਆਂ ਦੇ ਲੋਕਾਂ ਨੇ ਜਮ੍ਹਾ ਕੀਤਾ ਹੈ।ਜਨਧਨ ਖਾਤਾਧਾਰਕ ਨੂੰ 30,000 ਰੁਪਏ ਦਾ ਜੀਵਨ ਬੀਮਾ ਕਵਰ ਮਿਲਦਾ ਹੈ। ਇਸ ਤੋਂ ਇਲਾਵਾ ਜਨਧਨ ਸਕੀਮ ਦੇ ਤਹਿਤ ਖਾਤਾਧਾਰਕ ਨੂੰ 2 ਲੱਖ ਰੁਪਏ ਦਾ ਐਕਸੀਡੈਂਟ ਕਵਰ ਮਿਲਦਾ ਹੈ।


Related News