71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
Saturday, Jun 04, 2022 - 03:46 PM (IST)
ਨਵੀਂ ਦਿੱਲੀ — ਸਾਡੇ ਦੇਸ਼ 'ਚ ਵੱਡੀ ਗਿਣਤੀ ਲੋਕਾਂ ਨੂੰ ਸਿਹਤਮੰਦ ਭੋਜਨ ਨਹੀਂ ਮਿਲਦਾ। ਉਹ ਚੰਗਾ ਖਾਣਾ ਨਹੀਂ ਖਾਣ ਲਈ ਆਰਥਿਕ ਪੱਖੋਂ ਸਮਰੱਥ ਨਹੀਂ ਹੁੰਦੇ ਹਨ। ਦੇਸ਼ ਵਿੱਚ ਹਰ ਸਾਲ ਲੱਖਾਂ ਲੋਕ ਮਾੜੀ ਖੁਰਾਕ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਇਲਾਜ ਦੀ ਸਹੂਲਤ ਨਾਲ ਹੋਣ ਕਾਰਨ ਬਿਮਾਰੀ ਵਿਚ ਹੀ ਰਹਿਣ ਲਈ ਮਜਬੂਰ ਹੁੰਦੇ ਹਨ ਜਾਂ ਫਿਰ ਬਿਮਾਰੀ ਵਧਣ ਕਾਰਨ ਮਰ ਜਾਂਦੇ ਹਨ। ਇਹ ਜਾਣਕਾਰੀ ਇੱਕ ਤਾਜ਼ਾ ਸਰਵੇਖਣ ਤੋਂ ਮਿਲੀ ਹੈ। ਰਿਪੋਰਟ ਅਨੁਸਾਰ ਇੱਕ ਔਸਤ ਭਾਰਤੀ ਦੀ ਖੁਰਾਕ ਵਿੱਚ ਆਮ ਤੌਰ 'ਤੇ ਪੌਸ਼ਟਿਕ ਚੀਜ਼ਾਂ ਜਿਵੇਂ ਫਲ, ਸਬਜ਼ੀਆਂ, ਫਲੀਆਂ ਆਦਿ ਦੀ ਘਾਟ ਹੁੰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਜਦੋਂ ਪੌਸ਼ਟਿਕ ਭੋਜਨ ਦੀ ਕੀਮਤ ਇੱਕ ਵਿਅਕਤੀ ਦੀ ਆਮਦਨ ਦੇ 63 ਪ੍ਰਤੀਸ਼ਤ ਤੋਂ ਵੱਧ ਜਾਂਦੀ ਹੈ, ਤਾਂ ਇਹ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ"।
ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਅਤੇ ਡਾਊਨ ਟੂ ਅਰਥ ਮੈਗਜ਼ੀਨ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ, ‘71 ਫੀਸਦੀ ਭਾਰਤੀ ਪੌਸ਼ਟਿਕ ਭੋਜਨ ਖ਼ਰੀਦ ਸਕਣ ਦੇ ਸਮਰੱਥ ਨਹੀਂ ਹਨ। ਦੂਜੇ ਪਾਸੇ ਇਸ ਲਈ ਗਲੋਬਲ ਔਸਤ 42 ਫੀਸਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਔਸਤ ਭਾਰਤੀ ਦੀ ਖੁਰਾਕ ਵਿੱਚ ਆਮ ਤੌਰ 'ਤੇ ਫਲਾਂ, ਸਬਜ਼ੀਆਂ, ਫਲ਼ੀਦਾਰਾਂ, ਸੁੱਕੇ ਮੇਵੇ ਅਤੇ ਸਾਬਤ ਅਨਾਜ ਦੀ ਕਮੀ ਹੁੰਦੀ ਹੈ। ਮੱਛੀ, ਡੇਅਰੀ ਅਤੇ ਰੈੱਡ ਮੀਟ ਦੀ ਖਪਤ ਵੀ ਟੀਚੇ ਤੋਂ ਘੱਟ ਹੈ।
ਇਹ ਵੀ ਪੜ੍ਹੋ : ਪੁਰਾਣੇ ਮਾਮਲਿਆਂ ਦੀ ਛਾਣਬੀਣ ਕਰ ਰਿਹਾ ਹੈ GST ਵਿਭਾਗ, ਮੁੜ ਭੇਜੇ ਜਾ ਸਕਦੇ ਹਨ ਨੋਟਿਸ
ਪੌਸ਼ਟਿਕ ਭੋਜਨ ਨਾ ਲੈਣ ਨਾਲ ਹੋਣ ਵਾਲੀਆਂ ਬਿਮਾਰੀਆਂ
ਪੌਸ਼ਟਿਕ ਭੋਜਨ ਨਾ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਜ਼ਿਕਰ ਕਰਦਿਆਂ ਸਰਵੇਖਣ ਵਿੱਚ ਕਿਹਾ ਗਿਆ ਕਿ ਇਸ ਵਿੱਚ ਸਾਹ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ, ਸਟ੍ਰੋਕ ਅਤੇ ਦਿਲ ਦੀਆਂ ਧਮਨੀਆਂ ਦੀਆਂ ਬਿਮਾਰੀਆਂ ਆਦਿ ਸ਼ਾਮਿਲ ਹਨ।
ਜਾਣੋ ਲੋਕ ਕਿਉਂ ਨਹੀਂ ਖਰੀਦ ਸਕਦੇ ਪੌਸ਼ਟਿਕ ਭੋਜਨ
ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਅਨੁਸਾਰ ਪੌਸ਼ਟਿਕ ਭੋਜਨ ਜੇਕਰ ਕਿਸੇ ਵਿਅਕਤੀ ਦੀ ਆਮਦਨ ਤੋਂ 63% ਤੋਂ ਵੱਧ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਦੀ ਪਹੁੰਚ ਤੋਂ ਦੂਰ ਹੋ ਜਾਂਦਾ ਹੈ। 20 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ ਪ੍ਰਤੀ ਦਿਨ ਸਿਰਫ 35.8 ਗ੍ਰਾਮ ਫਲ ਖਾਂਦੇ ਹਨ, ਜਦੋਂ ਕਿ 200 ਗ੍ਰਾਮ ਫਲਾਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਲੋਕ ਰੋਜ਼ਾਨਾ 168.7 ਗ੍ਰਾਮ ਸਬਜ਼ੀਆਂ ਖਾਂਦੇ ਹਨ, ਜਦਕਿ ਉਨ੍ਹਾਂ ਨੂੰ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ, ਇਸ ਉਮਰ ਸਮੂਹ ਦੇ ਲੋਕ ਪ੍ਰਤੀ ਦਿਨ ਸਿਰਫ਼ 24.9 ਗ੍ਰਾਮ (ਟੀਚੇ ਦਾ 25%) ਫਲ਼ੀਦਾਰ ਅਤੇ 3.2 ਗ੍ਰਾਮ (ਟੀਚੇ ਦਾ 13%) ਸੁੱਕੇ ਮੇਵੇ ਖਾਂਦੇ ਹਨ।
ਇਹ ਵੀ ਪੜ੍ਹੋ : ਰੈਸਟੋਰੈਂਟ ਅਤੇ ਹੋਟਲ ਮਾਲਕਾਂ ਵੱਲੋਂ ਵਸੂਲੇ ਜਾਂਦੇ ਸਰਵਿਸ ਚਾਰਜ ਨੂੰ ਲੈ ਕੇ ਸਰਕਾਰ ਸਖ਼ਤ,ਜਲਦ ਬਣੇਗਾ ਕਾਨੂੰਨ
ਜਾਣੋ ਕੀ ਹੈ ਕਾਰਨ
ਖਪਤਕਾਰ ਫੂਡ ਪ੍ਰਾਈਸ ਇੰਡੈਕਸ (CFPI) ਨੇ ਪਿਛਲੇ ਇੱਕ ਸਾਲ ਵਿੱਚ ਮਹਿੰਗਾਈ ਵਿੱਚ 327% ਦਾ ਵਾਧਾ ਦੇਖਿਆ ਹੈ, ਜਦੋਂ ਕਿ ਖਪਤਕਾਰ ਮੁੱਲ ਸੂਚਕਾਂਕ (CPI) ਜਿਸ ਵਿੱਚ CFPI ਸ਼ਾਮਲ ਹੈ, ਵਿੱਚ 84% ਦਾ ਵਾਧਾ ਦੇਖਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਖੁਰਾਕ ਦੀਆਂ ਵਸਤੂਆਂ ਸੀਪੀਆਈ ਮਹਿੰਗਾਈ ਨੂੰ ਵਧਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੀਆਂ ਪ੍ਰਤੀਤ ਹੁੰਦੀਆਂ ਹਨ।" ਖੁਰਾਕੀ ਮਹਿੰਗਾਈ ਦਾ ਮੌਜੂਦਾ ਉੱਚ ਪੱਧਰ ਉਤਪਾਦਨ ਦੀ ਵਧਦੀ ਲਾਗਤ, ਅੰਤਰਰਾਸ਼ਟਰੀ ਫਸਲਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮੌਸਮ ਸੰਬੰਧੀ ਅਤਿਅੰਤ ਰੁਕਾਵਟਾਂ ਕਾਰਨ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, "ਇਸ ਮਾਮਲੇ ਵਿੱਚ ਕੁਝ ਪ੍ਰਗਤੀ ਦੇ ਬਾਵਜੂਦ, ਲੋਕਾਂ ਦਾ ਭੋਜਨ ਪੌਸ਼ਟਿਕ ਨਹੀਂ ਹੋ ਰਿਹਾ ਹੈ।" ਇਸ ਵਿਚ ਕਿਹਾ ਗਿਆ ਹੈ ਕਿ "ਉੱਚ ਮਨੁੱਖੀ, ਵਾਤਾਵਰਣ ਅਤੇ ਆਰਥਿਕ ਲਾਗਤਾਂ ਇੰਨੀਆਂ ਮਹੱਤਵਪੂਰਨ ਹਨ ਕਿ ਜੇਕਰ ਅਸੀਂ ਇਹ ਕੰਮ ਕਰਨ ਵਿੱਚ ਅਸਫਲ ਰਹਿੰਦੇ ਹਾਂ, ਤਾਂ ਅਸੀਂ ਬਹੁਤ ਉੱਚ ਕੀਮਤ ਅਦਾ ਕਰਾਂਗੇ।" ਗਲੋਬਲ ਫੂਡ ਸਿਸਟਮ ਸਿਹਤ ਅਤੇ ਵਾਤਾਵਰਣ ਦੋਵਾਂ ਦੇ ਗਲੋਬਲ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਹੈ।
ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ, ਜਲਦ ਕੱਚੇ ਤੇਲ ਦਾ ਉਤਪਾਦਨ ਵਧਾਏਗਾ ਓਪੇਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।