ਰਿਲਾਇੰਸ Jio ਦੇ ਪੂਰੇ ਹੋਏ 7 ਸਾਲ : ਜਾਣੋ ਕੀ ਬਦਲਿਆ, ਪੜ੍ਹੋ 7 ਪ੍ਰਭਾਵ
Tuesday, Sep 05, 2023 - 07:03 PM (IST)
ਬਿਜ਼ਨੈੱਸ ਡੈਸਕ- 7 ਸਾਲ ਪਹਿਲਾਂ ਜਦੋਂ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਜਿਓ ਨੂੰ ਲਾਂਚ ਕਰਨ ਐਲਾਨ ਕੀਤਾ ਸੀ ਤਾਂ ਕਿਸੇ ਨੇ ਵੀ ਇਹ ਨਹੀਂ ਸੀ ਸੋਚਿਆ ਕਿ ਰਿਲਾਇੰਸ ਜਿਓ ਦੇਸ਼ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਰੀੜ੍ਹ ਦੀ ਹੱਡੀ ਬਣ ਜਾਵੇਗਾ। ਪਿਛਲੇ 7 ਸਾਲਾਂ 'ਚ ਜਿਓ ਨੇ ਦੇਸ਼ ਵਿੱਚ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ। ਇਸ ਦਾ ਸਿੱਧਾ ਅਸਰ ਆਮ ਜਨਤਾ ਦੀ ਜ਼ਿੰਦਗੀ 'ਤੇ ਪਿਆ ਹੈ। ਆਓ ਜਾਣਦੇ ਹਾਂ ਜਿਓ ਦੇ 7 ਪ੍ਰਭਾਵ...
ਫ੍ਰੀ ਆਊਟਗੋਇੰਗ ਕਾਲ
5 ਸਤੰਬਰ 2016 ਨੂੰ ਆਪਣੇ ਲਾਂਚ ਦੇ ਪਹਿਲੇ ਹੀ ਦਿਨ ਰਿਲਾਇੰਸ ਜਿਓ ਨੇ ਦੇਸ਼ 'ਚ ਮਹਿੰਗੀ ਆਊਟਗੋਇੰਗ ਕਾਲਿੰਗ ਦਾ ਯੁੱਗ ਖ਼ਤਮ ਕਰ ਦਿੱਤਾ। ਭਾਰਤ 'ਚ ਰਿਲਾਇੰਸ ਜਿਓ ਪਹਿਲੀ ਕੰਪਨੀ ਬਣੀ, ਜਿਸ ਨੇ ਆਊਟਗੋਇੰਗ ਕਾਲ ਨੂੰ ਫ੍ਰੀ ਕਰ ਦਿੱਤਾ, ਜੋ ਅੱਜ ਤੱਕ ਜਾਰੀ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ
ਸਸਤਾ ਹੋਇਆ ਡੇਟਾ ਅਤੇ ਮੋਬਾਈਲ ਦਾ ਬਿੱਲ
ਦੂਜਾ ਜ਼ਬਰਦਸਤ ਅਸਰ ਮੋਬਾਈਲ ਡੇਟਾ ਦੀਆਂ ਕੀਮਤਾਂ 'ਚ ਪਿਆ। ਜਿਓ ਦੇ ਆਉਣ ਤੋਂ ਪਹਿਲਾਂ ਡਾਟਾ ਕਰੀਬ 255 ਰੁਪਏ ਪ੍ਰਤੀ ਜੀਬੀ ਦੀ ਦਰ ਨਾਲ ਉਪਲੱਬਧ ਸੀ। ਜਿਓ ਨੇ ਹਮਲਾਵਰ ਤਰੀਕੇ ਨਾਲ ਡੇਟਾ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਅਤੇ ਡੇਟਾ 10 ਰੁਪਏ ਪ੍ਰਤੀ ਜੀਬੀ ਦੀ ਘੱਟ ਕੀਮਤ 'ਤੇ ਮਿਲਣ ਲੱਗਾ। ਫ੍ਰੀ ਕਾਲਿੰਗ ਅਤੇ ਡੇਟਾ ਕੀਮਤਾਂ ਘੱਟ ਹੋਣ ਕਾਰਨ ਮੋਬਾਈਲ ਬਿੱਲ ਬਹੁਤ ਘੱਟ ਹੋ ਗਏ।
ਡੇਟਾ ਖਪਤ ਵਿੱਚ ਦੇਸ਼ ਬਣਿਆ ਨੰਬਰ 1
ਡਾਟਾ ਦੀਆਂ ਕੀਮਤਾਂ 'ਚ ਘਟ ਹੋਣ ਦਾ ਸਿੱਧਾ ਅਸਰ ਡਾਟਾ ਦੀ ਖਪਤ 'ਤੇ ਪਿਆ ਹੈ। ਜਿਓ ਦੇ ਆਉਣ ਤੋਂ ਪਹਿਲਾਂ ਭਾਰਤ ਡੇਟਾ ਦੀ ਖਪਤ ਦੇ ਮਾਮਲੇ ਵਿੱਚ ਦੁਨੀਆ ਵਿੱਚ 155ਵੇਂ ਸਥਾਨ 'ਤੇ ਸੀ ਅਤੇ ਅੱਜ ਭਾਰਤ ਪਹਿਲੇ ਦੋ ਵਿੱਚ ਸ਼ਾਮਲ ਹੈ। ਹੁਣ ਜੀਓ ਦੇ ਨੈੱਟਵਰਕ 'ਤੇ ਹੁਣ ਹਰ ਮਹੀਨੇ 1,100 ਕਰੋੜ ਜੀਬੀ ਡੇਟਾ ਦੀ ਖਪਤ ਹੁੰਦੀ ਹੈ। ਜੀਓ ਗਾਹਕ ਔਸਤਨ 25 ਜੀਬੀ ਡੇਟਾ ਪ੍ਰਤੀ ਮਹੀਨਾ ਵਰਤਦਾ ਹੈ, ਜੋ ਇੰਡਸਟਰੀ ਵਿੱਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ
ਮੋਬਾਈਲ ਦੀ ਛੋਟੀ ਸਕ੍ਰੀਨ 'ਤੇ ਪੂਰੀ ਦੁਕਾਨ
ਜਿਓ ਕਾਰਨ ਡਾਟਾ ਸਸਤਾ ਹੋਣ 'ਤੇ ਸਾਰੀ ਦੁਨੀਆ ਮੋਬਾਈਲ ਤੱਕ ਸੀਮਤ ਹੋ ਗਈ। ਹੁਣ ਮਨੋਰੰਜਨ ਲਈ ਸਮਾਂ ਕੱਢਣ ਦੀ ਲੋੜ ਖ਼ਤਮ ਹੋ ਗਈ ਹੈ। ਕਿਸੇ ਵੀ ਸਮੇਂ, ਕਿਤੇ ਵੀ ਮਨੋਰੰਜਨ ਸਿਰਫ਼ ਇੱਕ ਕਲਿੱਕ ਕਰਨ ਨਾਲ ਮਿਲਣ ਲੱਗਾ ਹੈ। ਰੇਲਵੇ ਸਟੇਸ਼ਨ, ਹਵਾਈ ਜਹਾਜ਼, ਸਿਨੇਮਾ ਆਦਿ ਕਿਸੇ ਵੀ ਥਾਂ 'ਤੇ ਜਾਣ ਦੀਆਂ ਟਿਕਟਾਂ ਹੁਣ ਆਨਲਾਈਨ ਬੁੱਕ ਹੋ ਰਹੀਆਂ ਹਨ। ਹੋਟਲ ਬੁਕਿੰਗ ਅਤੇ ਫੂਡ ਸਾਈਟਸ ਅਤੇ ਐਪਸ ਬੂਮ ਦੇਖਣ ਨੂੰ ਮਿਲ ਰਹੇ ਹਨ। ਸੈਰ ਸਪਾਟੇ ਵਿੱਚ ਤੇਜ਼ੀ ਆਈ ਹੈ। ਈ-ਕਾਮਰਸ ਕੰਪਨੀਆਂ ਨੇ ਮੋਬਾਈਲ 'ਚ ਪੂਰੀ ਦੁਕਾਨ ਨੂੰ ਕਵਰ ਕਰ ਲਿਆ। ਆਨਲਾਈਨ ਕਲਾਸਾਂ ਅਤੇ ਦਫ਼ਤਰ-ਕੋਰੋਨਾ ਦਾ ਉਹ ਬੁਰਾ ਦੌਰ ਸਭ ਨੂੰ ਯਾਦ ਹੋਵੇਗਾ। ਪੜ੍ਹਾਈ ਅਤੇ ਦਫ਼ਤਰ ਘਰੋਂ ਚੱਲਣ ਲੱਗੇ। ਘੰਟਿਆਂ ਬੱਧੀ ਇੰਟਰਨੈੱਟ ਦੀ ਵਰਤੋਂ ਕੀਤੀ ਜਾਂਦੀ ਸੀ। ਕਾਰਨ ਸੀ ਕਿਫਾਇਤੀ ਕੀਮਤਾਂ 'ਤੇ ਡਾਟਾ ਦੀ ਉਪਲਬਧਤਾ। ਕਲਪਨਾ ਕਰੋ ਕਿ ਜੇਕਰ ਡੇਟਾ ਰੇਟ ਜਿਓ ਦੇ ਲਾਂਚ ਤੋਂ ਪਹਿਲਾਂ ਯਾਨੀ 255 ਰੁਪਏ ਪ੍ਰਤੀ ਜੀਬੀ ਦੇ ਸਮਾਨ ਹੁੰਦੇ ਤਾਂ ਕੀ ਹੋਣਾ ਸੀ।
ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!
ਡਿਜੀਟਲ ਭੁਗਤਾਨ: ਖ਼ਤਮ ਹੋਈ ਖੁੱਲ੍ਹੇ ਪੈਸੇ ਦੀ ਪਰੇਸ਼ਾਨੀ
ਭਾਰਤ ਸਰਕਾਰ ਦੀ UPI ਓਪਨ ਡਿਜੀਟਲ ਭੁਗਤਾਨ ਪ੍ਰਣਾਲੀ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਵੱਡੇ ਅਤੇ ਛੋਟੇ ਬੈਂਕ, Paytm ਅਤੇ PhonePe ਵਰਗੀਆਂ ਵਾਲਿਟ ਕੰਪਨੀਆਂ ਸਮੇਤ ਵਿੱਤੀ ਖੇਤਰ ਦੇ ਦਿੱਗਜ ਇਸ ਪਹਿਲ ਵਿੱਚ ਸ਼ਾਮਲ ਹੋਏ। ਇਸ ਦਾ ਉਦੇਸ਼ ਹਰ ਮੋਬਾਈਲ ਵਿੱਚ ਭੁਗਤਾਨ ਪ੍ਰਣਾਲੀ ਰਾਹੀਂ ਪੈਸੇ ਦਾ ਲੈਣ-ਦੇਣ ਕਰਨਾ ਸੀ। ਅੱਜ-ਕੱਲ੍ਹ ਇਸ ਦੀ ਵਰਤੋਂ ਸਟ੍ਰੀਟ ਵਿਕਰੇਤਾਵਾਂ ਤੋਂ ਲੈ ਕੇ 5 ਸਟਾਰ ਹੋਟਲਾਂ ਤੱਕ ਕੀਤੀ ਜਾ ਰਹੀ ਹੈ। ਜਿਓ ਸਮੇਤ ਸਾਰੀਆਂ ਦੂਰਸੰਚਾਰ ਕੰਪਨੀਆਂ ਦਾ ਡਿਜੀਟਲ ਬੁਨਿਆਦੀ ਢਾਂਚਾ ਇਸ ਵਿੱਚ ਕੰਮ ਆਇਆ। UPI ਦੀ ਸਫਲਤਾ ਦਾ ਸਿਹਰਾ ਕਾਫ਼ੀ ਹੱਦ ਤੱਕ ਡਾਟਾ ਦੀਆਂ ਘੱਟ ਕੀਮਤਾਂ ਨੂੰ ਜਾਂਦਾ ਹੈ, ਜਿਸ ਨੇ ਆਮ ਭਾਰਤੀ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਜਿਓ ਦੇ ਲਾਂਚ ਹੋਣ ਦੇ ਨਾਲ ਹੀ ਡਾਟਾ ਦਰਾਂ 25 ਗੁਣਾ ਘੱਟ ਹੋ ਗਈਆਂ ਹਨ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ
2ਜੀ ਤੋਂ 4ਜੀ
ਆਪਣੇ ਲਾਂਚ ਦੇ ਅਗਲੇ ਸਾਲ ਯਾਨੀ 2017 'ਚ ਕੰਪਨੀ ਨੇ JioPhone ਨੂੰ ਬਾਜ਼ਾਰ 'ਚ ਲਾਂਚ ਕੀਤਾ ਸੀ। ਇਸ ਦਾ ਉਦੇਸ਼ 2ਜੀ ਗਾਹਕਾਂ ਨੂੰ 4ਜੀ 'ਤੇ ਸ਼ਿਫਟ ਕਰਨਾ ਸੀ, ਤਾਂਕਿ ਉਹ ਵੀ ਡਿਜੀਟਲ ਅਰਥਵਿਵਸਥਾ ਦਾ ਹਿੱਸਾ ਬਣ ਸਕਣ। JioPhone ਦੇ 13 ਕਰੋੜ ਤੋਂ ਵੱਧ ਮੋਬਾਈਲ ਵੇਚੇ ਗਏ ਸਨ। ਇਹ ਕਿਸੇ ਇੱਕ ਦੇਸ਼ ਵਿੱਚ ਕਿਸੇ ਇੱਕ ਮਾਡਲ ਦੇ ਵਿਕਣ ਵਾਲੇ ਮੋਬਾਈਲ ਫ਼ੋਨਾਂ ਦੀ ਸਭ ਤੋਂ ਵੱਧ ਸੰਖਿਆ ਸੀ। ਇਸਦੇ ਸੀਕਵਲ ਵਿੱਚ ਕੰਪਨੀ ਨੇ JioBharat ਪਲੇਟਫਾਰਮ ਲਾਂਚ ਕਰਕੇ 2G ਗਾਹਕਾਂ ਨੂੰ 4G ਵੱਲ ਆਕਰਸ਼ਿਤ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਜੀਓ ਦੇ ਨਾਲ ਕਾਰਬਨ ਨਾਮ ਦੀ ਕੰਪਨੀ 'ਭਾਰਤ' ਨਾਮ ਦਾ 4ਜੀ ਫੀਚਰ ਫੋਨ ਬਣਾ ਰਹੀ ਹੈ। ਕੁਝ ਹੋਰ ਕੰਪਨੀਆਂ ਦੇ ਵੀ ਜਲਦੀ ਹੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8