‘ਜਨ ਧਨ ਯੋਜਨਾ ਦੇ 7 ਸਾਲ ਪੂਰੇ, ਬੈਂਕ ਖਾਤਾਧਾਰਕਾਂ ਦੀ ਗਿਣਤੀ ਵਧ ਕੇ ਹੋਈ 43 ਕਰੋੜ’

Sunday, Aug 29, 2021 - 11:04 AM (IST)

‘ਜਨ ਧਨ ਯੋਜਨਾ ਦੇ 7 ਸਾਲ ਪੂਰੇ, ਬੈਂਕ ਖਾਤਾਧਾਰਕਾਂ ਦੀ ਗਿਣਤੀ ਵਧ ਕੇ ਹੋਈ 43 ਕਰੋੜ’

ਨਵੀਂ ਦਿੱਲੀ (ਭਾਸ਼ਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਤਸ਼ਾਹੀ ਜਨ ਧਨ ਯੋਜਨਾ 7 ਸਾਲ ਪੂਰੇ ਕਰ ਚੁੱਕੀ ਹੈ। ਇਨ੍ਹਾਂ 7 ਸਾਲਾਂ ’ਚ ਦੇਸ਼ ਦੇ 43 ਕਰੋੜ ਲੋਕਾਂ ਦਾ ਪੀ. ਐੱਮ. ਜੇ. ਡੀ. ਵਾਈ. ਬੈਂਕ ਅਕਾਊਂਟ ਖੱਲ੍ਹ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ 7 ਸਾਲ ਪਹਿਲਾਂ ਦੇਸ਼ ਦੇ ਕਰੋੜਾਂ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨ ਲਈ ਪੀ. ਐੱਮ. ਜਨ ਧਨ ਯੋਜਨਾ ਨਾਂ ਦੀ ਸ਼ੁਰੂਆਤ ਕੀਤੀ ਸੀ। ਵਿੱਤ ਮੰਤਰਾਲਾ ਨੇ ਵਿੱਤੀ ਸ਼ਮੂਲੀਅਤ ਅਤੇ ਸਮਾਜ ਦੇ ਵਾਂਝੇ ਤਬਕੇ ਨੂੰ ਸਮਾਜਿਕ ਆਰਥਿਕ ਰੂਪ ਨਾਲ ਉੱਨਤ ਬਣਾਉਣ ਲਈ ਜਨ ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ।

ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਵਿੱਤੀ ਸ਼ਮੂਲੀਅਤ ਦੀ ਮਦਦ ਨਾਲ ਦੇਸ਼ ’ਚ ਸਾਰੇ ਲੋਕਾਂ ਦਾ ਸੰਪੂਰਨ ਵਿਕਾਸ ਸੰਭਵ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਕਾਰਨ ਗਰੀਬ ਲੋਕਾਂ ਨੂੰ ਆਪਣੀ ਬੱਚਤ ਨੂੰ ਰਸਮੀ ਬੈਂਕਿੰਗ ਸਿਸਟਮ ’ਚ ਰੱਖਣ ’ਚ ਮਦਦ ਮਿਲੀ। ਇਸ ਦੇ ਨਾਲ ਹੀ ਆਪਣੇ ਘਰ ਤੋਂ ਬਾਹਰ ਰਹਿ ਕੇ ਪੈਸੇ ਕਮਾਉਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਆਪਣੇ ਘਰ ਸਮੇਂ ਸਿਰ ਪੈਸੇ ਭੇਜਣ ਦਾ ਇਕ ਬਦਲ ਮਿਲਿਆ।

ਸਮਾਜ ਦੇ ਵਾਂਝੇ ਤਬਕੇ ਨੂੰ ਸ਼ਾਹੂਕਾਰਾਂ ਦੇ ਚੁੰਗਲ ’ਚੋਂ ਬਾਹਰ ਕੱਢਣ ਲਈ ਵੀ ਪੀ. ਐੱਮ. ਜਨ ਧਨ ਯੋਜਨਾ ਦੀ ਕਾਫੀ ਤਰੀਫ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਿੱਤੀ ਸ਼ਮੂਲੀਅਤ ਵਾਲਾ ਪ੍ਰੋਗਰਾਮ ਕਿਹਾ ਜਾ ਸਕਦਾ ਹੈ। 15 ਅਗਸਤ 2014 ਨੂੰ ਪੀ. ਐੱਮ. ਮੋਦੀ ਨੇ ਜਨ ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਪੀ. ਐੱਮ. ਜਨ ਧਨ ਯੋਜਨਾ ਨੂੰ 28 ਅਗਸਤ 2014 ਨੂੰ ਲਾਂਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਨ ਧਨ ਅਕਾਊਂਟ ਦੀ ਮਦਦ ਨਾਲ ਗਰੀਬ ਲੋਕਾਂ ਨੂੰ ਰਸਮੀ ਬੈਂਕਿੰਗ ਸਿਸਟਮ ’ਚ ਸ਼ਾਮਲ ਕੀਤਾ ਜਾ ਸਕੇਗਾ। ਉਹ ਆਪਣੀ ਬੱਚਤ ਬੈਂਕ ਖਾਤੇ ’ਚ ਰੱਖ ਸਕਣਗੇ ਅਤੇ ਉਨ੍ਹਾਂ ਨੂੰ ਅੈਮਰਜੈਂਸੀ ਦੀ ਸਥਿਤੀ ’ਚ ਵਿੱਤੀ ਮਦਦ ਮੁਹੱਈਆ ਹੋ ਸਕੇਗੀ।

ਜਮ੍ਹਾ ਰਾਸ਼ੀ 1.46 ਲੱਖ ਕਰੋੜ ਰੁਪਏ ਹੋਈ

ਪੀ. ਐੱਮ. ਜਨ ਧਨ ਯੋਜਨਾ ਦੇ ਤਹਿਤ ਖੁੱਲ੍ਹੇ 43 ਕਰੋੜ ਬੈਂਕ ਖਾਤਿਆਂ ’ਚ ਇਸ ਸਮੇਂ 1.46 ਲੱਖ ਕਰੋੜ ਰੁਪਏ ਜਮ੍ਹਾ ਹਨ। ਪੀ. ਐੱਮ. ਜੇ. ਡੀ. ਵਾਈ. ਦੇ ਅੰਕੜੇ ਦੱਸਦੇ ਹਨ ਕਿ ਜਨ ਧਨ ਯੋਜਨਾ ਦੇ ਤਹਿਤ ਖੁੱਲ੍ਹੇ ਬੈਂਕ ਅਕਾਊਂਟ ’ਚੋਂ 86.3 ਫੀਸਦੀ ਐਕਟਿਵ ਹਨ। ਅਗਸਤ 2015 ਤੋਂ ਅਗਸਤ 2020 ਤੱਕ ਜਨ ਧਨ ਖਾਤਿਆਂ ਦੀ ਗਿਣਤੀ 2.3 ਗੁਣਾ ਵਧ ਗਈ ਹੈ ਜਦ ਕਿ ਇਨ੍ਹਾਂ ਬੈਂਕ ਖਾਤਿਆਂ ’ਚ ਰੱਖੀ ਰਕਮ 5.7 ਗੁਣਾ ਵਧੀ ਹੈ।

ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ

ਸਰਕਾਰ ਨੂੰ ਵੱਡਾ ਫਾਇਦਾ

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਖੁੱਲ੍ਹੇ ਬੈਂਕ ਅਕਾਊਂਟ ’ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪਾਸੇ ਜਿਥੇ ਗਰੀਬ ਕਲਿਆਣ ਯੋਜਨਾ ਵਰਗੀ ਸਮਾਜਿਕ ਸਕੀਮ ’ਚ ਮਦਦ ਮਿਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੀ. ਐੱਮ. ਕਿਸਾਨ ਸਨਮਾਨ ਨਿਧੀ ਅਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ. ਬੀ. ਟੀ.) ਵਰਗੀਆਂ ਯੋਜਨਾਵਾਂ ’ਚ ਕਾਫੀ ਮਦਦ ਮਿਲ ਰਹੀ ਹੈ। ਬੈਂਕ ਅਕਾਊਂਟ ’ਚ ਸਬਸਿਡੀ ਟ੍ਰਾਂਸਫਰ ਹੋਣ ਕਾਰਨ ਹੁਣ ਪੀ. ਡੀ. ਐੱਸ., ਰਸੋਈ ਗੈਸ ਸਬਸਿਡੀ ਨਾਲ ਸਬੰਧਤ ਗੜਬੜੀਆਂ ਵੀ ਬੰਦ ਹੋ ਗਈਆਂ ਹਨ।

ਪੀ. ਐੱਮ. ਜਨ ਧਨ ਯੋਜਨਾ ਅਕਾਊਂਟ ’ਚ ਬੈਲੈਂਸ

ਜੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਗੱਲ ਕਰੀਏ ਤਾਂ ਇਨ੍ਹਾਂ ਬੈਂਕ ਅਕਾਊਂਟ ’ਚ ਔਸਤਨ 3239 ਰੁਪਏ ਦਾ ਬੈਲੈਂਸ ਹੈ। ਦਿਲਚਸਪ ਤੱਥ ਇਹ ਹੈ ਕਿ ਪੀ. ਐੱਮ. ਜਨ ਧਨ ਖਾਤੇ ’ਚ ਘੱਟੋ-ਘੱਟ ਬੈਲੈਂਸ ਮੈਨਟੇਨ ਕਰਨਾ ਜ਼ਰੂਰੀ ਨਹੀਂ ਹੈ। ਪੀ. ਐੱਮ. ਜਨ ਧਨ ਖਾਤੇ ਦੇ ਤਹਿਤ ਖਾਤਾਧਾਰਕਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਬਿਨਾਂ ਕਿਸੇ ਬੈਲੈਂਸ ਤੋਂ ਵੀ ਬੈਂਕਿੰਗ ਸਿਸਟਮ ’ਚ ਬਣੇ ਰਹੇ। ਇਸ ਲਈ ਉਨ੍ਹਾਂ ’ਤੇ ਕੋਈ ਵਿੱਤੀ ਬੋਝ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਬੈਂਕਾਂ ਨੇ ਹੁਣ ਤੱਕ ਪੀ. ਐੱਮ. ਜਨ ਧਨ ਯੋਜਨਾ ਦੇ ਤਹਿਤ 31 ਕਰੋੜ ਰੁਪੇ ਕਾਰਡ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ

ਜਨ ਧਨ ਯੋਜਨਾ ’ਚ ਔਰਤਾਂ ਦੀ ਹਿੱਸੇਦਾਰੀ

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਬੈਂਕ ਅਕਾਊਂਟ ਦੀ ਖਾਸ ਗੱਲ ਇਹ ਹੈ ਕਿ ਇਸ ’ਚ 43 ਕਰੋੜ ਬੈਂਕ ਅਕਾਊਂਟ ’ਚੋਂ ਕਰੀਬ 24 ਕਰੋੜ ਬੈਂਕ ਅਕਾਊਂਟ ਔਰਤਾਂ ਦੇ ਹਨ। ਪੀ. ਐੱਮ. ਜਨ ਧਨ ਖਾਤੇ ’ਚ ਬਹੁਤ ਘੱਟ ਰਸਮਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਅਤੇ ਬੈਂਕ ਜਨ ਧਨ ਖਾਤਾ ਖੋਲ੍ਹਣ ਲਈ ਵਾਧੂ ਮਦਦ ਮੁਹੱਈਆ ਕਰਵਾਉਂਦੇ ਹਨ। ਇਸ ਕਾਰਨ ਦੇਸ਼ ’ਚ ਔਰਤਾਂ ਨੇ ਵੱਡੀ ਗਿਣਤੀ ’ਚ ਪੀ. ਐੱਮ. ਜਨ ਧਨ ਅਕਾਊਂਟ ਖੋਲ੍ਹੇ ਹਨ।

ਭ੍ਰਿਸ਼ਟਾਚਾਰ ’ਤੇ ਲੱਗੀ ਲਗਾਮ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪੀ. ਐੱਮ. ਮੋਦੀ ਨੇ ਕੋਰੋਨਾ ਸੰਕਟ ਦੇ ਦੌਰ ’ਚ ਜਨ ਧਨ ਯੋਜਨਾ ਦਾ ਅਕਾਊਂਟ ਰੱਖਣ ਵਾਲੇ ਲੋਕਾਂ ਨੂੰ 3 ਮਹੀਨੇ ਤੱਕ 500 ਰੁਪਏ ਦਿੱਤੇ ਹਨ। ਇਸ ਸਕੀਮ ਨਾਲ ਦੇਸ਼ ਭਰ ਦੀਆਂ ਕਰੀਬ 20 ਕਰੋੜ ਔਰਤਾਂ ਨੂੰ ਫਾਇਦਾ ਹੋਇਆ ਹੈ। ਜਨ ਧਨ ਯੋਜਨਾ ਦੀ ਮਦਦ ਨਾਲ ਦੇਸ਼ ’ਚ ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ’ਚ ਕਾਫੀ ਮਦਦ ਮਿਲੀ ਹੈ। ਕੇਂਦਰ ਸਰਕਾਰ ਦੀਆਂ ਕਲਿਆਣ ਯੋਜਨਾਵਾਂ ਦਾ ਸਿੱਧਾ ਲਾਭ ਜਨਤਾ ਤੱਕ ਪਹੁੰਚਾਉਣ ਅਤੇ ਉਸ ਦਰਮਿਆਨ ਭ੍ਰਿਸ਼ਟਾਚਾਰ ’ਤੇ ਲਗਾਮ ਲਗਾਉਣ ਲਈ ਜਨ ਧਨ ਯੋਜਨਾ ਅਕਾਊਂਟ ਨੇ ਵੱਡੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਚੈੱਕ ਕੱਟਣ ਸਮੇਂ ਕੀਤੀ ਇਹ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News