ਫੇਮ-2 ਯੋਜਨਾ ਦੇ ਨਿਯਮਾਂ ਦੀ ਉਲੰਘਣਾ : 7 EV ਦੋਪਹੀਆ ਕੰਪਨੀਆਂ ਨੂੰ 469 ਕਰੋੜ ਰੁਪਏ ਮੋੜਨ ਦਾ ਹੁਕਮ

07/25/2023 11:08:54 AM

ਨਵੀਂ ਦਿੱਲੀ (ਭਾਸ਼ਾ) – ਕੇਂਦਰ ਸਰਕਾਰ ਨੇ ਫੇਮ-2 ਯੋਜਨਾ ਦੇ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਬਾਵਜੂਦ ਪ੍ਰੋਤਸਾਹਨ ਰਾਸ਼ੀ ਦਾ ਦਾਅਵਾ ਕਰਨ ਲਈ ਹੀਰੋ ਇਲੈਕਟ੍ਰਿਕ ਅਤੇ ਓਕੀਨਾਵਾ ਸਮੇਤ 7 ਇਲੈਕਟ੍ਰਿਕ ਦੋਪਹੀਆ ਨਿਰਮਾਤਾਵਾਂ ਨੂੰ 469 ਕਰੋੜ ਰੁਪਏ ਮੋੜਨ ਨੂੰ ਕਿਹਾ ਹੈ। ਸਰਕਾਰ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਰਾਸ਼ੀ ਨਾ ਮੋੜਨ ਦੀ ਸਥਿਤੀ ’ਚ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਫੇਮ-2 ਯੋਜਨਾ ਤੋਂ 7-10 ਦਿਨਾਂ ’ਚ ਹਟਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਸ ਪ੍ਰੋਤਸਾਹਨ ਯੋਜਨਾ ’ਚ ਹਿੱਸਾ ਲੈਣ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਜਾਏਗੀ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਦੀ ਤੁਰੰਤ ਵਰਤੋਂ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਾਲ 2019 ਤੋਂ ਫੇਮ-2 ਯੋਜਨਾ ਚਲਾਈ ਹੋਈ ਹੈ। ਇਸ ਲਈ 10,000 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਅਲਾਟ ਕੀਤੀ ਗਈ ਹੈ। ਅਧਿਕਾਰੀ ਮੁਤਾਬਕ ਇਸ ਯੋਜਨਾ ਦੇ ਤਹਿਤ ਪ੍ਰੋਤਸਾਹਨ ਰਾਸ਼ੀ ਦਾ ਦਾਅਵਾ ਕਰਨ ਵਾਲੀਆਂ 7 ਕੰਪਨੀਆਂ ਨਿਰਧਾਰਤ ਵਿਵਸਥਾਵਾਂ ਦੀ ਉਲੰਘਣਾ ਦੀ ਦੋਸ਼ੀ ਪਾਈਆਂ ਗਈਆਂ ਹਨ। ਭਾਰੀ ਉਦਯੋਗ ਮੰਤਰਾਲਾ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਪ੍ਰੋਤਸਾਹਨ ਰਾਸ਼ੀ ਲਈ ਹੈ। ਦੋਸ਼ੀ ਪਾਈਆਂ ਗਈਆਂ ਕੰਪਨੀਆਂ ਦੇ ਨਾਂ ਹੀਰੋ ਇਲੈਕਟ੍ਰਿਕ, ਓਕੀਨਾਵਾ ਆਟੋਟੈੱਕ, ਐਮਪੀਅਰ ਈ. ਵੀ., ਰਿਵੋਲਟ ਮੋਟਰਸ, ਬੇਨਲਿੰਗ ਇੰਡੀਆ, ਏਮੋ ਮੋਬਿਲਿਟੀ ਅਤੇ ਲੋਹੀਆ ਆਟੋ ਹਨ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਅਧਿਕਾਰੀ ਨੇ ਕਿਹਾ ਕਿ ਸਾਡੀ ਜਾਂਚ ’ਚ 6 ਕੰਪਨੀਆਂ ਦੋਸ਼ ਮੁਕਤ ਹੋ ਗਈਆਂ ਪਰ 7 ਕੰਪਨੀਆਂ ਮਾਪਦੰਡਾਂ ਦੀ ਉਲੰਘਣਾ ਦੀਆਂ ਦੋਸ਼ੀ ਪਾਈਆਂ ਗਈਆਂ ਹਨ। ਅਸੀਂ ਉਨ੍ਹਾਂ ਤੋਂ 469 ਕਰੋੜ ਰੁਪਏ ਮੰਗ ਰਹੇ ਹਾਂ। ਉਨ੍ਹਾਂ ਨੂੰ ਇਹ ਰਕਮ ਸਰਕਾਰ ਨੂੰ ਮੋੜਨੀ ਹੋਵੇਗੀ। ਸਰਕਾਰ ਨੂੰ ਘਰੇਲੂ ਪੱਧਰ ’ਤੇ ਤਿਆਰ ਉਪਕਰਨਾਂ ਦੀ ਥਾਂ ਇੰਪੋਰਟ ਕੀਤੇ ਉਪਕਰਨ ਆਪਣੇ ਈ. ਵੀ. ਉਤਪਾਦਾਂ ’ਚ ਲਗਾਉਣ ਦੀ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸੱਤ ’ਚੋਂ 2 ਕੰਪਨੀਆਂ ਨੇ ਪ੍ਰੋਤਸਾਹਨ ਰਾਸ਼ੀ ਵਿਆਜ ਨਾਲ ਮੋੜਨ ’ਤੇ ਹਾਮੀ ਭਰੀ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

ਹਾਲਾਂਕਿ ਹੀਰੋ ਇਲੈਕਟ੍ਰਿਕ ਦੇ ਬੁਲਾਰੇ ਨੇ ਇਸ ਬਾਰੇ ਸੰਪਰਕ ਕੀਤੇ ਜਾਣ ’ਤੇ ਕਿਹਾ ਕਿ ਇਹ ਨੋਟਿਸ ਜਿਸ ਮਿਆਦ ਲਈ ਦਿੱਤਾ ਗਿਆ ਹੈ, ਉਸ ਸਮੇਂ ਕੰਪਨੀ ਨੇ ਪਾਲਣਾ ’ਚ ਕੋਈ ਖਾਮੀ ਨਹੀਂ ਵਰਤੀ ਸੀ। ਇਸ ਕਾਰਣ ਇਹ ਨੋਟਿਸ ਕੰਪਨੀ ਲਈ ਢੁਕਵਾਂ ਨਹੀਂ ਹੈ। ਉੱਥੇ ਹੀ ਲੋਹੀਆ ਆਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਯੁਸ਼ ਲੋਹੀਆ ਨੇ ਕਿਹਾਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਬਸਿਡੀ ਮੋੜਨ ਬਾਰੇ ਸਰਕਾਰ ਦੇ ਕਿਸੇ ਵਿਭਾਗ ਤੋਂ ਕੋਈ ਸੂਚਨਾ ਜਾਂ ਨੋਟਿਸ ਨਹੀਂ ਮਿਲਿਆ ਹੈ। ਇਸ ਮਾਮਲੇ ’ਚ ਓਕੀਨਾਵਾ ਆਟੋਟੈੱਕ ਅਤੇ ਰਿਵੋਲਟ ਮੋਟਰਸ ਨੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  


rajwinder kaur

Content Editor

Related News