RBI ਦੀਆਂ ਲੋਕਪਾਲ ਸਕੀਮਾਂ ਤਹਿਤ ਸ਼ਿਕਾਇਤਾਂ ''ਚ ਹੋਇਆ 68 ਫ਼ੀਸਦੀ ਦਾ ਵਾਧਾ

Tuesday, Mar 12, 2024 - 11:51 AM (IST)

RBI ਦੀਆਂ ਲੋਕਪਾਲ ਸਕੀਮਾਂ ਤਹਿਤ ਸ਼ਿਕਾਇਤਾਂ ''ਚ ਹੋਇਆ 68 ਫ਼ੀਸਦੀ ਦਾ ਵਾਧਾ

ਮੁੰਬਈ : ਰਿਜ਼ਰਵ ਬੈਂਕ ਦੀਆਂ ਲੋਕਪਾਲ ਸਕੀਮਾਂ ਦੇ ਤਹਿਤ ਦਰਜ ਸ਼ਿਕਾਇਤਾਂ ਦੀ ਗਿਣਤੀ ਵਿੱਤੀ ਸਾਲ 2022-23 'ਚ 68 ਫ਼ੀਸਦੀ ਤੋਂ ਵੱਧ ਕੇ 7.03 ਲੱਖ ਹੋ ਗਈ ਹੈ। ਸੋਮਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਸ਼ਿਕਾਇਤਾਂ ਮੋਬਾਈਲ/ਇਲੈਕਟ੍ਰਾਨਿਕ ਬੈਂਕਿੰਗ, ਲੋਨ ਅਤੇ ਐਡਵਾਂਸ, ਏਟੀਐਮ/ਡੈਬਿਟ ਕਾਰਡ, ਕ੍ਰੈਡਿਟ ਕਾਰਡ, ਪੈਨਸ਼ਨ ਭੁਗਤਾਨ, ਪੈਸੇ ਭੇਜਣ ਅਤੇ ਪੈਰਾ ਬੈਂਕਿੰਗ ਅਤੇ ਹੋਰ ਨਾਲ ਸਬੰਧਤ ਸਨ। 

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਰਿਜ਼ਰਵ ਬੈਂਕ ਦੀ ਏਕੀਕ੍ਰਿਤ ਲੋਕਪਾਲ ਸਕੀਮ (ਆਰਬੀ-ਆਈਓਐੱਸ), 2021 ਦੇ ਤਹਿਤ ਇਹ ਪਹਿਲੀ ਰਿਪੋਰਟ ਆਈ ਹੈ। ਲੋਕਪਾਲ ਸਕੀਮ 2022-23 ਦੀ ਸਾਲਾਨਾ ਰਿਪੋਰਟ ਵਿੱਚ ਆਰਬੀਆਈ ਓਮਬਡਸਮੈਨ (ORBIO), ਕੇਂਦਰੀਕ੍ਰਿਤ ਰਸੀਦ ਅਤੇ ਪ੍ਰੋਸੈਸਿੰਗ ਕੇਂਦਰ ਅਤੇ ਸੰਪਰਕ ਕੇਂਦਰ ਦੇ 22 ਦਫ਼ਤਰਾਂ ਦੀਆਂ ਗਤੀਵਿਧੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

ਰਿਪੋਰਟ ਅਨੁਸਾਰ, ''RB-IOS, 2021 ਦੇ ਤਹਿਤ ਸ਼ਿਕਾਇਤਾਂ ਦੀ ਸੰਖਿਆ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਅਤੇ 2022-23 ਵਿੱਚ ORBIO ਅਤੇ CRPC ਵਿੱਚ ਕੁੱਲ 7,03,544 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਹ ਤੀਬਰ ਜਨਤਕ ਜਾਗਰੂਕਤਾ ਪਹਿਲਕਦਮੀਆਂ ਕਾਰਨ 68.24 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ।'' ਬੈਂਕਾਂ ਦੇ ਖ਼ਿਲਾਫ਼ ਕੁੱਲ 1,96,635 ਸ਼ਿਕਾਇਤਾਂ ਮਿਲੀਆਂ ਹਨ, ਜੋ ਕੁੱਲ ਸ਼ਿਕਾਇਤਾਂ ਵਿੱਚੋਂ ਸਭ ਤੋਂ ਵੱਧ ਹੈ। ਇਹ ORBIO ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ 83.78 ਫ਼ੀਸਦੀ ਹੈ। ORBIO ਨੇ ਵਿੱਤੀ ਸਾਲ 2022-23 ਵਿੱਚ ਕੁੱਲ 2,34,690 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਦੋਂ ਕਿ CrPC ਵਿੱਚ 4,68,854 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਆਰਬੀਆਈ ਨੇ ਕਿਹਾ ਕਿ ORBIO ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਔਸਤਨ 33 ਦਿਨਾਂ ਵਿੱਚ ਕਰ ਦਿੱਤਾ, ਜਦਕਿ 2021-22 ਦੌਰਾਨ ਇਹ 44 ਦਿਨ ਦਾ ਸੀ। RB-IOS, 2021 ਦੇ ਤਹਿਤ ਹੱਲ ਹੋਣ ਯੋਗ ਜ਼ਿਆਦਾਤਰ (57.48 ਫ਼ੀਸਦੀ) ਸ਼ਿਕਾਇਤਾਂ ਆਪਸੀ ਸਮਝੌਤੇ, ਸੁਲਾਹ ਜਾਂ ਵਿਚੋਲਗੀ ਦੁਆਰਾ ਹੱਲ ਕੀਤੀਆਂ ਗਈਆਂ ਸਨ। ਬੈਂਕਾਂ ਦੇ ਨਾਲ ਗੈਰ-ਬੈਂਕਿੰਗ ਭੁਗਤਾਨ ਪ੍ਰਣਾਲੀ ਭਾਗੀਦਾਰਾਂ ਵਿਰੁੱਧ ਪ੍ਰਾਪਤ ਹੋਈਆਂ ਕੁੱਲ ਸ਼ਿਕਾਇਤਾਂ ਵਿੱਚੋਂ, ਮੋਬਾਈਲ/ਇਲੈਕਟ੍ਰਾਨਿਕ ਬੈਂਕਿੰਗ ਨਾਲ ਸਬੰਧਤ ਸ਼ਿਕਾਇਤਾਂ ਸਭ ਤੋਂ ਵੱਧ ਰਹੀਆਂ। ਜਦੋਂ ਕਿ NBFCs ਦੇ ਮਾਮਲੇ ਵਿੱਚ, ਨਿਰਪੱਖ ਅਭਿਆਸ ਕੋਡ ਦੀ ਪਾਲਣਾ ਨਾ ਕਰਨ ਨਾਲ ਸਬੰਧਤ ਸ਼ਿਕਾਇਤਾਂ ਦੀ ਗਿਣਤੀ ਸਭ ਤੋਂ ਵੱਧ ਸੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News