ਲਗਾਤਾਰ 5ਵੇਂ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

Tuesday, Jan 28, 2020 - 12:05 AM (IST)

ਲਗਾਤਾਰ 5ਵੇਂ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

ਨਵੀਂ ਦਿੱਲੀ (ਯੂ. ਐੱਨ. ਆਈ.)-ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਦਰਮਿਆਨ ਦੇਸ਼ ’ਚ ਪੈਟਰੋਲ-ਡੀਜ਼ਲ ਦੇ ਮੁੱਲ ਅੱਜ ਲਗਾਤਾਰ 5ਵੇਂ ਦਿਨ ਘਟੇ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੈਟਰੋਲ ਅੱਜ 15 ਪੈਸੇ ਸਸਤਾ ਹੋ ਕੇ 73.71 ਰੁਪਏ ਪ੍ਰਤੀ ਲਿਟਰ ਰਹਿ ਗਿਆ। ਇਹ 15 ਨਵੰਬਰ ਤੋਂ ਬਾਅਦ ਦਾ ਇਸ ਦਾ ਨੀਵਾਂ ਪੱਧਰ ਹੈ। ਡੀਜ਼ਲ ਦੀ ਕੀਮਤ ਵੀ 25 ਪੈਸੇ ਘਟ ਕੇ 21 ਦਸੰਬਰ ਤੋਂ ਬਾਅਦ ਦੇ ਹੇਠਲੇ ਪੱਧਰ 66.71 ਰੁਪਏ ਪ੍ਰਤੀ ਲਿਟਰ ’ਤੇ ਆ ਗਈ।

ਕੋਲਕਾਤਾ, ਮੁੰਬਈ ਅਤੇ ਚੇਨਈ ’ਚ ਪੈਟਰੋਲ ਦੇ ਮੁੱਲ 15-15 ਪੈਸੇ ਡਿੱਗ ਕੇ ਕ੍ਰਮਵਾਰ 76.33, 79.32 ਅਤੇ 76.56 ਰੁਪਏ ਪ੍ਰਤੀ ਲਿਟਰ ’ਤੇ ਆ ਗਏ। ਡੀਜ਼ਲ ਦੀ ਕੀਮਤ ਕੋਲਕਾਤਾ ’ਚ 25 ਪੈਸੇ ਘਟ ਕੇ 69.07 ਰੁਪਏ ਪ੍ਰਤੀ ਲਿਟਰ ਰਹਿ ਗਈ। ਮੁੰਬਈ ਅਤੇ ਚੇਨਈ ’ਚ ਇਹ 26-26 ਪੈਸੇ ਸਸਤਾ ਹੋ ਕੇ ਕ੍ਰਮਵਾਰ 69.93 ਅਤੇ 70.47 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ।


author

Karan Kumar

Content Editor

Related News