ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ
Wednesday, Jun 15, 2022 - 12:52 PM (IST)
ਨਵੀਂ ਦਿੱਲੀ– ਕੇਂਦਰੀ ਮੰਤਰੀ ਮੰਡਲ ਨੇ ਦੇਸ਼ ’ਚ 5ਜੀ ਦੀਆਂ ਦੂਰਸੰਚਾਰ ਸੇਵਾਵਾਂ ਸ਼ੁਰੂ ਕਰਨ ਦੀ ਦਿਸ਼ਾ ’ਚ ਅਹਿਮ ਫੈਸਲਾ ਕੀਤਾ ਹੈ। ਮੋਦੀ ਮੰਤਰੀ ਮੰਡਲ ਨੇ 5ਜੀ ਸਪੈਕਟ੍ਰਮ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰਾਂ ਮੁਤਾਬਕ, ਸਭ ਠੀਕ ਢੰਗ ਨਾਲ ਚੱਲਿਆ ਤਾਂ ਇਸ ਸਾਲ ਦੀਵਾਲੀ ਤਕ ਦੇਸ਼ ਵਾਸੀਆਂ ਨੂੰ 5ਜੀ ਦੂਰਸੰਚਾਰ ਸੇਵਾਵਾਂ ਦਾ ਤੋਹਫਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ– WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ
20 ਸਾਲਾਂ ਤਕ ਇਹ ਸੇਵਾਵਾਂ ਸੰਚਾਲਿਤ ਕਰਨ ਲਈ ਜੁਲਾਈ ਦੇ ਅਖੀਰ ਤਕ ਸਰਕਾਰ ਕੁੱਲ 72097.85 ਮੇਗਾਹਰਟਜ਼ ਸਪੈਕਟ੍ਰਮ ਦੀ ਨਿਲਾਮੀ ਕਰੇਗੀ। ਪੀ.ਐੱਮ. ਮੋਦੀ ਦੀ ਅਗਵਾਈ ’ਚ ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ’ਚ ਦੂਰਸੰਚਾਰ ਵਿਭਾਗ ਦੇ ਸਪੈਕਟ੍ਰਮ ਨਿਲਾਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਨਿਲਾਮੀ ’ਚ ਸਫਲ ਬੋਲੀ ਲਗਾਉਣ ਵਾਲਿਆਂ ਨੂੰ ਦੇਸ਼ ਦੀ ਜਨਤਾ ਅਤੇ ਉਧਮਾਂ ਨੂੰ 5ਜੀ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਸਪੈਕਟ੍ਰਮ ਦਾ ਲਾਈਸੈਂਸ ਦਿੱਤਾ ਜਾਵੇਗਾ।
ਇਸਤੋਂ ਪਹਿਲਾਂ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ (ਸੀ.ਸੀ.ਈ.ਏ.) ਨੇ 5ਜੀ ਸਪੈਕਟ੍ਰਮ ਦੀ ਨਿਲਾਮੀ ਨੂੰ ਹਰੀ ਝੰਡੀ ਦਿੱਤੀ ਸੀ। ਦੇਸ਼ ਦੀਆਂ ਟੈਲੀਕਾਮ ਕੰਪਨੀਆਂ ਲੰਬੇ ਸਮੇਂ ਤੋਂ 5ਜੀ ਸਪੈਕਟ੍ਰਮ ਦੀ ਨਿਲਾਮੀ ਦਾ ਇੰਤਜ਼ਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ– WhatsApp ’ਤੇ ਮਿਲ ਰਿਹੈ 105 ਰੁਪਏ ਦਾ ਕੈਸ਼ਬੈਕ, ਇਹ ਹੈ ਲੈਣ ਦਾ ਤਰੀਕਾ
4ਜੀ ਦੇ ਮੁਕਾਬਲੇ ਮਿਲੇਗੀ 10 ਗੁਣਾ ਤੇਜ਼ ਸਪੀਡ
ਉਮੀਦ ਹੈ ਕਿ ਮਿਡ ਅਤੇ ਹਾਈ ਫ੍ਰੀਕਵੈਂਸੀ ਬੈਂਡਸ ਨੂੰ ਟੈਲੀਕਾਮ ਸਰਵਿਸ ਪ੍ਰੋਵਈਡਰਾਂ ਵੱਲੋਂ 5ਜੀ ਤਕਨਾਲੋਜੀ ਬੇਸਡ ਸਰਵਿਸ ਲਈ ਰੋਲਆਊਟ ਕੀਤਾ ਜਾਵੇਗਾ। ਅਜਿਹੀ ਉਮੀਦ ਹੈ ਕਿ 5ਜੀ ਸਰਵਿਸ 4ਜੀ ਦੇ ਮੁਕਾਬਲੇ 10 ਗੁਣਾ ਤੇਜ਼ ਹੋਵੇਗੀ।
ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ