ਐਲਨ ਮਸਕ ਨੂੰ 54206 ਕਰੋੜ ਦਾ ਝਟਕਾ, ਮੁਕੇਸ਼ ਅੰਬਾਨੀ ਵੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ, ਜਾਣੋ ਕਿਉਂ

Wednesday, Sep 20, 2023 - 03:50 PM (IST)

ਐਲਨ ਮਸਕ ਨੂੰ 54206 ਕਰੋੜ ਦਾ ਝਟਕਾ, ਮੁਕੇਸ਼ ਅੰਬਾਨੀ ਵੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ, ਜਾਣੋ ਕਿਉਂ

ਨਵੀਂ ਦਿੱਲੀ (ਇੰਟ.) – ਦੁਨੀਆ ਦੇ ਟੌਪ ਅਮੀਰਾਂ ਦੀ ਦੌਲਤ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵਿੱਚ ਟੈਸਲਾ ਦੇ ਐਲਨ ਮਸਕ ਤੋਂ ਲੈ ਕੇ ਭਾਰਤ ਦੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੀ ਸ਼ਾਮਲ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਚੋਟੀ ਦੇ 20 ਅਮੀਰਾਂ ’ਚੋਂ 15 ਅਮੀਰਾਂ ਦੀ ਦੌਲਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਨੁਕਸਾਨ ਟੈਸਲਾ ਦੇ ਮੁਖੀ ਐਲਨ ਮਸਕ ਨੂੰ ਉਠਾਉਣਾ ਪਿਆ ਹੈ। ਟੈਸਲਾ ਦੇ ਸ਼ੇਅਰਾਂ ’ਚ ਗਿਰਾਵਟ ਕਾਰਨ ਐਲਨ ਮਸਕ ਦੀ ਨੈੱਟਵਰਥ ’ਚ 6.41 ਅਰਬ ਡਾਲਰ (ਕਰੀਬ 54,206 ਕਰੋੜ ਰੁਪਏ) ਦੀ ਕਮੀ ਆਈ ਹੈ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਇਧਰ ਭਾਰਤ ਦੇ ਦੋ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਨੈੱਟਵਰਥ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਮੁਕੇਸ਼ ਅੰਬਾਨੀ ਨੂੰ ਵੀ ਨੁਕਸਾਨ ਉਠਾਉਣਾ ਪਿਆ ਹੈ। ਸੋਮਵਾਰ ਨੂੰ ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ 0.98 ਫ਼ੀਸਦੀ ਦੀ ਗਿਰਾਵਟ ’ਤੇ ਬੰਦ ਹੋਇਆ। ਇਸ ਕਾਰਨ ਮੁਕੇਸ਼ ਅੰਬਾਨੀ ਦੀ ਨੈੱਟਵਰਥ ਘਟ ਕੇ 91 ਅਰਬ ਡਾਲਰ ਰਹਿ ਗਈ ਹੈ। ਨੈੱਟਵਰਕ ਵਿੱਚ ਇਸ ਗਿਰਾਵਟ ਤੋਂ ਬਾਅਦ ਮੁਕੇਸ਼ ਅੰਬਾਨੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ

ਗੌਤਮ ਅਡਾਨੀ ਨੂੰ ਵੀ ਨੁਕਸਾਨ
ਬਲੂਮਬਰਗ ਅਰਬਪਤੀ ਸੂਚਕ ਅੰਕ ਇੰਡੈਕਸ ਦੇ ਅੰਕੜਿਆਂ ਮੁਤਾਬਕ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਨੈੱਟਵਰਥ ’ਚ ਵੀ 66.8 ਕਰੋੜ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ ਗੌਤਮ ਅਡਾਨੀ ਟੌਪ ਅਮੀਰਾਂ ਦੀ ਲਿਸਟ ’ਚ 19ਵੇਂ ਨੰਬਰ ’ਤੇ ਚਲੇ ਗਏ ਹਨ। ਸੋਮਵਾਰ ਨੂੰ ਨੈੱਟਵਰਥ ਵਿੱਚ 66.8 ਕਰੋੜ ਡਾਲਰ ਦੀ ਗਿਰਾਵਟ ਤੋਂ ਬਾਅਦ ਗੌਤਮ ਅਡਾਨੀ ਦੀ ਨੈੱਟਵਰਥ 65.2 ਅਰਬ ਡਾਲਰ ਰਹਿ ਗਈ ਹੈ। ਉੱਥੇ ਹੀ ਇਸ ਸਾਲ ਵਿੱਚ ਹੁਣ ਤੱਕ ਗੌਤਮ ਅਡਾਨੀ ਨੂੰ ਕੁੱਲ 55.3 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News