2018 ਤਕ ਭਾਰਤ ''ਚ ਹੋਣਗੇ 53 ਕਰੋੜ ਸਮਾਰਟਫੋਨ ਯੂਜ਼ਰਸ: ਰਿਪੋਰਟ

Wednesday, Nov 01, 2017 - 06:40 PM (IST)

ਜਲੰਧਰ—ਅਮਰੀਕੀ ਮੀਡੀਆ ਏਜੰਸੀ ਜੇਨਿਥ ਦੇ ਇਕ ਅਧਿਐਨ ਮੁਤਾਬਕ ਭਾਰਤ 'ਚ 2018 ਤਕ ਸਮਾਰਟਫੋਨ ਯਜ਼ਰ ਦੀ ਗਿਣਤੀ 53 ਕਰੋੜ ਹੋ ਜਾਵੇਗੀ। ਇਸ ਤੋਂ ਅਗੇ ਪਹਿਲੇ ਨੰਬਰ 'ਤੇ ਚੀਨ ਹੋਵੇਗਾ ਅਤੇ ਉੱਥੇ ਸਮਾਰਟਫੋਨ ਯੂਜ਼ਰਸ ਦੀ ਗਿਣਤੀ 1.3 ਅਰਬ ਹੋਵੇਗੀ ਅਤੇ 22.9 ਕਰੋੜ ਦੀ ਗਿਣਤੀ ਨਾਲ ਅਮਰੀਕਾ ਤੀਸਰੇ ਨੰਬਰ 'ਤੇ ਹੋਵੇਗਾ। ਰਿਪੋਰਟ 'ਚ ਇਸ ਅਧਿਐਨ ਵੱਲੋਂ ਦੱਸਿਆ ਗਿਆ ਕਿ ਸਮਾਰਟਫੋਨ ਅਤੇ ਹੋਰ ਮੋਬਾਇਲ ਡਿਵਾਈਸਾਂ ਦੀ ਵਰਤੋਂ ਵਧਣ ਨਾਲ ਬ੍ਰਾਂਡਸ ਅਤੇ ਉਪਭੋਗਤਾਵਾਂ ਵਿਚਾਲੇ ਜ਼ਿਆਦਾ ਤੋਂ ਜ਼ਿਆਦਾ ਸੰਪਰਕ ਵਧੇਗਾ। ਜੇਨਿਥ ਨੇ ਇੰਟਰਨੈੱਟ ਵਿਗਿਆਪਨ ਦੇ ਸਾਲ 2018 ਤਕ 59 ਫੀਸਦੀ ਅਤੇ 2019 ਤਕ 62 ਫੀਸਦੀ ਵਧਣ ਦਾ ਅੰਦਾਜ਼ਾ ਲੱਗਾਇਆ ਗਿਆ ਹੈ।


Related News