ਪੋਂਗਲ ਤਿਓਹਾਰ ਦੌਰਾਨ ਤਾਮਿਲਨਾਡੂ ’ਚ ਵਿਕੀ 520.13 ਕਰੋੜ ਦੀ ਸ਼ਰਾਬ

Sunday, Jan 16, 2022 - 09:43 AM (IST)

ਪੋਂਗਲ ਤਿਓਹਾਰ ਦੌਰਾਨ ਤਾਮਿਲਨਾਡੂ ’ਚ ਵਿਕੀ 520.13 ਕਰੋੜ ਦੀ ਸ਼ਰਾਬ

ਚੇਨਈ (ਅਨਸ) – ਤਾਮਿਲਨਾਡੂ ਸੇਲਸ ਐਂਡ ਮਾਰਕੀਟਿੰਗ ਕਾਰਪੋਰੇਸ਼ਨ (ਟਾਸਮੈਕ) ਨੇ ਪੋਂਗਲ ਤਿਓਹਾਰ ਦੌਰਾਨ 13 ਅਤੇ 14 ਜਨਵਰੀ ਨੂੰ 520.13 ਕਰੋੜ ਰੁਪਏ ਦੀ ਸ਼ਰਾਬ ਵੇਚੀ।

ਟਾਸਮੈਕ ਦੇ ਬਿਆਨ ਮੁਤਾਬਕ 13 ਜਨਵਰੀ ਦੌਰਾਨ ਵਿਕਰੀ 203.05 ਕਰੋੜ ਰੁਪਏ ਸੀ, ਜਦ ਕਿ 14 ਜਨਵਰੀ ਨੂੰ ਵਿਕਰੀ 317.08 ਕਰੋੜ ਰੁਪਏ ਸੀ। 2021 ਦੀ ਮਿਆਦ ’ਚ ਟਾਸਮੈਕ ਦੀ ਵਿਕਰੀ 417.18 ਕਰੋੜ ਰੁਪਏ ਸੀ। ਇਹ 2021 ਦੇ ਅੰਕੜਿਆਂ ਦੀ ਤੁਲਨਾ ’ਚ 24.67 ਫੀਸਦੀ ਦਾ ਭਾਰੀ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਲਾਈਫ ਇੰਸ਼ੋਰੈਂਸ ਲੈਣ ਲਈ ਇਨ੍ਹਾਂ ਲੋਕਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, 6 ਮਹੀਨਿਆਂ ਦਾ ਵੇਟਿੰਗ

ਸੂਬੇ ’ਚ ਮੁਦੈਰ ਖੇਤਰ ’ਚ ਸਭ ਤੋਂ ਵੱਧ 111.47 ਕਰੋੜ ਰੁਪਏ ਦੀ ਵਿਕਰੀ ਹੋਈ। ਇਸ ਤੋਂ ਬਾਅਦ ਤਿਰੂਚੀ ਖੇਤਰ ’ਚ 107.10 ਕਰੋੜ ਦੀ ਵਿਕਰੀ ਹੋਈ। ਸਲੇਮ ਖੇਤਰ ’ਚ 104.54 ਕਰੋੜ ਰੁਪਏ ਨਾਲ ਤੀਜੀ ਸਭ ਤੋਂ ਵੱਡੀ ਵਿਕਰੀ ਦਰਜ ਕੀਤੀ ਗਈ, ਕੋਇੰਬਟੂਰ ’ਚ 98.61 ਕਰੋੜ, ਚੇਨਈ ਖੇਤਰ ’ਚ ਸਭ ਤੋਂ ਘੱਟ ਵਿਕਰੀ 98.41 ਕਰੋੜ ਰੁਪਏ ਦਰਜ ਕੀਤੀ ਗਈ।

ਤਾਮਿਲਨਾਡੂ ’ਚ ਟਾਸਮੈਕ ਦੀਆਂ 5300 ਦੁਕਾਨਾਂ ਹਨ ਅਤੇ ਔਸਤਨ ਵਿਕਰੀ ਦੇ ਅੰਕੜੇ 130 ਤੋਂ 140 ਕਰੋੜ ਰੁਪਏ ਤੱਕ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : Paytm ਕੈਨੇਡਾ 'ਚ ਆਪਣਾ ਕੰਜ਼ਿਊਮਰ ਐਪ ਕਰੇਗਾ ਬੰਦ, 14 ਮਾਰਚ ਤੱਕ ਵਾਲੇਟ ਬੈਲੇਂਸ ਜ਼ਰੀਏ ਹੋ ਸਕੇਗਾ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News