ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

Sunday, Jul 18, 2021 - 04:32 PM (IST)

ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਨਵੀਂ ਦਿੱਲੀ - ਖੇਤੀਬਾੜੀ ਦੀ ਧੰਦਾ ਕਰ ਰਹੇ ਕਿਸਾਨਾਂ ਲਈ ਟਰੈਕਟਰ ਇਕ ਬਹੁਤ ਹੀ ਜ਼ਰੂਰਤ ਦਾ ਸੰਦ ਹੁੰਦਾ ਹੈ। ਟਰੈਕਟਰ ਬਿਜਾਈ , ਢੋਆ-ਢੁਆਈ ਅਤੇ ਕਟਾਈ ਦੇ ਸਮੇਂ ਕੰਮ ਆਉਂਦਾ ਹੈ। ਭਾਰਤ ਵਿਚ ਕਈ ਅਜਿਹੇ ਕਿਸਾਨ ਹਨ ਜਿਹੜੇ ਆਰਥਿਕ ਤੰਗੀ ਕਾਰਨ ਟਰੈਕਟਰ ਨਹੀਂ ਖ਼ਰੀਦ ਪਾਉਂਦੇ। ਅਜਿਹੀ ਸਥਿਤੀ ਵਿਚ ਕਿਸਾਨ ਜ਼ਰੂਰਤ ਦੇ ਸਮੇਂ ਟਰੈਕਟਰ ਜਾਂ ਤਾਂ ਕਿਰਾਏ ਉੱਤੇ ਲੈਂਦੇ ਹਨ ਜਾਂ ਫਿਰ ਬਿਜਾਈ ਲ਼ਈ ਪਸ਼ੂਆਂ ਦਾ ਇਸਤੇਮਾਲ ਕਰਦੇ ਹਨ। ਅਜਿਹੀ ਸਥਿਤੀ ਵਿਚ ਸਰਕਾਰ ਨੇ ਟਰੈਕਟਰ ਖ਼ਰੀਦਣ ਵਿਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਸਬਸਿਡੀ ਦੇਣ ਦੀ ਯੋਜਨਾ ਸ਼ੁਰੂ ਕੀਤੀ  ਹੈ। ਇਸ ਯੋਜਨਾ ਨੂੰ ਪੀ.ਐੱਮ. ਕਿਸਾਨ ਟਰੈਕਟਰ ਯੋਜਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

ਜਾਣੋ ਕਿੰਨੀ ਮਿਲੇਗੀ ਸਬਸਿਡੀ

ਕਿਸਾਨਾਂ ਨੂੰ ਟਰੈਕਟਰ ਖ਼ਰੀਦਣ ਲਈ ਕੇਂਦਰ ਸਰਕਾਰ ਸਬਸਿਡੀ ਮੁਹੱਈਆ ਕਰਵਾਉਂਦੀ ਹੈ। ਇਸ ਯੋਜਨਾ ਦੇ ਤਹਿਤ ਕਿਸਾਨ ਅੱਧੀ ਕੀਮਤ 'ਤੇ ਕਿਸੇ ਵੀ ਕੰਪਨੀ ਦਾ ਟਰੈਕਟਰ ਖ਼ਰੀਦ ਸਕਦੇ ਹਨ। ਬਾਕੀ ਦਾ ਅੱਧਾ ਪੈਸਾ ਸਰਕਾਰ ਸਬਸਿਡੀ ਦੇ ਤੌਰ 'ਤੇ ਦਿੰਦੀ ਹੈ। ਕਈ ਸੂਬਾ ਸਰਕਾਰਾਂ ਕਿਸਾਨਾਂ ਨੂੰ ਆਪਣੇ- ਆਪਣੇ ਪੱਧਰ 'ਤੇ 20 ਤੋਂ 50 ਫ਼ੀਸਦੀ ਤੱਕ ਦੀ ਸਬਸਿਡੀ ਮੁਹੱਈਆ ਕਰਵਾਉਂਦੀਆਂ ਹਨ।

ਯੋਜਨਾ ਦਾ ਲਾਭ ਲੈਣ ਲਈ ਕਰੋ ਇਹ ਕੰਮ

ਇਸ ਯੋਜਨਾ ਤਹਿਤ ਸਰਕਾਰ ਸਿਰਫ਼ 1 ਟਰੈਕਟਰ ਖ਼ਰੀਦਣ ਲਈ ਹੀ ਸਬਸਿਡੀ ਦਿੰਦੀ ਹੈ। ਇਸ ਲਈ ਕਿਸਾਨਾਂ ਕੋਲ ਆਧਾਰ ਕਾਰਡ, ਜ਼ਨੀਮ ਦੇ ਕਾਗਜ਼, ਬੈਂਕ ਦੀ ਡਿਟੇਲ, ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੁੰਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਕਿਸੇ ਵੀ ਨੇੜੇ ਦੇ CSC(Common Service Centre)ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ।

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਨੇ Just Dial 'ਚ ਖ਼ਰੀਦੀ ਵੱਡੀ ਹਿੱਸੇਦਾਰੀ, 3497 ਕਰੋੜ ਰੁਪਏ 'ਚ ਹੋਇਆ ਸੌਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News