ਵਪਾਰ ''ਤੇ ਝਟਕਾ : ਅਮਰੀਕਾ ਨੇ ਭਾਰਤ ਦੀਆਂ 50 ਵਸਤੂਆਂ ਨੂੰ ਡਿਊਟੀ-ਫ੍ਰੀ ਲਿਸਟ ਤੋਂ ਕੀਤਾ ਬਾਹਰ

Thursday, Nov 01, 2018 - 04:39 PM (IST)

ਵਪਾਰ ''ਤੇ ਝਟਕਾ : ਅਮਰੀਕਾ ਨੇ ਭਾਰਤ ਦੀਆਂ 50 ਵਸਤੂਆਂ ਨੂੰ ਡਿਊਟੀ-ਫ੍ਰੀ ਲਿਸਟ ਤੋਂ ਕੀਤਾ ਬਾਹਰ

ਵਾਸ਼ਿੰਗਟਨ—ਅਮਰੀਕਾ ਨੇ ਵਿਦੇਸ਼ਾਂ ਤੋਂ ਆਯਾਤ ਹੋਣ ਵਾਲੇ 90 ਸਾਮਾਨਾਂ ਤੋਂ ਡਿਊਟੀ ਫ੍ਰੀ ਹੋਣ ਦਾ ਤਮਗਾ ਵਾਪਸ ਲੈ ਲਿਆ ਹੈ। ਹੁਣ ਇਨ੍ਹਾਂ ਸਾਮਾਨਾਂ ਦੇ ਆਯਾਤ 'ਤੇ ਅਮਰੀਕਾ 'ਚ ਡਿਊਟੀ ਵਸੂਲੀ ਜਾਵੇਗੀ। ਬੁਰੀ ਖਬਰ ਇਹ ਹੈ ਕਿ ਭਾਰਤ ਦੇ 50 ਸਾਮਾਨ ਵੀ ਇਸ ਫੈਸਲੇ ਦੀ ਸੂਚੀ 'ਚ ਆਉਣਗੇ। ਜਿਨ੍ਹਾਂ ਭਾਰਤੀ ਉਤਪਾਦਾਂ 'ਤੇ ਹੁਣ ਅਮਰੀਕਾ 'ਚ ਆਯਾਤ 'ਤੇ ਡਿਊਟੀ ਵਸੂਲੀ ਜਾਵੇਗੀ, ਉਨ੍ਹਾਂ 'ਚੋਂ ਜ਼ਿਆਦਾਤਰ ਹੈਂਡਲੂਮ ਅਤੇ ਖੇਤੀਬਾੜੀ ਖੇਤਰਾਂ ਦੇ ਹਨ। ਟਰੰਪ ਪ੍ਰਸ਼ਾਸਨ ਦਾ ਇਹ ਫੈਸਲਾ ਭਾਰਤ ਦੇ ਨਾਲ ਵਪਾਰਕ ਰਿਸ਼ਤੇ 'ਚ ਉਸ ਦੇ ਸਖਤ ਰੁਖ ਦਾ ਸੰਕੇਤ ਦਿੰਦਾ ਹੈ। 
ਫੈਡਰਲ ਰਜਿਸਟਰ ਨੇ ਇਕ ਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਤੱਕ ਜਨਰਲਾਈਜ਼ਡ ਸਿਮਟਮ ਆਫ ਪ੍ਰੇਫਰੈਂਸ (ਜੀ.ਐੱਸ.ਪੀ.) ਦੇ ਡਿਊਟੀ ਮੁਕਤ ਪ੍ਰਬੰਧਾਂ ਦੇ ਤਹਿਤ ਆਉਣ ਵਾਲੇ 90 ਉਤਪਾਦਾਂ ਨੂੰ ਸੂਚੀ ਤੋਂ ਬਾਹਰ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਨਾਲ ਸੰਬੰਧਤ ਇਕ ਬਿਆਨ 'ਚ ਜਾਰੀ ਕੀਤਾ ਸੀ। ਤਾਜ਼ਾ ਫੈਸਲਾ 1 ਨਵੰਬਰ ਤੋਂ ਲਾਗੂ ਹੋ ਜਾਵੇਗਾ। ਯੂ.ਐੱਸ. ਟਰੇਡ ਰੇਪ੍ਰਜੇਂਟਟਿਵ ਇਕ ਅਧਿਕਾਰੀ ਨੇ ਕਿਹਾ ਕਿ 1 ਨਵੰਬਰ ਤੋਂ ਇਹ ਪ੍ਰਾਡਕਟਸ ਜੀ.ਐੱਸ.ਪੀ. ਪ੍ਰੋਗਰਾਮ ਦੇ ਤਹਿਤ ਡਿਊਟੀ-ਫ੍ਰੀ ਪ੍ਰੋਫਰੈਂਸ ਦੇ ਯੋਗ ਨਹੀਂ ਹੋਣਗੇ, ਪਰ ਮੋਸਟ ਫੇਵਰਡ ਨੈਸ਼ਨ ਦੀ ਡਿਊਟੀ ਦਰਾਂ ਦੇ ਨਾਲ ਇਨ੍ਹਾਂ ਦਾ ਆਯਾਤ ਕੀਤਾ ਜਾ ਸਕਦਾ ਹੈ। 
ਡਿਊਟੀ-ਫ੍ਰੀ ਲਿਸਟ ਤੋਂ ਬਾਹਰ ਹੋਏ 90 ਸਾਮਾਨਾਂ ਦੀ ਪੜਤਾਲ ਕਰਨ ਤੋਂ ਪਤਾ ਚੱਲਦਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਤਾਜ਼ਾ ਫੈਸਲਾ ਦੇਸ਼ ਆਧਾਰਿਤ ਨਹੀਂ ਸਗੋਂ ਵਸਤੂ ਆਧਾਰਿਤ ਹੈ।


Related News