5 ਕਰੋੜ ਲੋਕਾਂ ਨੇ ਛੱਡੀ ਆਨਲਾਈਨ ਸ਼ਾਪਿੰਗ, ਈ-ਕਾਮਰਸ ਕੰਪਨੀਆਂ ਪ੍ਰੇਸ਼ਾਨ

08/21/2018 8:21:13 PM

ਨਵੀਂ ਦਿੱਲੀ—ਕਰੀਬ 50 ਕਰੋੜ ਲੋਕ ਆਮ ਤੌਰ 'ਤੇ ਆਨਲਾਈਨ ਸ਼ਾਪਿੰਗ ਕਰ ਰਹੇ ਹਨ ਪਰ ਪਿਛਲੇ ਇਕ ਸਾਲ 'ਚ ਇੰਨੇ ਹੀ ਲੋਕਾਂ ਨੇ ਆਨਲਾਈਨ ਸ਼ਾਪਿੰਗ ਬੰਦ ਕਰ ਦਿੱਤੀ ਹੈ। ਇਸ ਨਾਲ ਈ-ਕਾਮਰਸ ਕੰਪਨੀਆਂ ਨੂੰ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਈ-ਕਾਮਰਸ ਕੰਪਨੀਆਂ ਨੂੰ 50 ਅਰਬ ਡਾਲਰ ਦਾ ਘਾਟਾ ਹੋਇਆ ਹੈ। ਦੇਸ਼ ਦੀ ਇੰਟਰਨੈੱਟ ਗ੍ਰੋਥ ਸਟੋਰੀ 'ਚ ਆਏ ਇਸ ਟਵਿਟਸ ਦਾ ਪਤਾ ਗੂਗਲ, ਕੰਸਲਟੈਂਟਸ ਬੇਨ ਐਂਡ ਕੰਪਨੀ ਅਤੇ ਫਿਲੈਂਥਰਾਪਿਕ ਵੈਂਚਰ ਫੰਡ ਨੈੱਟਵਰਕ ਦੀ 9 ਮਹੀਨੇ ਦੀ ਲੰਬੀ ਰਿਸਰਚ ਤੋਂ ਚੱਲਿਆ ਹੈ। 

PunjabKesari

5.4 ਕਰੋੜ ਯੂਜ਼ਰਸ ਨੇ ਬੰਦ ਕੀਤੀ ਆਨਲਾਈਨ ਟਰਾਂਜੈਕਸ਼ੰਸ
ਉਨ੍ਹਾਂ ਦੇ ਡਾਟਾ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਪਹਿਲੀ ਸ਼ਾਪਿੰਗ ਤੋਂ ਬਾਅਦ 5.4 ਕਰੋੜ ਯੂਜ਼ਰਸ ਨੇ ਆਨਲਾਈਨ ਟਰਾਂਜੈਕਸ਼ੰਸ ਬੰਦ ਕਰ ਦਿੱਤੀਆਂ। ਇਸ ਗਰੁੱਪ 'ਚ ਘੱਟ ਆਮਦਨ ਵਾਲੇ ਇੰਟਰਨੈੱਟ ਯੂਜ਼ਰਸ ਸ਼ਾਮਲ ਹਨ। ਐਕਸਪਰਟਸ ਅਤੇ ਸਟੋਕਹੋਲਡਰਸ ਦਾ ਕਹਿਣਾ ਹੈ ਕਿ ਰੈਗੂਲਰ ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਅਤੇ ਡਰਾਪਆਊਟ ਦਾ 1:1 ਈ-ਕਾਮਰਸ ਸੈਕਟਰ ਲਈ ਵੱਡੀ ਚੁਣੌਤੀ ਹੈ।

PunjabKesari

ੂਗੂਗਲ ਇੰਡੀਆ ਦੇ ਕਰੰਟੀ ਡਾਇਰੈਕਟਰ, ਸੈਲਸ, ਵਿਕਾਸ ਅਗਨੀਹੋਤਰੀ ਨੇ ਦੱਸਿਆ ਕਿ ਜੇਕਰ ਇੰਨਾਂ 5 ਕਰੋੜ ਯੂਜ਼ਰਸ ਨੂੰ ਫਿਰ ਤੋਂ ਵਾਪਸ ਲਿਆਇਆ ਜਾ ਸਕੇ ਤਾਂ ਇੰਡਸਟਰੀ ਲਈ 50 ਅਰਬ ਡਾਲਰ ਦੀ ਬਿਜ਼ਨੈੱਸ ਆਪਚਿਊਨਿਟੀ ਬਣ ਸਕਦੀ ਹੈ। ਓਮੀਦੀਯਰ ਨੈੱਟਵਰਕ ਇੰਡੀਆ ਦੀ ਮੈਨੇਜਿੰਗ ਡਾਇਰੈਕਟਰ ਰੂਪਾ ਕੁਦਵਾ ਨੇ ਦੱਸਿਆ ਕਿ ਇੰਨਾਂ ਯੂਜ਼ਰਸ ਨੂੰ ਵਾਪਸ ਲਿਆਉਣ 'ਚ ਕਾਫੀ ਸਮਾਂ ਲੱਗ ਸਕਦਾ ਹੈ। ਰਿਸਰਚ ਤੋਂ ਇਸ ਸਵਾਲ ਦਾ ਜਵਾਬ ਵੀ ਮਿਲਦਾ ਹੈ ਕਿ ਇੰਟਰਨੈੱਟ ਦੇ ਵਿਸਤਾਰ ਨਾਲ ਆਨਲਾਈਨ ਸ਼ਾਪਿੰਗ 'ਚ ਕਿਉਂ ਵਾਧਾ ਨਹੀਂ ਹੋ ਰਿਹਾ ਹੈ।

PunjabKesari

ਸ਼ਾਪਿੰਗ ਕਾਰਟ ਆਈਕਾਨ ਦੀ ਨਹੀਂ ਜਾਣਕਾਰੀ
ਕੁਦਵਾ ਦਾ ਕਹਿਣਾ ਹੈ ਕਿ ਇੰਨਾਂ 'ਚੋਂ ਕਈ ਨਵੇਂ ਯੂਜ਼ਰਸ ਨੂੰ ਸ਼ਾਪਿੰਗ ਕਾਰਟ ਆਈਕਾਨ ਦੀ ਜਾਣਕਾਰੀ ਤੱਕ ਨਹੀਂ ਹੈ ਅਤੇ ਨਾ ਹੀਂ ਉਨ੍ਹਾਂ ਨੂੰ ਮਾਡਰਨ ਫਿਜ਼ੀਕਲ ਰਿਟੇਲ ਦੇ ਬਾਰੇ 'ਚ ਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਗਰੁੱਪ ਆਨਲਾਈਨ ਸਾਈਟਸ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਕਰਦਾ ਹੈ। ਇੰਨਾਂ ਯੂਜ਼ਰਸ ਨਾਲ ਭਾਸ਼ਾ ਨੂੰ ਲੈ ਕੇ ਵੀ ਸਮੱਸਿਆ ਹੈ। ਓਮੀਦੀਯਰ ਦੇ ਇਨਵੈਸਟਮੈਂਟ ਪਾਰਟਨਰ ਸਿਧਾਰਥ ਨੌਟਿਆਲ ਨੇ ਦੱਸਿਆ ਕਿ ਸਾਈਟਸ ਅਤੇ ਐਪਸ ਦੇ ਯੂਜ਼ਰ ਇੰਟਰਫੇਸ ਅਕਸਰ ਅੰਗਰੇਜੀ 'ਚ ਹੁੰਦੇ ਹਨ। ਕੁਝ ਸਾਈਟਸ 'ਤੇ ਹਿੰਦੀ 'ਚ ਇਹ ਫੀਚਰ ਨਹੀਂ ਹੈ ਇਸ ਲਈ ਵੱਡੀ ਗਿਣਤੀ 'ਚ ਨਵੇਂ ਇੰਟਰਨੈੱਟ ਯੂਜ਼ਰਸ ਆਨਲਾਈਨ ਸ਼ਾਪਿੰਗ ਨਹੀਂ ਕਰਦੇ। ਇੰਟਰਨੈੱਟ ਸ਼ਾਪਿੰਗ 'ਚ ਤੁਸੀਂ ਸਾਮਾਨ ਨੂੰ ਛੁਹ ਕੇ ਨਹੀਂ ਦੇਖ ਸਕਦੇ ਇਸ ਕਾਰਨ ਵੀ ਕਈ ਲੋਕਾਂ ਨੇ ਇਸ ਤੋਂ ਦੂਰੀ ਬਣਾ ਲਈ ਹੈ।


Related News