ਦੇਸ਼ ’ਚ ਇਸ ਸਾਲ ਜਨਵਰੀ ਤੋਂ ਜੂਨ ਦੇ ਦੌਰਾਨ 47.8 ਲੱਖ ਵਿਦੇਸ਼ੀ ਸੈਲਾਨੀ ਆਏ
Sunday, Sep 29, 2024 - 12:27 PM (IST)
ਨਵੀਂ ਦਿੱਲੀ (ਭਾਸ਼ਾ) : ਦੇਸ਼ ’ਚ ਇਸ ਸਾਲ ਜਨਵਰੀ-ਜੂਨ ਦੇ ਦੌਰਾਨ ਲਗਭਗ 47.8 ਲੱਖ ਵਿਦੇਸ਼ੀ ਸੈਲਾਨੀ ਆਏ। ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਇਨ੍ਹਾਂ ’ਚ ਸਭ ਤੋਂ ਵੱਧ ਸੈਲਾਨੀ ਬੰਗਲਾਦੇਸ਼ ਅਤੇ ਅਮਰੀਕਾ ਤੋਂ ਆਏ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਵਿਸ਼ਵ ਸੈਰ-ਸਪਾਟਾ ਦਿਵਸ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਹਾਲਾਂਕਿ ਦੇਸ਼ ’ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਅਜੇ ਵੀ ਪਿੱਛੇ ਹੈ। ਇਸ ਸਾਲ ਜੂਨ ਵਿਚ 7,06,045 ਵਿਦੇਸ਼ੀ ਸੈਲਾਨੀ ਆਏ, ਜਦਕਿ ਜੂਨ 2023 ’ਚ 6,48,008 ਅਤੇ ਜੂਨ 2019 ’ਚ 7,26,446 ਵਿਦੇਸ਼ੀ ਸੈਲਾਨੀ ਆਏ ਸਨ। ਇਹ ਗਿਣਤੀ 2023 ਤੋਂ 9 ਫੀਸਦੀ ਜਦਕਿ 2019 ਦੀ ਤੁਲਨਾ 2.8 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਮੰਤਰਾਲੇ ਨੇ ਕਿਹਾ, ‘‘ਇਸ ਸਾਲ ਦੀ ਪਹਿਲੀ ਛਿਮਾਹੀ (ਜਨਵਰੀ-ਜੂਨ) ਦੌਰਾਨ 47,78,374 ਵਿਦੇਸ਼ੀ ਸੈਲਾਨੀ ਆਏ, ਜਦਕਿ ਪਿਛਲੇ ਸਾਲ ਸਮਾਨ ਅਰਸੇ ਵਿਚ 43,80,239 ਅਤੇ ਕੋਵਿਡ ਮਹਾਂਮਾਰੀ ਤੋਂ ਪਹਿਲਾਂ 2019 ਦੇ ਇਸੇ ਅਰਸੇ ’ਚ 52,96,025 ਵਿਦੇਸ਼ੀ ਸੈਲਾਨੀ ਅਾਏ ਸਨ। ਇਸ ਸਾਲ ਦਾ ਅੰਕੜਾ 2023 ਦੇ ਮੁਕਾਬਲੇ 9.1 ਫੀਸਦੀ ਵੱਧ ਹੈ ਜਦਕਿ 2019 ਦੀ ਤੁਲਨਾ 9.8 ਫੀਸਦੀ ਘੱਟ ਹੈ।’’ ਅੰਕੜਿਆਂ ਮੁਤਾਬਕ ਭਾਰਤ ਵਿਚ 2024 ਦੀ ਪਹਿਲੀ ਛਿਮਾਹੀ ’ਚ ਵਿਦੇਸ਼ੀ ਸੈਲਾਨੀਆਂ ਵਿਚ ਸਭ ਤੋਂ ਵੱਧ 21.55 ਫੀਸਦੀ ਸੈਲਾਨੀ ਬੰਗਲਾ ਦੇਸ਼ ਤੋਂ ਆਏ। ਇਸ ਤੋਂ ਬਾਅਦ 17.56 ਫੀਸਦੀ ਸੈਲਾਨੀ ਅਮਰੀਕਾ ਤੋਂ, 9.82 ਫੀਸਦੀ ਬ੍ਰਿਟੇਨ ਤੋਂ ਅਤੇ 4.32 ਫੀਸਦੀ ਸੈਲਾਨੀ ਕੈਨੇਡਾ ਤੋਂ ਆਏ ਹਨ।
ਇਹ ਵੀ ਪੜ੍ਹੋ : ਪੇਜਰ ਵਾਂਗ ਬਲਾਸਟ ਨਾ ਹੋ ਜਾਵੇ ਤੁਹਾਡੇ ਘਰ ਪਿਆ ਚੀਨੀ ਸਮਾਨ, ਅਲਰਟ ਮੋਡ 'ਤੇ ਭਾਰਤ ਸਰਕਾਰ
ਇਹ ਵੀ ਪੜ੍ਹੋ : ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8