ਸੀਤਾਰਮਨ ਦੇ ਵਿੱਤ ਮੰਤਰੀ ਅਹੁਦੇ 'ਤੇ ਰਹਿੰਦਿਆ 4 ਮਹੱਤਵਪੂਰਨ ਬਜਟ , ਜਾਣੋ ਹਰ ਸਾਲ ਦਾ ਬਜਟ ਕਿਵੇਂ ਬਣਿਆ ਖ਼ਾਸ
Wednesday, Feb 01, 2023 - 04:58 PM (IST)
ਨਵੀਂ ਦਿੱਲੀ - ਸੀਤਾਰਮਨ ਨੇ ਆਪਣੇ ਪਹਿਲੇ ਬਜਟ ਤੋਂ ਹੀ ਪੁਰਾਣੀਆਂ ਪਰੰਪਰਾਵਾਂ ਨੂੰ ਬਦਲਦੇ ਹੋਏ ਇਕ ਸਿਰਜਣਾਤਮਕ ਅਰਥਚਾਰੇ ਦੀ ਸ਼ੁਰੂਆਤ ਨੂੰ ਪਹਿਲ ਦਿੱਤੀ। ਸਾਲ 2019 ਵਿੱਚ ਬਰੀਫਕੇਸ ਬਜਟ ਦੀ ਬਜਾਏ, ਉਹ ਲਾਲ ਰੰਗ ਦੇ ਕੱਪੜੇ ਵਿਚ ਬਜਟ ਦਸਤਾਵੇਜ਼ਾਂ ਯਾਨੀ ਕਿ ਵਹੀਖ਼ਾਤਾ ਲੈ ਕੇ ਪਹੁੰਚੀ। ਇਸ ਦੇ ਨਾਲ ਹੀ ਰਿਕਾਰਡ 2 ਘੰਟੇ 17 ਮਿੰਟ ਲਈ ਭਾਸ਼ਣ ਦਿੱਤਾ। ਇਸ ਤੋਂ ਪਹਿਲਾਂ ਸਭ ਤੋਂ ਲੰਬਾ ਭਾਸ਼ਣ ਜਸਵੰਤ ਸਿੰਘ ਨੇ ਦਿੱਤਾ ਸੀ। 2003 ਵਿੱਚ, ਉਸਨੇ 2 ਘੰਟੇ 15 ਮਿੰਟ ਤੱਕ ਗੱਲਬਾਤ ਕੀਤੀ।
ਸਾਲ 2020 ਦਾ ਦੂਜਾ ਬਜਟ
ਸੀਤਾਰਮਨ ਨੇ 2 ਘੰਟੇ 42 ਮਿੰਟ ਤੱਕ ਭਾਸ਼ਣ ਦਿੱਤਾ। ਇਹ ਭਾਰਤੀ ਇਤਿਹਾਸ ਦਾ ਸਭ ਤੋਂ ਲੰਮਾ ਭਾਸ਼ਣ ਸੀ। ਤਬੀਅਤ ਵਿਗੜੀ ਤਾਂ ਆਖ਼ਰੀ ਦੋ ਪੰਨੇ ਪੜ੍ਹੇ ਹੀ ਨਹੀਂ। ਬੈਂਚ ਨੂੰ ਕਹਿ ਦਿੱਤਾ ਕਿ ਇਨ੍ਹਾਂ ਦੋ ਪੰਨਿਆਂ ਨੂੰ ਪੜ੍ਹਿਆ ਮੰਨ ਲਿਆ ਜਾਵੇ।
ਇਹ ਵੀ ਪੜ੍ਹੋ : Budget 2023 Live: ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ
2021 ਦੀ ਖ਼ਾਸੀਅਤ
ਇਸ ਸਾਲ ਸੀਤਾਰਮਨ ਨੇ ਇਕ ਹੋਰ ਪੁਰਾਣੀ ਪਰੰਪਰਾ ਨੂੰ ਬਦਲਿਆ ਅਤੇ ਉਹ ਵਹੀਖ਼ਾਤੇ ਦੀ ਥਾਂ ਟੈਬਲੇਟ ਵਿਚ ਬਜਟ ਲੈ ਕੇ ਸੰਸਦ ਪਹੁੰਚੀ। ਪੇਪਰਲੈੱਸ ਬਜਟ ਦਾ ਇਤਿਹਾਸ ਬਣਿਆ ਅਤੇ ਪੇਪਰਲੈੱਸ ਬਜਟ ਪੇਸ਼ ਕੀਤਾ ਗਿਆ। ਇਸ ਬਦਲਾਅ ਦਾ ਮਕਸਦ ਕਾਗਜ਼ ਨੂੰ ਬਚਾਉਣਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਦੇ 3 ਸੂਬਿਆਂ ਹਿਮਾਚਲ(2015), ਓਡੀਸ਼ਾ(2020) ਅਤੇ ਹਰਿਆਣਾ(2020) ਵਿਚ ਪਹਿਲਾਂ ਹੀ ਪੇਪਰਲੈੱਸ ਬਜਟ ਪੇਸ਼ ਹੋ ਚੁੱਕਾ ਹੈ।
2022 ਦੇ ਚੌਥੇ ਬਜਟ ਦੀ ਖ਼ਾਸੀਅਤ
ਵਿੱਤ ਮੰਤਰੀ ਸੀਤਾਰਮਨ ਨੇ ਆਪਣਾ ਸਭ ਤੋਂ ਛੋਟਾ 1 ਘੰਟਾ 30 ਮਿੰਟ ਦਾ ਬਜਟ ਭਾਸ਼ਣ ਦਿੱਤਾ। ਕੋਰੋਨਾ ਸੰਕਟ ਕਾਰਨ ਹਲਵਾ ਸੈਰੇਮਨੀ ਰੱਦ ਕਰ ਦਿੱਤੀ ਗਈ। ਅਧਿਕਾਰੀਆਂ ਨੂੰ ਮਠਿਆਈ ਹੀ ਵੰਡੀ ਗਈ। ਹਾਲਾਂਕਿ ਇਸ ਸਾਲ ਭਾਵ 2023 ਦੇ ਬਜਟ ਵਿਚ ਇਸ ਰਸਮ ਨੂੰ ਫਿਰ ਤੋਂ ਨਿਭਾਇਆ ਗਿਆ। ਸੀਤਾਰਮਨ ਨੇ ਖ਼ੁਦ ਇਸ ਰਸਮ ਨੂੰ ਨਿਭਾਉਂਦੇ ਹੋਏ ਸਾਰੇ ਅਧਿਕਾਰੀਆਂ ਨੂੰ ਹਲਵਾ ਵੰਡਿਆ। ਇਹ ਲਾਕ ਇਨ ਪ੍ਰੋਸੈਸ ਦੀ ਸ਼ੁਰੂਆਤ ਹੁੰਦੀ ਹੈ। ਭਾਵ ਬਜਟ ਬਣਾਉਣ ਵਾਲੇ ਸਾਰੇ ਅਧਿਕਾਰੀ ਬਾਹਰੀ ਦੁਨੀਆ ਤੋਂ ਕੱਟੇ ਜਾਂਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਬਜਟ ਦੀ ਗੁਪਤਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਨੌਕਰੀ ਕਰਨ ਵਾਲਿਆਂ ਨੂੰ ਦਿੱਤੀ ਵੱਡੀ ਰਾਹਤ, ਹੁਣ 7 ਲੱਖ ਤੱਕ ਦੀ ਆਮਦਨ 'ਤੇ ਨਹੀਂ ਲੱਗੇਗਾ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।