2016-17 ''ਚ 36.5% ਘਟੀ ਐੱਨ.ਜੀ.ਓਜ਼. ਦੀ ਵਿਦੇਸ਼ੀ ਫੰਡਿੰਗ
Saturday, Dec 23, 2017 - 11:43 AM (IST)
ਨਵੀਂ ਦਿੱਲੀ— ਪਿਛਲੇ ਵਿੱਤ ਸਾਲ 'ਚ ਗੈਰ-ਸਰਕਾਰੀ ਸੰਸਥਾਵਾਂ (ngo) ਨੂੰ ਵਿਦੇਸਾਂ ਤੋਂ ਮਿਲਣ ਵਾਲੇ ਫੰਡਾਂ 'ਚ ਭਾਰੀ ਗਿਰਾਵਟ ਆਈ ਹੈ। ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਦੱਸਿਆ ਕਿ 2016 'ਚ ਐੱਨ.ਡੀ.ਓਜ਼ ਨੂੰ 17,773 ਕਰੋੜ ਰੁਪਏ ਦਾ ਵਿਦੇਸ਼ੀ ਫੰਡ ਮਿਲਿਆ ਸੀ ਜੋ 2016-17 'ਚ ਘਟਾ ਕੇ 36.5% ਘਟਾ ਕੇ 6,499 ਕਰੋੜ ਰੁਪਏ ਰਹਿ ਗਿਆ। ਰਿਜੀਜੂ ਦੇ ਮੁਤਾਬਕ, 2014-15 'ਚ ਇਹ ਅੰਕੜੇ, 15,299 ਕਰੋੜ ਰਿਹਾ ਸੀ।
ਗ੍ਰਹਿ ਰਾਜ ਮੰਤਰੀ ਨੇ ਰਾਜ ਸਭਾ ਨੂੰ ਦੱਸਿਆ ਕਿ 2011 ਤੋਂ 2017 ਦੇ ਵਿੱਚ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ - ( ਰੈਗੂਲੇਸ਼ਨ) ਐਕਟ ਦੇ ਤਹਿਤ ਕਾਨੂੰਨ ਦਾ ਉਲੰਘਨ ਕਰਨ ਵਾਲੇ 18,868 ਐੈੱਨ.ਜੀ.ਓਜ਼ ਦੇ ਰਜਿਸਟਰੇਸ਼ਨ ਕੈਂਸਲ ਕਰ ਦਿੱਤੇ। 2011 ਤੋਂ 2014 ਦੇ ਵਿੱਚ ਕਾਂਗਰਸ ਤਿੰਨ ਯੂ.ਪੀ.ਏ. ਦੀ ਸਰਕਾਰ ਸੀ ਜਦਕਿ ਮਈ 2014 ਤੋਂ ਬੀ.ਜੇ.ਪੀ. ਦੀ ਅਗਵਾਈ ਵਾਲੀ ਸਰਕਾਰ ਹੈ। ਹਾਲਾਂਕਿ, ਰਿਜੀਜੂ ਨੇ ਉਨ੍ਹਾਂ ਐੱਨ.ਜੀ.ਓਜ਼ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਦੇ ਰਜਿਸਟ੍ਰੇਸ਼ਨ 2017 'ਚ ਕੈਂਸਲ ਕੀਤੇ ਗਏ। ਹੁਣ 10,000 ਐੱਫ.ਸੀ.ਆਰ.ਏ. ਰਜਿਸਟ੍ਰੇਸ਼ਨ ਐੱਨ.ਜੀ.ਓਜ਼ ਆਪਰੇਸ਼ਨ 'ਚ ਹੈ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਐੱਨ.ਜੀ.ਓਜ਼. 'ਤੇ ਕਾਰਵਾਈ ਕੀਤੀ ਹੈ ਜਿੰਨ੍ਹਾਂ ਨੇ ਨਿਯਮਾਂ ਦਾ ਉਲੰਘਣ ਕੀਤਾ।
ਜ਼ਿਕਰਯੋਗ ਹੈ ਕਿ ਐੱਫ.ਸੀ.ਆਰ.ਏ. ਦੇ ਤਹਿਤ ਲਾਇਸੈਂਸ ਪ੍ਰਾਪਤ ਕਰਨ ਵਾਲੇ ਐੱਨ.ਜੀ.ਓਜ਼ ਨੂੰ ਹਰ ਸਾਲ ਵਿਦੇਸ਼ਾਂ ਤੋਂ ਪ੍ਰਾਪਤ ਚੰਦਾਂ ਅਤੇ ਖਰਚ ਦਾ ਰਿਟਰਨ ਦੇਣਾ ਪੈਂਦਾ ਹੈ। ਲਗਾਤਰ ਕਹਿਣ ਦੇ ਬਾਵਜੂਦ 2010-11 ਤੋਂ 2014-15 ਤੱਕ ਦੇ ਸਾਲਾਨ ਰਿਟਰਨ ਨਹੀਂ ਫਾਇਲ ਕਰਨ 'ਤੇ ਹਾਲ ਹੀ 'ਚ 4,842 ਐੱਨ.ਜੀ.ਓਜ਼ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਅਤੇ ਦਿੱਲੀ ਦੇ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦੇ ਲਾਈਸੈਂਸ ਕੈਂਸਲ ਕਰ ਦਿੱਤਾ ਗਿਆ। ਕੁਝ ਦਿਨ ਪਹਿਲਾਂ ਰਿਜੀਜੂ ਨੇ ਕਿਹਾ ਸੀ ਕਿ ਕਾਲੇ ਧਨ ਨੂੰ ਸਫੈਦ ਕਰਨ ਵਾਲੇ ਰਾਜਨੀਤਿਕ ਸੰਗਠਨਾਂ ਅਤੇ ਐੱਨ.ਜੀ.ਓਜ਼. ਅਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ।
