ਇਨ੍ਹਾਂ ਸ਼ੁੱਭ ਮਹੂਰਤ ''ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

Thursday, Sep 19, 2024 - 06:34 PM (IST)

ਇਨ੍ਹਾਂ ਸ਼ੁੱਭ ਮਹੂਰਤ ''ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

ਮੁੰਬਈ (ਯੂ. ਐੱਨ. ਆਈ.) – ਦੇਸ਼ ’ਚ ਇਸ ਸਾਲ ਨਵੰਬਰ ਤੋਂ ਦਸੰਬਰ ਮੱਧ ਤੱਕ 35 ਲੱਖ ਵਿਆਹ ਹੋਣ ਦਾ ਅੰਦਾਜ਼ਾ ਹੈ, ਜਿਨ੍ਹਾਂ ’ਤੇ 4.25 ਲੱਖ ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਵਿੱਤੀ ਸੇਵਾ ਸੰਗਠਨ ਪੀ. ਐੱਲ. ਕੈਪੀਟਲ-ਪ੍ਰਭੂਦਾਸ ਲੀਲਾਧਰ ਨੇ ਆਪਣੇ ਨਵੀਂ ਬੀਟ ਰਿਪੋਰਟ ਬੈਂਡ, ਬਾਜਾ, ਬਾਰਾਤ ਅਤੇ ਬਾਜ਼ਾਰ ’ਚ ਇਹ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

ਉਸ ਨੇ ਕਿਹਾ ਹੈ ਕਿ ਭਾਰਤ ’ਚ ਹਰ ਸਾਲ ਲਗਭਗ 1 ਕਰੋੜ ਵਿਆਹ ਹੁੰਦੇ ਹਨ, ਜਿਸ ਨਾਲ ਇਸ ਦਾ ਵਿਆਹ ਉਦਯੋਗ ਦੁਨੀਆ ’ਚ ਦੂਜਾ ਸਭ ਤੋਂ ਵੱਡਾ ਉਦਯੋਗ ਬਣ ਜਾਂਦਾ ਹੈ ਅਤੇ ਇਸ ਨਾਲ ਲੱਖਾਂ ਨੌਕਰੀਆਂ ਪੈਦਾ ਹੁੰਦੀਆਂ ਹਨ। ਉਸ ਨੇ ਕਿਹਾ ਹੈ ਕਿ ਸੋਨੇ ਦੀ ਦਰਾਮਦ ਡਿਊਟੀ ਨੂੰ ਹਾਲ ’ਚ 15 ਤੋਂ ਘੱਟ ਕਰ ਕੇ 6 ਫੀਸਦੀ ਕਰ ਦਿੱਤਾ ਗਿਆ ਹੈ, ਜਿਸ ਨਾਲ ਪੂਰੇ ਦੇਸ਼ ’ਚ ਸੋਨੇ ਦੀ ਖਰੀਦ ’ਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ, ਖਾਸ ਤੌਰ ’ਤੇ ਆਉਣ ਵਾਲੇ ਤਿਓਹਾਰਾਂ ਅਤੇ ਵਿਆਹਾਂ ਦੇ ਮੌਸਮ ’ਚ।

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਨਵੰਬਰ 2024 ਲਈ ਵਿਆਹ ਦਾ ਮਹੂਰਤ:

2 ਨਵੰਬਰ 2024 (ਸ਼ਨੀਵਾਰ)
5 ਨਵੰਬਰ 2024 (ਮੰਗਲਵਾਰ)
6 ਨਵੰਬਰ 2024 (ਬੁੱਧਵਾਰ)
8 ਨਵੰਬਰ 2024 (ਸ਼ੁੱਕਰਵਾਰ)
10 ਨਵੰਬਰ 2024 (ਐਤਵਾਰ)
11 ਨਵੰਬਰ 2024 (ਸੋਮਵਾਰ)
15 ਨਵੰਬਰ 2024 (ਸ਼ੁੱਕਰਵਾਰ)
17 ਨਵੰਬਰ 2024 (ਐਤਵਾਰ)
18 ਨਵੰਬਰ 2024 (ਸੋਮਵਾਰ)
22 ਨਵੰਬਰ 2024 (ਸ਼ੁੱਕਰਵਾਰ)
23 ਨਵੰਬਰ 2024 (ਸ਼ਨੀਵਾਰ)

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਦਸੰਬਰ 2024 ਦਾ ਵਿਆਹ ਮੁਹੂਰਤ:

2 ਦਸੰਬਰ 2024 (ਸੋਮਵਾਰ)
4 ਦਸੰਬਰ 2024 (ਬੁੱਧਵਾਰ)
6 ਦਸੰਬਰ 2024 (ਸ਼ੁੱਕਰਵਾਰ)
7 ਦਸੰਬਰ 2024 (ਸ਼ਨੀਵਾਰ)
9 ਦਸੰਬਰ 2024 (ਸੋਮਵਾਰ)
11 ਦਸੰਬਰ 2024 (ਬੁੱਧਵਾਰ)
13 ਦਸੰਬਰ 2024 (ਸ਼ੁੱਕਰਵਾਰ)
15 ਦਸੰਬਰ 2024 (ਐਤਵਾਰ)
16 ਦਸੰਬਰ 2024 (ਸੋਮਵਾਰ)
17 ਦਸੰਬਰ 2024 (ਮੰਗਲਵਾਰ)
18 ਦਸੰਬਰ 2024 (ਬੁੱਧਵਾਰ)

ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਸੈਲੀਬ੍ਰੇਸ਼ਨ ਟਾਈਮ ’ਚ ਰਾਡਾਰ ’ਤੇ ਹੋਣਗੇ ਇਹ ਸੈਕਟਰ

ਭਾਰਤੀ ਸ਼ੇਅਰ ਬਾਜ਼ਾਰ ’ਚ ਅਕਸਰ ਤਿਓਹਾਰਾਂ ਅਤੇ ਵਿਆਹਾਂ ਦੇ ਮੌਸਮ ’ਚ ਤੇਜ਼ੀ ਦੇਖੀ ਜਾਂਦੀ ਹੈ, ਜੋ ਮੁੱਖ ਤੌਰ ’ਤੇ ਖਪਤਕਾਰ ਖਰਚੇ ’ਚ ਵਾਧੇ ਦੇ ਕਾਰਨ ਹੁੰਦੀ ਹੈ। ਸੈਲੀਬ੍ਰੇਸ਼ਨ ਟਾਈਮ ’ਚ ਖੁਦਰਾ, ਮਹਿਮਾਨਨਵਾਜ਼ੀ, ਗਹਿਣੇ ਅਤੇ ਆਟੋਮੋਬਾਈਲ ਵਰਗੇ ਸੈਕਟਰ ਰਾਡਾਰ ’ਤੇ ਰਹਿੰਦੇ ਹਨ। ਯੋਗਦਾਨ ਦੇਣ ਵਾਲੇ ਕਾਰਕਾਂ ’ਚ ਆਰਥਕ ਸਥਿਰਤਾ, ਘੱਟ ਮਹਿੰਗਾਈ, ਸਹਾਇਕ ਸਰਕਾਰੀ ਨੀਤੀਆਂ ਅਤੇ ਵਿਕਸਤ ਖਪਤਕਾਰ ਤਰਜੀਹਾਂ ਸ਼ਾਮਲ ਹਨ। ਹਾਲਾਂਕਿ ਵੱਖ-ਵੱਖ ਖੇਤਰਾਂ ’ਚ ਇਨ੍ਹਾਂ ਦਾ ਪ੍ਰਭਾਵ ਵੱਖ-ਵੱਖ ਹੋ ਸਕਦਾ ਹੈ ਪਰ ਭਾਰਤੀ ਅਰਥਵਿਵਸਥਾ ’ਤੇ ਇਸ ਦਾ ਪੂਰਨ ਅਸਰ ਹਾਂਪੱਖੀ ਹੈ।

ਵੱਧ ਖਰਚ ਨਾਲ ਮਾਲੀਏ ’ਚ ਹੁੰਦਾ ਹੈ ਵਾਧਾ

ਏਅਰਲਾਈਨ ਅਤੇ ਹੋਟਲ ਵਰਗੀਆਂ ਪ੍ਰੀਮੀਅਮ ਵਸਤੂਆਂ ਅਤੇ ਸੇਵਾਵਾਂ ’ਤੇ ਵੱਧ ਖਰਚੇ ਨਾਲ ਮਾਲੀਏ ’ਚ ਵਾਧਾ ਹੁੰਦਾ ਹੈ। ਇਸ ਵਧੀ ਹੋਈ ਮੰਗ ਨਾਲ ਲਾਭ ਮਾਰਜਿਨ ਵਧਦਾ ਹੈ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਧਦੀਆਂ ਹਨ, ਜਿਸ ਨਾਲ ਸੰਪੂਰਨ ਆਰਥਿਕ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਕੌਮਾਂਤਰੀ ਵਿਆਹਾਂ ਲਈ ਭਾਰਤ ਨੂੰ ਵੱਡੇ ਬਦਲ ਦੇ ਰੂਪ ’ਚ ਉਤਸ਼ਾਹਿਤ ਕਰ ਕੇ ਸੈਰ-ਸਪਾਟਾ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

ਇਸ ਪਹਿਲ ਦੀ ਸ਼ੁਰੂਆਤ ਪੂਰੇ ਦੇਸ਼ ’ਚ ਲੱਗਭਗ 25 ਪ੍ਰਮੁੱਖ ਸਥਾਨਾਂ ’ਤੇ ਪ੍ਰਕਾਸ਼ ਪਾਉਣ ਨਾਲ ਹੋਵੇਗੀ, ਜੋ ਇਹ ਪ੍ਰਦਰਸ਼ਤ ਕਰਨਗੇ ਕਿ ਭਾਰਤ ਵੱਖ-ਵੱਖ ਵਿਆਹ ਤਰਜੀਹਾਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ। ਮੇਕ ਇਨ ਇੰਡੀਆ ਮੁਹਿੰਮ ਦੀ ਸਫਲਤਾ ਦੇ ਆਧਾਰ ’ਤੇ ਇਸ ਰਣਨੀਤੀ ਦਾ ਟੀਚਾ ਲੱਗਭਗ 12.1 ਅਰਬ ਡਾਲਰ (1 ਲੱਖ ਕਰੋੜ ਰੁਪਏ) ਨੂੰ ਕਵਰ ਕਰਨਾ ਹੈ, ਜੋ ਮੌਜੂਦਾ ਸਮੇਂ ’ਚ ਵਿਦੇਸ਼ਾਂ ’ਚ ਡੈਸਟੀਨੇਸ਼ਨ ਵਿਆਹਾਂ ’ਤੇ ਖਰਚ ਕੀਤਾ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News