ਜਨਵਰੀ ਤੱਕ ਜਾਰੀ ਹੋਣਗੇ ਨਵੇਂ ਆਮਦਨ ਟੈਕਸ ਕਾਨੂੰਨ ਤਹਿਤ ITR ਫ਼ਾਰਮ ਤੇ ਨਿਯਮ

Monday, Nov 17, 2025 - 09:54 PM (IST)

ਜਨਵਰੀ ਤੱਕ ਜਾਰੀ ਹੋਣਗੇ ਨਵੇਂ ਆਮਦਨ ਟੈਕਸ ਕਾਨੂੰਨ ਤਹਿਤ ITR ਫ਼ਾਰਮ ਤੇ ਨਿਯਮ

ਬਿਜਨੈੱਸ ਡੈਸਕ - ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਮੁਖੀ ਰਵੀ ਅਗਰਵਾਲ ਨੇ ਕਿਹਾ ਕਿ ਨਵੇਂ ਆਮਦਨ ਟੈਕਸ ਕਾਨੂੰਨ, 2025 ਦੇ ਤਹਿਤ ਆਈ. ਟੀ. ਆਰ. ਫ਼ਾਰਮ ਅਤੇ ਨਿਯਮ ਜਨਵਰੀ ਤੱਕ ਨੋਟੀਫਾਈ ਕਰ ਦਿੱਤੇ ਜਾਣਗੇ। ਨਵਾਂ ਕਾਨੂੰਨ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ ਅਤੇ ਮੌਜੂਦਾ 6 ਦਹਾਕੇ ਪੁਰਾਣੇ ਆਮਦਨ ਟੈਕਸ ਕਾਨੂੰਨ, 1961 ਦੀ ਜਗ੍ਹਾ ਲਵੇਗਾ।

ਅਗਰਵਾਲ ਨੇ ਦੱਸਿਆ ਕਿ ਨਵਾਂ ਕਾਨੂੰਨ ਪਾਲਣਾ ਨੂੰ ਆਸਾਨ ਬਣਾਉਣ ਲਈ ਸਰਲ ਭਾਸ਼ਾ ਅਤੇ ਸਰਲ ਆਈ. ਟੀ. ਆਰ. ਫ਼ਾਰਮ ਪੇਸ਼ ਕਰੇਗਾ। ਨਵੇਂ ਕਾਨੂੰਨ ’ਚ ਪੁਰਾਣੀਆਂ ਅਤੇ ਬੇਲੋੜੀਆਂ ਵਿਵਸਥਾਵਾਂ ਨੂੰ ਹਟਾ ਕੇ ਧਾਰਾਵਾਂ ਦੀ ਗਿਣਤੀ 819 ਤੋਂ ਘਟਾ ਕੇ 536, ਅਧਿਆਇਆਂ ਦੀ ਗਿਣਤੀ 47 ਤੋਂ ਘਟਾ ਕੇ 23 ਅਤੇ ਕੁੱਲ ਸ਼ਬਦਾਂ ਦੀ ਗਿਣਤੀ 5.12 ਲੱਖ ਤੋਂ ਘਟਾ ਕੇ 2.6 ਲੱਖ ਕਰ ਦਿੱਤੀ ਗਈ ਹੈ।


author

Inder Prajapati

Content Editor

Related News