ਏਅਰਟੈੱਲ ਪੇਮੈਂਟਸ ਬੈਂਕ ਦਾ ਮੁਨਾਫਾ ਵਧ ਕੇ 11.8 ਕਰੋੜ ਰੁਪਏ ਹੋਇਆ
Tuesday, Nov 11, 2025 - 01:00 AM (IST)
ਨਵੀਂ ਦਿੱਲੀ, (ਭਾਸ਼ਾ)- ਏਅਰਟੈੱਲ ਪੇਮੈਂਟਸ ਬੈਂਕ ਨੇ 30 ਸਤੰਬਰ 2025 ਨੂੰ ਖਤਮ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ 11.8 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਹੈ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ਮਾਮੂਲੀ ਵੱਧ ਹੈ। ਬੈਂਕ ਨੇ ਕਿਹਾ ਕਿ ਉਸ ਦੀ ਤਿਮਾਹੀ ਆਮਦਨ ਪਹਿਲੀ ਵਾਰ 800 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਹੋ ਗਈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦਾ ਰੈਵੇਨਿਊ 804 ਕਰੋੜ ਰੁਪਏ ਰਿਹਾ, ਜੋ ਸਾਲਾਨਾ ਆਧਾਰ ’ਤੇ 19.4 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਇਸ ਤਿਮਾਹੀ ’ਚ ਬੈਂਕ ਦਾ ਮੁਨਾਫ਼ਾ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ 11.2 ਕਰੋੜ ਰੁਪਏ ਦੇ ਮੁਕਾਬਲੇ ਵਧ ਕੇ 11.8 ਕਰੋੜ ਰੁਪਏ ਹੋ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਸਾਲਾਨਾ ਕੁੱਲ ਵਪਾਰਕ ਮੁੱਲ (ਜੀ. ਐੱਮ. ਵੀ.) 4,56,000 ਕਰੋੜ ਰੁਪਏ ਤੱਕ ਪਹੁੰਚ ਗਿਆ।
