ਨਾਗਪੁਰ ਨਿਵੇਸ਼ਕ ਸੰਮੇਲਨ ’ਚ ਸ਼ਾਮਲ ਹੋਣਗੀਆਂ 30 ਫ੍ਰਾਂਸੀਸੀ ਕੰਪਨੀਆਂ

Thursday, Nov 01, 2018 - 12:41 AM (IST)

ਨਾਗਪੁਰ-ਭਾਰਤ-ਫਰਾਂਸ ਵਣਜ ਅਤੇ ਉਦਯੋਗ ਮੰਡਲ  (ਆਈ.  ਐੱਫ. ਸੀ. ਸੀ. ਆਈ.)  ਫਰਾਂਸ ਅੰਬੈਸੀ  ਦੇ ਸਹਿਯੋਗ ਨਾਲ ਇੱਥੇ 2 ਨਵੰਬਰ ਨੂੰ ਭਾਰਤ-ਫਰਾਂਸ ਨਿਵੇਸ਼ ਸੰਮੇਲਨ ਦਾ ਪ੍ਰਬੰਧ ਕਰ ਰਿਹਾ ਹੈ।  ਇਸ ਸੰਮੇਲਨ ’ਚ ਫਰਾਂਸ ਦੀਅਾਂ 30 ਕੰਪਨੀਆਂ  ਦੇ ਭਾਗ ਲੈਣ ਦੀ ਉਮੀਦ ਹੈ।ਆਈ. ਐੱਫ. ਸੀ. ਸੀ. ਆਈ.  ਦੇ ਇੱਥੇ ਜਾਰੀ  ਇਸ਼ਤਿਹਾਰ  ਅਨੁਸਾਰ ਭਾਰਤ ’ਚ ਫਰਾਂਸ  ਦੇ ਰਾਜਦੂਤ ਅਲੈਗਜ਼ੈਂਡਰ  ਜਿਗਲਰਵਿਲ ਫਰਾਂਸ  ਦੇ ਕਰੀਬ 112 ਮੈਂਬਰੀ ਪ੍ਰਤੀਨਿਧੀ ਮੰਡਲ ਦੀ ਸੰਮੇਲਨ ’ਚ ਅਗਵਾਈ  ਕਰਨਗੇ।   ਇਸ਼ਤਿਹਾਰ ’ਚ ਕਿਹਾ ਗਿਆ ਹੈ ਕਿ ਇਸ ਮੌਕੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤੀਨ ਗਡਕਰੀ ਅਤੇ ਮਹਾਰਾਸ਼ਟਰ  ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਹੋਣਗੇ।
 


Related News