3 ਮਹੀਨੇ ''ਚ ਵਿਕੇ 3 ਕਰੋੜ ਸਮਾਰਟਫੋਨ, ਭਾਰਤ ਦੇ ਮੋਬਾਇਲ ਬਾਜ਼ਾਰ ''ਚ ਸ਼ਿਓਮੀ ਦਾ ਜਲਵਾ

05/14/2018 8:03:45 PM

ਨਵੀਂ ਦਿੱਲੀ—ਭਾਰਤ 'ਚ ਸਮਾਰਟਫੋਨ ਦੀ ਵਿਕਰੀ ਇਸ ਸਾਲ ਦੇ ਪਹਿਲੇ 3 ਮਹੀਨੇ 'ਚ 11 ਫੀਸਦੀ ਵਧ ਕੇ 3 ਕਰੋੜ ਇਕਾਈ 'ਤੇ ਪਹੁੰਚ ਗਈ ਹੈ ਜੋ ਕਿ ਪਹਿਲੀ ਤਿਮਾਹੀ ਲਈ ਰਿਕਾਰਡ ਹੈ। ਰਿਸਰਚ ਫਰਮ ਆਈ.ਡੀ.ਸੀ. ਮੁਤਾਬਕ 2017 ਦੀ ਪਹਿਲੀ ਤਿਮਾਹੀ 'ਚ ਲਗਭਗ 2.7 ਕਰੋੜ ਲਗਭਗ ਸਮਾਰਟਫੋਨ ਵੇਚੇ ਗਏ ਸਨ।


ਆਈ.ਡੀ.ਸੀ. ਦੇ ਅੰਕੜਿਆਂ ਮੁਤਾਬਕ ਸ਼ਿਓਮੀ ਨੇ ਲਗਾਤਾਰ ਦੂਜੀ ਤਿਮਾਹੀ 'ਚ ਸਮਾਰਟਫੋਨ ਬਾਜ਼ਾਰ 'ਚ 30.3 ਫੀਸਦੀ ਭਾਗੀਦਾਗੀ ਨਾਲ ਪਹਿਲਾ ਸਥਾਨ ਬਣਾਏ ਰੱਖਿਆ। ਇਸ ਦੌਰਾਨ ਸੈਮਸੰਗ ਦੀ 25.1 ਫੀਸਦੀ, ਓਪੋ ਦੀ 7.4 ਫੀਸਦੀ, ਵੀਵੋ ਦੀ 6.7 ਫੀਸਦੀ ਟ੍ਰਾਂਸਿਆਨ ਦੀ 4.6 ਫੀਸਦੀ ਹਿੱਸੇਦਾਰੀ ਰਹੀ। ਹਾਲਾਂਕਿ ਪਿਛਮੀ ਤਿਮਾਹੀ ਦੀ ਤੁਲਨਾ 'ਚ ਸਮਾਰਟਫੋਨ ਬਾਜ਼ਾਰ ਲਗਭਗ ਸਥਿਰ ਰਿਹਾ। 


ਇਸ ਮੁਤਾਬਕ ਸ਼ਿਓਮੀ ਨੇ ਆਨਲਾਈਨ ਜ਼ਰੀਏ ਵਿਸਤਾਰ ਅਤੇ ਰੈੱਡਮੀ 5ਏ ਅਤੇ ਰੈੱਡਮੀ ਨੋਟ 5 ਵਰਗੇ ਮਾਡਲ ਦੀ ਬਦੌਲਤ ਮੋਹਰੀ ਸਥਾਨ ਬਣਾਏ ਰੱਖਿਆ। ਉੱਥੇ ਹਾਨਰ, ਆਈਵੂਮੀ ਅਤੇ ਟੇਨੋਰ ਨੇ ਆਨਲਾਈਨ ਵਿਕਰੀ ਦੇ ਜ਼ਰੀਏ ਆਪਣੀ ਬਾਜ਼ਾਰ ਭਾਗੀਦਾਰੀ ਦਾ ਵਿਸਤਾਰ ਕੀਤਾ। ਫਰਮ ਦਾ ਕਹਿਣਾ ਹੈ ਕਿ ਪਿਛਲੀ ਤਿਮਾਹੀ 'ਚ ਕੁੱਲ ਸਮਾਰਟਫੋਨ ਵਿਕਰੀ 'ਚ ਆਨਲਾਈਨ ਜ਼ਰੀਏ ਵਿਕਰੀ ਦਾ ਹਿੱਸਾ 34.2 ਫੀਸਦੀ ਰਿਹਾ। ਇਸ ਦੇ ਮੁਤਾਬਕ 40,000 ਰੁਪਏ ਅਤੇ ਇਸ ਤੋਂ ਜ਼ਿਆਦਾ ਕੀਮਤ ਵਾਲੇ ਸਮਾਰਟਫੋਨ ਬਾਜ਼ਾਰ ਖੰਡ 'ਚ ਇਸ ਦੌਰਾਨ 68 ਫੀਸਦੀ ਦੇ ਵਾਧਾ ਦੇਖਣ ਨੂੰ ਮਿਲਿਆ। ਇਸ 'ਚ ਕਿਹਾ ਗਿਆ ਹੈ ਕਿ 27,000-40,000 ਰੁਪਏ ਕੀਮਤ ਵਾਲੇ ਖੰਡ 'ਚ ਵਨਪਲੱਸ ਦੀ ਹਿੱਸੇਦਾਰੀ 50 ਫੀਸਦੀ ਤੋਂ ਜ਼ਿਆਦਾ ਰਹੀ।


Related News