SEBI ਦੇ ਬੋਰਡ ਆਫ ਡਾਇਰੈਕਟਰਜ਼ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ’ਤੇ ਹੋਵੇਗੀ ਚਰਚਾ

Friday, Sep 12, 2025 - 06:52 PM (IST)

SEBI ਦੇ ਬੋਰਡ ਆਫ ਡਾਇਰੈਕਟਰਜ਼ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ’ਤੇ ਹੋਵੇਗੀ ਚਰਚਾ

ਮੁੰਬਈ, (ਭਾਸ਼ਾ)-ਬਾਜ਼ਾਰ ਰੈਗੂਲੇਟਰੀ ਸੇਬੀ ਦਾ ਬੋਰਡ ਆਫ ਡਾਇਰੈਕਟਰਜ਼ ਸ਼ੁੱਕਰਵਾਰ ਨੂੰ ਆਪਣੀ ਬੈਠਕ ’ਚ ਕਈ ਅਹਿਮ ਸੁਧਾਰ ਪ੍ਰਸਤਾਵਾਂ ’ਤੇ ਵਿਚਾਰ ਕਰ ਸਕਦਾ ਹੈ, ਜਿਨ੍ਹਾਂ ’ਚ ਵੱਡੀਆਂ ਕੰਪਨੀਆਂ ਲਈ ਆਈ. ਪੀ. ਓ. ਦੀਆਂ ਸ਼ਰਤਾਂ ’ਚ ਢਿੱਲ ਅਤੇ ਹੇਠਲੀ ਜਨਤਕ ਹਿੱਸੇਦਾਰੀ ਹਾਸਲ ਕਰਨ ਦੀ ਸਮਾਂ-ਹੱਦ ਵਧਾਉਣ ਵਰਗੇ ਪ੍ਰਸਤਾਵ ਸ਼ਾਮਲ ਹਨ।

ਇਹ ਵੀ ਪੜ੍ਹੋ :     ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਦੇ ਕਾਰਜਕਾਲ ਦੀ ਇਹ ਤੀਜੀ ਬੋਰਡ ਬੈਠਕ ਹੋਵੇਗੀ। ਪਾਂਡੇ ਨੇ ਇਸ ਸਾਲ ਇਕ ਮਾਰਚ ਨੂੰ ਸੇਬੀ ਪ੍ਰਮੁੱਖ ਦਾ ਅਹੁਦਾ ਸੰਭਾਲਿਆ ਸੀ। ਸੂਤਰਾਂ ਨੇ ਕਿਹਾ ਕਿ ਸੇਬੀ ਦਾ ਬੋਰਡ ਆਫ ਡਾਇਰੈਕਟਰਜ਼ ਵੱਡੀਆਂ ਕੰਪਨੀਆਂ ਨੂੰ ਭਾਰਤੀ ਬਾਜ਼ਾਰ ’ਚ ਸੂਚੀਬੱਧ ਹੋਣ ਲਈ ਉਤਸ਼ਾਹਿਤ ਕਰਨ ਵਾਲੇ ਪ੍ਰਸਤਾਵ ’ਤੇ ਆਪਣੀ ਮੋਹਰ ਵੀ ਲਾ ਸਕਦਾ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ

ਪ੍ਰਸਤਾਵ ਹੈ ਕਿ 50,000 ਕਰੋਡ਼ ਤੋਂ ਲੈ ਕੇ 1 ਲੱਖ ਕਰੋੜ ਰੁਪਏ ਦੇ ਪੂੰਜੀਕਰਨ ਵਾਲੀਆਂ ਕੰਪਨੀਆਂ ਲਈ ਘੱਟੋ-ਘੱਟ ਜਨਤਕ ਇਸ਼ੂ (ਐੱਮ. ਪੀ. ਓ.) 1,000 ਕਰੋਡ਼ ਰੁਪਏ ਅਤੇ ਘੱਟੋ-ਘੱਟ 8 ਫੀਸਦੀ ਇਸ਼ੂ ਤੋਂ ਬਾਅਦ ਪੂੰਜੀ ਦਾ ਪ੍ਰਬੰਧ ਰੱਖਿਆ ਜਾਵੇ।

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ

ਇਹ ਵੀ ਪੜ੍ਹੋ :     ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News