ਸ਼ਲਾਘਾਯੋਗ ਉਪਰਾਲਾ: ਕਿਸਾਨਾਂ ਨੂੰ ਸਿਖਾਇਆ ਜਾਵੇਗਾ ਪ੍ਰਾਚੀਨ ਖੇਤੀ ਗਿਆਨ ਤੇ ਪਸ਼ੂ ਆਯੁਰਵੇਦ

06/05/2023 11:37:19 AM

ਨਵੀਂ ਦਿੱਲੀ - ਦੇਸ਼ ਦੇ ਕਿਸਾਨ ਭਰਾਵਾਂ ਨੂੰ ਪੁਰਾਤਨ ਖੇਤੀ ਗਿਆਨ ਅਤੇ ਪਸ਼ੂ ਆਯੁਰਵੇਦ ਬਾਰੇ ਸਹੀ ਜਾਣਕਾਰੀ ਦੇਣ ਲਈ ਤੇਜ਼ਪੁਰ ਯੂਨੀਵਰਸਿਟੀ ਵੱਲੋਂ ਤਿੰਨ ਰੋਜ਼ਾ ਪ੍ਰੋਗਰਾਮ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਹੈ, ਜੋ ਇਸੇ ਮਹੀਨੇ ਲੱਗੇਗਾ। 4, 5 ਅਤੇ 6 ਜੂਨ ਨੂੰ ਲੱਗਣ ਵਾਲੇ ਤਿੰਨ ਦਿਨਾਂ ਵਰਕਸ਼ਾਪ ਸਮਾਗਮ ਵਿੱਚ ਦੇਸ਼ ਦੇ 200 ਤੋਂ ਵੱਧ ਕਿਸਾਨਾਂ ਨੂੰ ਰਵਾਇਤੀ ਖੇਤੀ ਅਭਿਆਸਾਂ ਦੇ ਨਾਲ-ਨਾਲ ਪਸ਼ੂ ਆਯੁਰਵੇਦ ਬਾਰੇ ਸਿਖਲਾਈ ਦੇਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਿਖਲਾਈ ਦੇ ਸਦਕਾ ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਦੱਸ ਦੇਈਏ ਕਿ ਇਸ ਵਰਕਸ਼ਾਪ ਵਿੱਚ ਕੀੜਿਆਂ ਨੂੰ ਕੰਟਰੋਲ ਕਰਨ ਲਈ ਸਟਾਰਚ ਅਤੇ ਜਾਨਵਰਾਂ ਦੇ ਪਿਸ਼ਾਬ ਦੀ ਵਰਤੋਂ ਕਰਨ ਦੇ ਬਾਰੇ ਵੀ ਦੱਸਿਆ ਜਾਵੇਗਾ। ਕਿਸਾਨ ਭਰਾਵਾਂ ਲਈ ਇਹ ਭਾਰਤੀ ਪਰੰਪਰਾਗਤ ਖੇਤੀ ਮੇਲਾ ਆਸਾਮ ਦੀ ਤੇਜ਼ਪੁਰ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਸਮਾਗਮ ਕੇਂਦਰੀ ਸਿੱਖਿਆ ਮੰਤਰਾਲੇ ਦੇ ਭਾਰਤੀ ਗਿਆਨ ਪ੍ਰਣਾਲੀ (IKS) ਡਿਵੀਜ਼ਨ ਦੁਆਰਾ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਉਨ੍ਹਾਂ ਦੀ ਸਾਂਝੀ ਧਾਰਾ ਲੜੀ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਹੈ, ਜੋ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਨਾਲ ਮੇਲ ਖਾਂਦਾ ਹੈ।

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਇਸ ਸਮਾਗਮ ਦਾ ਉਦੇਸ਼ ਕਿਸਾਨਾਂ ਨੂੰ ਰਸਾਇਣਕ ਕੀਟਨਾਸ਼ਕਾਂ ਅਤੇ ਖਾਦਾਂ ਦੇ ਵਿਕਲਪਾਂ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਟਾਰਚ ਅਤੇ ਪਸ਼ੂਆਂ ਦੇ ਪਿਸ਼ਾਬ ਦਾ ਛਿੜਕਾਅ ਕਰਨ ਅਤੇ ਸਬਜ਼ੀਆਂ 'ਤੇ ਗਾਂ ਦੇ ਗੋਹੇ ਦੀ ਸੁਆਹ ਛਿੜਕ ਕੇ ਕੀੜਿਆਂ ਨੂੰ ਕੰਟਰੋਲ ਕਰਨ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤਿੰਨ ਦਿਨਾਂ ਵਰਕਸ਼ਾਪ ਸਮਾਗਮ ਵਿੱਚ ਕਿਸਾਨਾਂ ਨੂੰ ਗੋਭੀ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਇਸ 'ਤੇ ਸੁਆਹ ਅਤੇ ਗਊ ਮੂਤਰ ਦਾ ਛਿੜਕਾਅ ਕਰਨ ਦੇ ਬਾਰੇ ਕਿਹਾ ਜਾਵੇਗਾ। ਟਮਾਟਰਾਂ ਨੂੰ ਸੁਰੱਖਿਅਤ ਰੱਖਣ ਲਈ ਸਾਇਨੋਡੋਨ ਘਾਹ ਪੱਤੇ ਦੇ ਐਬਸਟਰੈਕਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਵੇਗੀ। ਕਿਸਾਨਾਂ ਨੂੰ ਪਸ਼ੂਆਂ ਵਿੱਚ ਪੈਰਾਂ ਅਤੇ ਮੂੰਹ ਦੀ ਬੀਮਾਰੀ ਦੇ ਇਲਾਜ ਲਈ ਬਾਬੂਲ ਅਤੇ ਜਾਮੁਨ ਦੇ ਸੱਕ ਦੇ ਅਰਕ ਦੀ ਵਰਤੋਂ ਕਰਨ ਦੀ ਵੀ ਵਿਸਥਾਰਪੁਰਵਕ ਸਲਾਹ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


rajwinder kaur

Content Editor

Related News