3.5 ਫ਼ੀਸਦੀ ਦਾ ਵਿੱਤੀ ਘਾਟੇ ਦਾ ਟੀਚਾ ਮਹੱਤਵਪੂਰਨ : ਮੂਡੀਜ਼

02/01/2020 11:21:34 PM

ਮੁੰਬਈ (ਭਾਸ਼ਾ)-ਰੇਟਿੰਗ ਏਜੰਸੀ ਮੂਡੀਜ਼ ਦਾ ਮੰਨਣਾ ਹੈ ਕਿ ਅਰਥਵਿਵਸਥਾ ’ਚ ਸੁਸਤੀ ਅਤੇ ਟੈਕਸਾਂ ’ਚ ਕਟੌਤੀ ਕਾਰਣ ਅਗਲੇ ਵਿੱਤੀ ਸਾਲ 2020-21 ’ਚ ਵਿੱਤੀ ਘਾਟੇ ਦਾ 3.5 ਫ਼ੀਸਦੀ ਦਾ ਟੀਚਾ ਮਹੱਤਵਪੂਰਨ ਹੈ। ਬਜਟ ਤੋਂ ਬਾਅਦ ਮੂਡੀਜ਼ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ਆਮ ਬਜਟ ’ਚ 2020-21 ’ਚ ਵਿੱਤੀ ਘਾਟੇ ਨੂੰ 3.8 ਤੋਂ 3.5 ਫ਼ੀਸਦੀ ’ਤੇ ਲਿਆਉਣ ਦਾ ਟੀਚਾ ਤੈਅ ਕੀਤਾ ਗਿਆ ਹੈ ਪਰ ਆਰਥਿਕ ਵਾਧਾ ਦਰ ’ਚ ਕਮੀ ਅਤੇ ਟੈਕਸਾਂ ’ਚ ਕਟੌਤੀ ਦੀ ਵਜ੍ਹਾ ਨਾਲ ਕੁਲ ਮਾਲੀਏ ਦੇ ਟੀਚੇ ਨੂੰ ਹਾਸਲ ਕਰਨਾ ਮੁਸ਼ਕਿਲ ਹੋਵੇਗਾ।’’ ਏਜੰਸੀ ਨੇ ਕਿਹਾ ਕਿ ਸਰਕਾਰ ਕੋਲ ਵਾਧਾ ਦਰ ਨੂੰ ਹੋਰ ਕਮਜ਼ੋਰ ਕੀਤੇ ਬਿਨਾਂ ਖਰਚਿਆਂ ’ਚ ਕਟੌਤੀ ਕਰਨ ਦੀ ਸੀਮਤ ਗੁੰਜਾਇਸ਼ ਹੈ। ਬਜਟ ’ਚ ਅਗਲੇ ਵਿੱਤੀ ਸਾਲ ’ਚ ਬਾਜ਼ਾਰ ਮੁੱਲ ’ਤੇ ਜੀ. ਡੀ. ਪੀ. ਦੀ ਵਾਧਾ ਦਰ 10 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਹ ਚਾਲੂ ਵਿੱਤੀ ਸਾਲ 13.5 ਫ਼ੀਸਦੀ ਦੇ ਅੰਦਾਜ਼ੇ ਨਾਲੋਂ ਘੱਟ ਹੈ। ਬਜਟ ’ਚ ਮਾਲੀਆ ਪ੍ਰਾਪਤੀਆਂ 22.46 ਲੱਖ ਕਰੋਡ਼ ਅਤੇ ਖ਼ਰਚੇ 30.42 ਲੱਖ ਕਰੋਡ਼ ਰੁਪਏ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਚਾਲੂ ਵਿੱਤੀ ਸਾਲ ਲਈ ਸੋਧਿਆ ਖ਼ਰਚਾ ਅੰਦਾਜ਼ਾ 26.99 ਲੱਖ ਕਰੋਡ਼ ਅਤੇ ਪ੍ਰਾਪਤੀਆਂ ਦਾ ਅੰਦਾਜ਼ਾ 19.32 ਲੱਖ ਕਰੋਡ਼ ਰੁਪਏ ਰੱਖਿਆ ਗਿਆ ਹੈ। ਚਾਲੂ ਵਿੱਤੀ ਸਾਲ ’ਚ ਸ਼ੁੱਧ ਬਾਜ਼ਾਰ ਕਰਜ਼ਾ 4.99 ਲੱਖ ਕਰੋਡ਼ ਅਤੇ ਅਗਲੇ ਵਿੱਤੀ ਸਾਲ ’ਚ 5.36 ਲੱਖ ਕਰੋਡ਼ ਰੁਪਏ ਰਹਿਣ ਦਾ ਅੰਦਾਜ਼ਾ ਹੈ।


Karan Kumar

Content Editor

Related News