ਜੁਲਾਈ ''ਚ GST ਕੁਲੈਕਸ਼ਨ ''ਚ 28 ਫੀਸਦੀ ਦਾ ਵਾਧਾ, ਖਜ਼ਾਨੇ ''ਚ ਆਏ 1.49 ਲੱਖ ਕਰੋੜ ਰੁਪਏ
Monday, Aug 01, 2022 - 01:27 PM (IST)
ਬਿਜ਼ਨੈੱਸ ਡੈਸਕ — ਲਗਾਤਾਰ ਪੰਜਵੇਂ ਮਹੀਨੇ ਜੀਐੱਸਟੀ ਕੁਲੈਕਸ਼ਨ 1.4 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਜੁਲਾਈ ਮਹੀਨੇ 'ਚ ਗੁਡਸ ਐਂਡ ਸਰਵਿਸ ਟੈਕਸ ਦੀ ਮਦਦ ਨਾਲ ਸਰਕਾਰੀ ਖਜ਼ਾਨੇ 'ਚ 1.49 ਲੱਖ ਕਰੋੜ ਰੁਪਏ ਆਏ। ਜੂਨ 'ਚ ਜੀਐੱਸਟੀ ਕੁਲੈਕਸ਼ਨ 1.44 ਲੱਖ ਕਰੋੜ ਰੁਪਏ, ਮਈ 'ਚ 1.40 ਲੱਖ ਕਰੋੜ, ਅਪ੍ਰੈਲ 'ਚ 1.67 ਲੱਖ ਕਰੋੜ ਅਤੇ ਮਾਰਚ 'ਚ 1.42 ਲੱਖ ਕਰੋੜ ਰੁਪਏ ਸੀ। ਸਾਲ ਦਰ ਸਾਲ ਆਧਾਰ 'ਤੇ ਜੁਲਾਈ 'ਚ ਜੀਐੱਸਟੀ ਕੁਲੈਕਸ਼ਨ 'ਚ 28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜੁਲਾਈ 2021 ਵਿੱਚ ਜੀਐਸਟੀ ਕੁਲੈਕਸ਼ਨ 116393 ਕਰੋੜ ਰੁਪਏ ਰਿਹਾ ਸੀ। ਇਸ ਤੋਂ ਇਲਾਵਾ ਇਹ ਕਿਸੇ ਵੀ ਮਹੀਨੇ ਵਿਚ ਟੈਕਸ ਕਲੈਕਸ਼ਨ ਦਾ ਦੂਜਾ ਸਭ ਤੋਂ ਵੱਡਾ ਆਂਕੜਾ ਹੈ।
ਜੁਲਾਈ ਵਿਚ ਕੁੱਲ ਜੀਐੱਸਟੀ ਕਲੈਕਸ਼ਨ ਵਿਚ ਸੈਂਟਰਲ ਜੀਐੱਸਟੀ ਦੀ ਹਿੱਸੇਦਾਰੀ 25751 ਕਰੋੜ ਰਹੀ। ਸਟੇਟ ਜੀਐੱਸਟੀ ਦੀ ਹਿੱਸੇਦਾਰੀ 32807 ਕਰੋੜ ਅਤੇ ਇੰਟਰਾ ਜੀਐੱਸਟੀ ਦੀ ਹਿੱਸੇਦਾਰੀ 97518 ਕਰੋੜ ਰਹੀ। ਸੈਸ ਦੀ ਸਹਾਇਤਾ ਨਾਲ ਸਰਕਾਰੀ ਖ਼ਜਾਨੇ ਵਿਚ ਕੁੱਲ 10920 ਕਰੋੜ ਰੁਪਏ ਆਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।