‘ਵਿਵਾਦ ਤੋਂ ਵਿਸ਼ਵਾਸ’ ਦੇ ਮਾਧਿਅਮ ਰਾਹੀਂ ਸਿੱਧੇ ਟੈਕਸ ਸਬੰਧੀ 25 ਫੀਸਦੀ ਵਿਵਾਦਾਂ ਦਾ ਹੱਲ ਹੋਇਆ

02/07/2021 9:44:41 AM

ਨਵੀਂ ਦਿੱਲੀ (ਭਾਸ਼ਾ) – ਕੇਂਦਰ ਸਰਕਾਰ ਦੀ ਵਿਵਾਦ ਸਲਿਊਸ਼ਨ ਯੋਜਨਾ ‘ਵਿਵਾਦ ਤੋਂ ਵਿਸ਼ਵਾਸ’ ਨੇ 5.10 ਲੱਖ ਟੈਕਸ ਵਿਵਾਦਾਂ ਦਾ ਲਗਭਗ ਇਕ ਚੌਥਾਈ ਹਿੱਸਾ ਸੁਲਝਾ ਦਿੱਤਾ ਹੈ। ਇਸ ਦੇ ਤਹਿਤ ਲਗਭਗ 97,000 ਕਰੋੜ ਰੁਪਏ ਮੁੱਲ ਦੇ ਵਿਵਾਦਿਤ ਟੈਕਸ ਮਾਮਲੇ ਹੱਲ ਕੀਤੇ ਜਾ ਚੁੱਕੇ ਹਨ।

ਮਾਲੀਆ ਵਿਭਾਗ (ਡੀ. ਓ. ਆਰ.) ਦੇ ਸੂਤਰਾਂ ਮੁਤਾਬਕ ਹੁਣ ਤੱਕ 1,25,144 ਮਾਮਲਿਆਂ ’ਚ ਵਿਵਾਦ ਤੋਂ ਵਿਸ਼ਵਾਸ ਯੋਜਨਾ ਨੂੰ ਚੁਣਿਆ ਗਿਆ ਹੈ। ਇਹ ਵੱਖ-ਵੱਖ ਕਾਨੂੰਨੀ ਮੰਚਾਂ ਕੋਲ ਕੁਲ 5,10,491 ਪੈਂਡਿੰਗ ਮਾਮਲਿਆਂ ਦਾ 24.5 ਫੀਸਦੀ ਹਨ। ਸੂਤਰਾਂ ਨੇ ਕਿਹਾ ਕਿ ਵਿਵਾਦ ਤੋਂ ਵਿਸ਼ਵਾਸ ਯੋਜਨਾ ਦੀ ਪ੍ਰਤੀਕਿਰਿਆ ਬਹੁਤ ਉਤਸ਼ਾਹਜਨਕ ਹੈ। ਵਿਵਾਦ ਤੋਂ ਵਿਸ਼ਵਾਸ ਯੋਜਨਾ ਨੂੰ ਡਾਇਰੈਕਟ ਟੈਕਸ ਵਿਵਾਦ ਸਲਿਊਸ਼ਨ ਯੋਜਨਾ 2016 (ਡੀ. ਟੀ. ਡੀ. ਆਰ. ਐੱਸ.) ਦੀ ਤੁਲਨਾ ’ਚ 15 ਗੁਣਾ ਬਿਹਤਰ ਪ੍ਰਤੀਕਿਰਿਆ ਮਿਲੀ ਹੈ। ਸਲਿਊਸ਼ਨ ਦੀ ਵਿਵਾਦਿਤ ਰਾਸ਼ੀ ਦੇ ਸਬੰਧ ’ਚ ਇਹ ਡੀ. ਟੀ. ਡੀ. ਆਰ. ਐੱਸ. ਦਾ 153 ਗੁਣਾ ਹੈ। 1998 ਨੂੰ ਟੈਕਸ ਵਿਵਾਦ ਸਲਿਊਸ਼ਨ ਯੋਜਨਾ (ਕੇ. ਵੀ. ਐੱ.) ਸਿਰਫ ਕੁਝ ਹਜ਼ਾਰ ਮਾਮਲਿਆਂ ਦੇ ਨਾਲ 739 ਕਰੋੜ ਰੁਪਏ ਦੇ ਮਾਮਲਿਆਂ ਦਾ ਹੱਲ ਕਰ ਸਕੀ ਜਦੋਂ ਕਿ 2016 ਦੀ ਡੀ. ਟੀ. ਡੀ. ਆਰ. ਯੋਜਨਾ ਨੇ 631 ਕਰੋੜ ਰੁਪਏ ਦੀ ਰਾਸ਼ੀ ਵਾਲੇ 8,600 ਮਾਮਲਿਆਂ ਨੂੰ ਹੱਲ ਕੀਤਾ। ਸੂਤਰਾਂ ਨੇ ਕਿਹਾ ਕਿ 2021-22 ਦੇ ਬਜਟ ’ਚ ਐਲਾਨੀ ਵਿਵਾਦ ਸਲਿਊਸ਼ਨ ਕਮੇਟੀ (ਡੀ. ਆਰ. ਸੀ.) ਦੀ ਸਥਾਪਨਾ ਵਿਵਾਦ ਤੋਂ ਵਿਸ਼ਵਾਸ ਯੋਜਨਾ ਨੂੰ ਅੱਗੇ ਵਧਾਏ ਜਾਣ ਵਰਗਾ ਹੈ।

ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News