ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ''ਚ ਵਧੀ ਤੇਜ਼ੀ, 2 ਦਿਨ ''ਚ ਆਇਆ 24 ਫ਼ੀਸਦੀ ਤੱਕ ਦਾ ਉਛਾਲ

05/23/2023 12:18:04 PM

ਮੁੰਬਈ - ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ।ਸੁਪਰੀਮ ਕੋਰਟ ਦੀ ਵਿਸ਼ੇਸ਼ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਸੋਮਵਾਰ ਨੂੰ ਵੀ ਜਾਰੀ ਰਹੀ। ਨਾਲ ਹੀ 6 ਕੰਪਨੀਆਂ ਦੇ ਸ਼ੇਅਰ ਉਪਰੀ ਸਰਕਟ 'ਤੇ ਆ ਗਏ ਹਨ। ਇਸ ਦੌਰਾਨ ਸਭ ਤੋਂ ਵਧੀਆ ਪ੍ਰਦਰਸ਼ਨ ਫਲੈਗਸ਼ਿਪ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦਾ ਰਿਹਾ। ਇਸ ਦੇ ਸ਼ੇਅਰਾਂ ਵਿੱਚ ਦੋ ਦਿਨਾਂ (ਸ਼ੁੱਕਰਵਾਰ-ਸੋਮਵਾਰ) ਵਿੱਚ 24.19% ਤੱਕ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : Go First ਨੂੰ ਵੱਡੀ ਰਾਹਤ! NCLT ਨੇ ਬਰਕਰਾਰ ਰੱਖਿਆ ਬੈਂਕਰਪਸੀ ਪਟੀਸ਼ਨ ਸਵੀਕਾਰ ਕਰਨ ਦਾ ਫ਼ੈਸਲਾ

24 ਜਨਵਰੀ 2023 ਨੂੰ ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਲਈ ਸੋਮਵਾਰ ਦਾ ਦਿਨ ਸਭ ਤੋਂ ਵਧੀਆ ਰਿਹਾ। ਦੱਸ ਦੇਈਏ ਕਿ ਅਜਿਹਾ ਹੋਣ ਦਾ ਕਾਰਨ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਉਹ ਰਿਪੋਰਟ ਸੀ, ਜਿਸ ਵਿੱਚ ਅਡਾਨੀ ਸਮੂਹ ਨੂੰ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਪੋਰਟਸ, ਅਡਾਨੀ ਪਾਵਰ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿੱਚ ਵੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲੀ। ਇਸ ’ਚ ਅਡਾਨੀ ਐਂਟਰਪ੍ਰਾਈਜਿਜ਼ ਦਾ ਸ਼ੇਅਰ ਸਭ ਤੋਂ ਵੱਧ 19 ਫ਼ੀਸਦੀ ਦੇ ਕਰੀਬ ਚੜ੍ਹ ਗਿਆ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਕਮੇਟੀ ਨੇ ਕਿਹਾ ਕਿ ਅਡਾਨੀ ਸਮੂਹ ਦੇ ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ’ਚ ਹੋਈ ਕਥਿਤ ਉਲੰਘਣਾ ਦੀ ਵੱਖ ਤੋਂ ਹੋਈ ਸੇਬੀ ਦੀ ਜਾਂਚ ’ਚ ‘ਕੁੱਝ ਨਹੀਂ ਮਿਲਿਆ’ ਹੈ। ਗਲੋਬਲ ਬਾਜ਼ਾਰ ਦੇ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਵਾਧੇ ਦੇ ਨਾਲ ਬੰਦ ਹੋਇਆ। ਸੈਂਸੈਕਸ 234 ਅੰਕ ਚੜ੍ਹ ਕੇ 61,963.68 'ਤੇ ਬੰਦ ਹੋਇਆ ਅਤੇ ਨਿਫਟੀ ਨੇ 18,300 ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਤੋਂ ਇਲਾਵਾ ਅਡਾਨੀ ਵਿਲਮਰ ਅਤੇ ਅਡਾਨੀ ਗ੍ਰੀਨ 'ਚ ਅੱਪਰ ਸਰਕਟ ਲਗਾਇਆ ਗਿਆ।

ਇਹ ਵੀ ਪੜ੍ਹੋ : 2000 ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ RBI ਦੇ ਸਾਬਕਾ ਡੀ.ਜੀ ਦਾ ਵੱਡਾ ਬਿਆਨ

ਸ਼ੇਅਰਾਂ 'ਚ ਮਜ਼ਬੂਤ ​​ਵਾਧੇ ਕਾਰਨ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਣ 10 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਗਰੁੱਪ ਦੀਆਂ ਕੰਪਨੀਆਂ 'ਚ 32 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਗੌਤਮ ਅਡਾਨੀ ਦੀ ਨਿੱਜੀ ਜਾਇਦਾਦ 'ਚ ਸੋਮਵਾਰ ਨੂੰ 39.7 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੁੱਲ 4.3 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਉਹ ਹੁਣ ਦੁਨੀਆਂ ਦੇ 24ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ  ਹਨ। ਹਾਲਾਂਕਿ, ਹਿੰਡਨਬਰਗ ਦੀ ਰਿਪੋਰਟ ਨਹੀਂ ਆਈ 


rajwinder kaur

Content Editor

Related News