ਭਾਰਤ ’ਚ ਲਾਂਚ ਹੋਈ ਸਕੋਡਾ ਆਕਟੇਵੀਆ ਆਰ. ਐੱਸ. 2025
Friday, Oct 17, 2025 - 11:30 PM (IST)

ਆਟੋ ਡੈਸਕ- ਸਕੋਡਾ ਆਟੋ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੇ 25 ਸਾਲ ਪੂਰੇ ਹੋਣ ਦੇ ਮੌਕੇ ਗਾਹਕਾਂ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ। ਕੰਪਨੀ ਨੇ ਆਪਣੇ ਸਭ ਤੋਂ ਪਾਪੁਲਰ ਅਤੇ ਪਾਵਰਫੁੱਲ ਮਾਡਲ ਆਲ-ਨਿਊ ਸਕੋਡਾ ਆਕਟੇਵੀਆ ਆਰ. ਐੱਸ. 2025 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ।
ਇਹ ਕਾਰ ਲਾਂਚਿੰਗ ਤੋਂ ਕੁਝ ਹੀ ਮਿੰਟਾਂ ’ਚ ਸੁਰਖੀਆਂ ’ਚ ਆ ਗਈ, ਕਿਉਂਕਿ ਇਹ ਲਿਮਟਿਡ ਐਡੀਸ਼ਨ ਮਾਡਲ ਲਾਂਚਿੰਗ ਤੋਂ ਸਿਰਫ 20 ਮਿੰਟਾਂ ਦੇ ਅੰਦਰ ਹੀ ਪੂਰੀ ਤਰ੍ਹਾਂ ਸੋਲਡ ਆਊਟ ਹੋ ਗਿਆ। ਨਵੀਂ ਆਕਟੇਵੀਆ ਆਰ. ਐੱਸ. ਨੂੰ ਪਹਿਲਾਂ ਨਾਲੋਂ ਜ਼ਿਆਦਾ ਸਪੋਰਟੀ, ਲਗ਼ਜ਼ਰੀ ਅਤੇ ਹਾਈ-ਟੈੱਕ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ।
ਨਵੀਂ ਸਕੋਡਾ ਆਕਟੇਵੀਆ ਆਰ. ਐੱਸ. 2025 ਦੀ ਕੀਮਤ ਕੰਪਨੀ ਨੇ 49.99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਇਸ ਮਾਡਲ ਦੀ ਕਸਟਮਰ ਡਲਿਵਰੀ 6 ਨਵੰਬਰ 2025 ਤੋਂ ਸ਼ੁਰੂ ਹੋਵੇਗੀ।
ਸਕੋਡਾ ਆਪਣੇ ਗਾਹਕਾਂ ਨੂੰ ਇਸ ਕਾਰ ਦੇ ਨਾਲ 4 ਸਾਲ ਜਾਂ 1 ਲੱਖ ਕਿਲੋਮੀਟਰ ਦੀ ਵਾਰੰਟੀ ਅਤੇ 4 ਸਾਲ ਦੀ ਮੁਫਤ ਰੋਡ ਸਾਈਡ ਅਸਿਸਟੈਂਸ (ਆਰ. ਐੱਸ. ਏ.) ਵੀ ਦੇ ਰਹੀ ਹੈ। ਇਹ ਆਫਰ ਕਾਰ ਓਨਰਸ਼ਿਪ ਨੂੰ ਨਾ ਸਿਰਫ ਲਗਜ਼ਰੀ, ਸਗੋਂ ਝੰਝਟ-ਮੁਕਤ ਵੀ ਬਣਾਉਂਦੀ ਹੈ।