ਅਮਰੀਕਾ ਦੇ ਇਤਿਹਾਸ 'ਚ 2021 ਅਰਥਵਿਵਸਥਾ ਲਈ ਸਭ ਤੋਂ ਬਿਹਤਰੀਨ ਸਾਲ ਹੋਵੇਗਾ : ਟਰੰਪ

10/20/2020 4:39:29 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਜਲਦੀ ਕੋਰੋਨਾ ਵਾਇਰਸ ਦੇ ਅਸਰ ਤੋਂ ਉਭਰ ਜਾਵੇਗੀ। ਟਰੰਪ ਨੇ ਦਾਅਵਾ ਕੀਤਾ ਹੈ ਕਿ 2021 ਦੇਸ਼ ਦੇ ਇਤਿਹਾਸ 'ਚ ਅਰਥਵਿਵਸਥਾ ਲਈ ਬਿਹਤਰੀਨ ਸਾਲ ਹੋਵੇਗਾ। ਰਾਸ਼ਟਰਪਤੀ ਚੋਣਾਂ 'ਚ ਰੀਪਬਲਿਕ ਉਮੀਦਵਾਰ ਟਰੰਪ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਏ ਬਾਇਡੇਨ ਨਾਲ ਸਖਤ ਮੁਕਾਬਲਾ ਮਿਲ ਰਿਹਾ ਹੈ। 

ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ , ਅਰਥਵਿਸਥਾ ਦੀ ਸਥਿਤੀ ਅਤੇ ਜਾਤੀ ਤਣਾਅ ਮੁੱਖ ਮੁੱਦੇ ਹਨ। ਟਰੰਪ ਨੇ ਏਰੀਜੋਨਾ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, 'ਅਗਲਾ ਸਾਲ ਦੇਸ਼ ਦੇ ਇਤਿਹਾਸ ਵਿਚ ਵਿੱਤੀ ਤੌਰ 'ਤੇ ਵਧੀਆ ਸਾਲ ਹੋਵੇਗਾ।' 

ਇਹ ਵੀ ਪੜ੍ਹੋ : PNB ਘਪਲਾ : ਬੈਂਕ ਦੇ ਸਾਬਕਾ ਅਧਿਕਾਰੀ ਖ਼ਿਲਾਫ਼ 1 ਕਰੋੜ ਦਾ ਮਾਮਲਾ ਦਰਜ, ਨੀਰਵ ਮੋਦੀ ਨਾਲ ਜੁੜੀਆਂ ਨੇ 

ਕੋਰੋਨਾ ਲਾਗ ਕਾਰਨ ਹੁਣ ਤੱਕ 2,20,119 ਲੋਕਾਂ ਦੀ ਜਾਣ ਜਾ ਚੁੱਕੀ ਹੈ। ਅਮਰੀਕਾ ਵਿਚ ਕੋਰੋਨਾ ਪਾਜ਼ੇਟਿਵ ਦੇ ਮਾਮਲੇ 82 ਲੱਖ ਤੋਂ ਉੱਪਰ ਹੋ ਚੁੱਕੇ ਹਨ। ਇਸ ਆਫ਼ਤ ਕਾਰਨ ਅਮਰੀਕਾ ਮੰਦੀ ਦੀ ਸਥਿਤੀ 'ਚ ਪਹੁੰਚ ਚੁੱਕਾ ਹੈ। ਕੋਰੋਨਾ ਆਫ਼ਤ ਦੌਰਾਨ ਵੱਡੀ ਸੰਖਿਆ ਵਿਚ ਲੋਕਾਂ ਨੂੰ ਆਪਣਾ ਰੁਜ਼ਗਾਰ ਗਵਾਉਣਾ ਪਿਆ ਹੈ।

ਇਹ ਵੀ ਪੜ੍ਹੋ : ਰੇਲਵੇ ਟਿਕਟ ਬੁਕਿੰਗ ਦੇ ਬਦਲੇ ਨਿਯਮ, ਯਾਤਰਾ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ


Harinder Kaur

Content Editor

Related News