ਭਾਰਤ ’ਚ ਲਾਂਚ ਹੋਈ 2020 Audi RS Q8 Coupe SUV, ਕੀਮਤ 2.07 ਕਰੋੜ ਰੁਪਏ

Friday, Aug 28, 2020 - 02:19 AM (IST)

ਭਾਰਤ ’ਚ ਲਾਂਚ ਹੋਈ 2020 Audi RS Q8 Coupe SUV, ਕੀਮਤ 2.07 ਕਰੋੜ ਰੁਪਏ

ਆਟੋ ਡੈਸਕ– ਆਡੀ ਨੇ ਆਖ਼ਿਰਕਾਰ ਆਪਣੀ ਹੁਣ ਤਕ ਦੀ ਸਭ ਤੋਂ ਦਮਦਾਰ 2020 Audi RS Q8 Coupe SUV ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲਗਜ਼ਰੀ ਕਾਰ ਦੀ ਭਾਰਤੀ ਬਾਜ਼ਾਰ ’ਚ ਕੀਮਤ 2.07 ਕਰੋੜ ਰੁਪਏ ਰੱਖੀ ਗਈ ਹੈ। ਇਸ ਸ਼ਾਨਦਾਰ ਐੱਸ.ਯੂ.ਵੀ. ਦੀ ਬੁਕਿੰਗ ਕੰਪਨੀ ਨੇ 15 ਲੱਖ ਰੁਪਏ ਦੀ ਕੀਮਤ ’ਚ ਸ਼ੁਰੂ ਕੀਤੀ ਹੈ। 

ਨਵੇਂ ਮਾਡਲ ’ਚ ਕੀਤੇ ਗਏ ਬਦਲਾਅ
Audi RS Q8 ਦੇ ਸਾਹਮਣੇ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਨਵੀਂ ਲੁੱਕ ਦਿੱਤੀ ਗਈ ਹੈ ਅਤੇ ਕੰਪਨੀ ਨੇ ਇਸ ਵਿਚ ਨਵੀਂ ਸਿੰਗਲ ਫਰੇਮ ਗਰਿੱਪ ਲਗਾਈ ਹੈ। ਇਸ ਵਿਚ ਨਵੇਂ ਤਰੀਕੇ ਨਾਲ ਡਿਜ਼ਾਇਨ ਕੀਤੇ ਗਏ ਫਰੰਟ ਅਤੇ ਰੀਅਰ ਬੰਪਰ, ਇੰਟੀਗ੍ਰੇਟਿਡ ਡਫਿਊਜ਼ਰ ਅਤੇ ਆਰ.ਐੱਸ.-ਸਪੋਕ ਸਪਾਇਲਰ ਦਾ ਇਸਤੇਮਾਲ ਕੀਤਾ ਗਿਆ ਹੈ। 

PunjabKesari

4.0 ਲੀਟਰ ਦਾ ਟਵਿਨ-ਟਰਬੋ ਵੀ8 ਇੰਜਣ
2020 Audi RS Q8 ’ਚ 4.0-ਲੀਟਰ ਦਾ ਟਵਿਨ-ਟਰਬੋ ਵੀ8 ਇੰਜਣ ਲਗਾਇਆ ਗਿਆ ਹੈ ਜੋ 600 ਬੀ.ਐੱਚ.ਪੀ. ਦੀ ਪਾਵਰ ਅਤੇ 800 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕਾਰ ’ਚ ਲੱਗਾ ਇਹ ਦਮਦਾਰ ਇੰਜਣ ਇਸ ਦੇ ਚਾਰੇ ਪਹੀਆਂ ਨੂੰ ਇਕੱਠੇ ਪਾਵਰ ਭੇਜਦਾ ਹੈ। 

ਮਾਈਲਡ ਹਾਈਬ੍ਰਿਡ ਸਿਸਟਮ
ਇਸ ਐੱਸ.ਯੂ.ਵੀ. ’ਚ 48 ਵੋਲਟ ਦਾ ਮਾਈਲਡ ਹਾਈਬ੍ਰਿਡ ਸਿਸਟਮ ਵੀ ਦਿੱਤਾ ਗਿਆ ਹੈ ਜੋ 16 ਬੀ.ਐੱਚ.ਪੀ. ਦੀ ਵਾਧੂ ਪਾਵਰ ਪੈਦਾ ਕਰਨ ’ਚ ਮਦਦ ਕਰਦਾ ਹੈ। ਇਸ ਸਿਸਟਮ ਨੂੰ ਲਿਥੀਅਮ ਆਇਨ ਬੈਟਰੀ ਪੈਕ ਨਾਲ ਜੋੜਿਆ ਗਿਆ ਹੈ। 

PunjabKesari

3.8 ਸਕਿੰਟਾਂ ’ਚ ਫੜ੍ਹਦੀ ਹੈ 0 ਤੋਂ 100 ਦੀ ਰਫ਼ਤਾਰ
2020 Audi RS Q8 ਸਿਰਫ 3.8 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ੍ਹ ਲੈਂਦੀ ਹੈ ਅਤੇ 200 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚਣ ’ਚ ਸਿਰਫ 13.7 ਸਕਿੰਟਾਂ ਦਾ ਸਮਾਂ ਲੈਂਦੀ ਹੈ। 

10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਮਾਈ ਆਡੀ ਕੁਨੈਕਟ ਐਪ ਦੀ ਸੁਪੋਰਟ ਦੇ ਨਾਲ ਦਿੱਤਾ ਗਿਆ ਹੈ। ਕਾਰ ਦੇ ਫਰੰਟ ’ਚ ਆਰ.ਐੱਸ. ਸਪੋਰਟਸ ਸੀਟਾਂ ਲੱਗੀਆਂ ਹਨ ਜੋ ਕਿ ਵੈਂਟੀਲੇਸ਼ਨ ਅਤੇ ਹੀਟਿੰਗ ਵਰਗੇ ਫੀਚਰਜ਼ ਨੂੰ ਸੁਪੋਰਟ ਕਰਦੀਆਂ ਹਨ। 

PunjabKesari

ਹੋਰ ਫੀਚਰਜ਼
2020 Audi RS Q8 ’ਚ 4 ਜ਼ੋਨ ਕਲਾਈਮੇਟ ਕੰਟਰੋਲ, ਪੈਨਾਰੋਮਿਕ ਸਨਰੂਫ, ਹੈੱਡਸਅਪ ਡਿਸਪਲੇਅ, ਮੈਟ੍ਰਿਕਸ ਐੱਲ.ਈ.ਡੀ. ਹੈੱਡਲਾਈਟ, ਆਰ.ਐੱਸ. ਸੁਪੋਰਟ ਐਗਜਾਸਟ, ਬੀ ਐਂਡ ਓ ਆਧੁਨਿਕ ਸਾਉਂਡ ਸਿਸਟਮ, 3ਡੀ ਸਾਊਂਡ ਦੇ ਨਾਲ ਦਿੱਤਾ ਗਿਆ ਹੈ। 


author

Rakesh

Content Editor

Related News