ਅਲਵਿਦਾ 2018 : ਕੰਪਨੀਆਂ ਨੂੰ ਫਰਸ਼ ਤੋਂ ਅਰਸ਼ 'ਤੇ ਲਿਜਾਉਣ 'ਤੋਂ ਬਾਅਦ ਦਿੱਤੇ ਅਸਤੀਫੇ
Sunday, Dec 23, 2018 - 02:01 PM (IST)

ਨਵੀਂ ਦਿੱਲੀ—ਸਾਲ 2018 ਨਾ ਸਿਰਫ ਵੱਡੇ-ਵੱਡੇ ਵਿਵਾਦਾਂ, ਕਾਰਪੋਰੇਟ ਵਰਲਡ ਅਤੇ ਬੈਂਕਿੰਗ ਸੈਕਟਰ 'ਚ ਉਤਾਰ-ਚੜਾਅ ਦੇ ਲਈ ਸਗੋਂ ਵੱਡੇ-ਵੱਡੇ ਨਾਮੀ ਲੋਕਾਂ ਦੇ ਅਸਤੀਫਿਆਂ ਦੇ ਲਈ ਵੀ ਜਾਣਿਆ ਜਾਵੇਗਾ। ਸਾਲ 2018 'ਚ ਨਾ ਸਿਰਫ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦਿੱਤਾ ਸਗੋਂ ਆਪਣੇ ਖੁਦ ਦੇ ਦਮ 'ਤੇ ਸ਼ੁਰੂ ਕੀਤੇ ਬਿਜ਼ਨੈੱਸ ਨੂੰ ਅਰਸ਼ ਤੋਂ ਫਰਸ ਤੱਕ ਪਹੁੰਚਾਉਣ ਵਾਲੇ ਕਈ ਸੀ.ਈ.ਓ. ਨੇ ਵੀ ਅਸਤੀਫਾ ਦਿੱਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਬਾਰੇ 'ਚ ਜਿਨ੍ਹਾਂ ਨੇ 2018 'ਚ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਆਪਣੇ ਅਹੁਦਿਆਂ ਨੂੰ ਛੱਡਿਆ ਹੈ।
ਉਰਜਿਤ ਪਟੇਲ ਅਤੇ ਸੁਰਜੀਤ ਭੱਲਾ ਨੇ ਦਿੱਤਾ ਅਸਤੀਫਾ
ਮੋਦੀ ਸਰਕਾਰ ਅਤੇ ਆਰ.ਬੀ.ਆਈ. 'ਚ ਟਕਰਾਅ ਦੇ ਦੌਰਾਨ ਗਵਰਨਰ ਉਰਜਿਤ ਪਟੇਲ ਨੇ 10 ਦਸੰਬਰ ਨੂੰ ਅਸਤੀਫਾ ਦੇ ਦਿੱਤਾ। ਹਾਲਾਂਕਿ ਉਰਜਿਤ ਪਟੇਲ ਨੇ ਦੱਸਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਹੇ ਹਨ। ਦੱਸ ਦੇਈਏ ਕਿ ਨੋਟਬੰਦੀ ਤੋਂ ਠੀਕ 2 ਮਹੀਨੇ ਪਹਿਲਾਂ 4 ਸਤੰਬਰ 2016 ਨੂੰ ਪਟੇਲ ਨੇ ਭਾਰਤ ਰਿਜ਼ਰਵ ਬੈਂਕ ਦੀ ਕਮਾਨ ਸੰਭਾਲੀ ਸੀ। ਪਟੇਲ ਦਾ ਕਾਰਜਕਾਲ ਸਤੰਬਰ 2019 'ਚ ਖਤਮ ਹੋਣ ਵਾਲਾ ਸੀ ਪਰ ਉਨ੍ਹਾਂ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਇਸ ਦੇ ਕੁਝ ਦਿਨਾਂ ਬਾਅਦ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਪਾਰਟ ਟਾਈਮ ਮੈਂਬਰਤਾਂ (ਪੀ.ਐੱਮ.ਈ.ਏ.ਸੀ.) ਤੋਂ ਅਸਤੀਫਾ ਦੇ ਦਿੱਤਾ।
ਅਰਵਿੰਦ ਸੁਬਰਮਣੀਅਮ ਨੇ ਛੱਡਿਆ ਅਹੁਦਾ
ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਣੀਅਮ ਨੇ ਜੁਲਾਈ 2018 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਬਰਮਣੀਅਮ ਮੁਤਾਬਕ ਉਨ੍ਹਾਂ ਨੇ ਨਿੱਜੀ ਕਾਰਨਾਂ ਤੋਂ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ 'ਚ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸਨ। ਨਾਲ ਹੀ ਉਨ੍ਹਾਂ ਨੇ ਰਿਜ਼ਰਵ ਬੈਂਕ ਅਤੇ ਸਰਕਾਰ ਦੇ ਵਿਚਕਾਰ ਟਕਰਾਅ ਦੀ ਵੀ ਆਲੋਚਨਾ ਕੀਤੀ ਸੀ।
ਬੈਂਕਿੰਗ ਸੈਕਟਰ 'ਚ ਹੋਏ ਘੋਟਾਲੇ
ਹੁਣ ਗੱਲ ਜੇਕਰ ਬੈਂਕਿੰਗ ਸੈਕਟਰ ਅਤੇ ਘੋਟਲਿਆਂ ਦੇ ਬਾਰੇ ਕੀਤੀ ਜਾਵੇ ਤਾਂ ਵੀਡੀਓਕਾਨ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਲੋਨ ਘੋਟਾਲੇ ਦੇ ਦੋਸ਼ਾਂ ਕਾਰਨ ਬੈਂਕ ਦੀ ਐੱਮ.ਡੀ. ਅਤੇ ਸੀ.ਈ.ਓ. ਚੰਦਾ ਕੋਚਰ ਨੂੰ ਆਪਣਾ ਅਹੁਦਾ ਛੱਡਣਾ ਪਿਆ। ਚੰਦਾ ਕੋਚਰ 'ਤੇ ਵੀਡੀਓਕੋਨ ਨੂੰ ਲੋਨ ਦੇਣ ਦੇ ਪੱਖਪਾਤ ਦਾ ਦੋਸ਼ ਦੱਸਿਆ ਸੀ।
ਇਸ 'ਚ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੇ ਸ਼ਾਮਲ ਹੋਣ ਦਾ ਵੀ ਗੱਲ ਸੀ। ਇਸ ਤਰ੍ਹਾਂ ਐਕਸਿਸ ਬੈਂਕ ਦੀ ਸੀ.ਈ.ਓ. ਸ਼ਿਖਾ ਸ਼ਰਮਾ ਨੇ ਆਪਣੇ ਕਾਰਜਕਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਉਨ੍ਹਾਂ ਦੀ ਥਾਂ ਹੁਣ ਅਮਿਤਾਭ ਚੌਧਰੀ ਬੈਂਕ ਦੇ ਨਵੇਂ ਮੁੱਖੀ ਹੋਣਗੇ।
ਬਿੰਨੀ ਬੰਸਲ ਨੇ ਛੱਡੀ ਕੰਪਨੀ
ਆਨਲਾਈਨ ਸ਼ਾਪਿੰਗ ਸਾਈਟ ਫਲਿਪਾਰਟ ਦੇ ਬਾਰੇ 'ਚ ਤਾਂ ਸਭ ਜਾਣਦੇ ਹੀ ਹੋਣਗੇ। ਫਲਿਪਕਾਰਟ ਨੂੰ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਣ ਵਾਲੇ 2 ਦੋਸਤ ਸਚਿਨ ਅਤੇ ਬਿੰਨੀ ਬੰਸਲ ਨੂੰ ਆਪਣੀ ਹੀ ਬਣਾਈ ਕੰਪਨੀ ਤੋਂ ਅਸਤੀਫਾ ਦੇਣਾ ਪਿਆ। ਜਿਥੇ ਸਚਿਨ ਬੰਸਲ ਨੇ ਫਲਿਪਕਾਰਟ ਅਤੇ ਵਾਲਮਾਰਟ ਸੌਦੇ ਦੇ ਕਾਰਨ ਅਸਤੀਫਾ ਦਿੱਤਾ ਤਾਂ ਉੱਧਰ ਬਿੰਨੀ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਿੰਨੀ ਬੰਸਲ ਦੇ ਅਸਤੀਫੇ ਤੋਂ ਠੀਕ ਬਾਅਦ ਆਨਲਾਈਨ ਫੈਸ਼ਨ ਰਿਟੇਲਰ ਮਿੰਤਰਾ ਦੇ ਚੀਫ ਐਗਜ਼ੀਕਿਊਟਿਵ ਅਫਸਰ (ਸੀ.ਈ.ਓ.) ਅਨੰਤ ਨਾਰਾਇਣ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ।