2018 ਮਰਸਡੀਜ਼ ਬੈਂਜ਼ C-Class ਭਾਰਤ ''ਚ ਲਾਂਚ, ਕੀਮਤ 40 ਲੱਖ ਰੁਪਏ ਤੋਂ ਸ਼ੁਰੂ
Thursday, Sep 20, 2018 - 04:02 PM (IST)

ਨਵੀਂ ਦਿੱਲੀ— ਜਰਮਨ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਭਾਰਤ 'ਚ ਸੀ-ਕਲਾਸ ਦਾ ਨਵਾਂ ਫੇਸਲਿਫਟ ਮਾਡਲ ਲਾਂਚ ਕੀਤਾ ਹੈ। ਕੰਪਨੀ ਨੇ ਆਪਣੀ ਇਸ ਨਵੀਂ ਕਾਰ 'ਚ ਰੀਡਿਜ਼ਾਇੰਡ ਬੰਪਰ ਅਤੇ ਵੱਡੀ ਫਰੰਟ ਗਰਿੱਲ ਨੂੰ ਸ਼ਾਮਲ ਕੀਤਾ ਹੈ ਜੋ ਇਸ ਨੂੰ ਕਾਫੀ ਖਾਸ ਬਣਾ ਰਹੇ ਹਨ। ਇਸ ਦੇ ਨਾਲ ਹੀ ਕਾਰ 'ਚ ਬੀ.ਐੱਸ. 4 ਇੰਜਣ ਵੀ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਆਪਣੀ ਇਸ ਕਾਰ ਨੂੰ C300d ਪ੍ਰਾਈਮ, C220d ਪ੍ਰੋਗ੍ਰੈਸਿਵ ਅਤੇ C300d AMG Line ਵੇਰੀਐਂਟਸ 'ਚ ਪੇਸ਼ ਕੀਤਾ ਹੈ, ਜਿਨ੍ਹਾਂ ਦੀਆਂ ਕੀਮਤਾਂ ਕਰੀਬ 40 ਲੱਖ ਰੁਪਏ, 44.25 ਲੱਖ ਰੁਪਏ ਅਤੇ 48.50 ਲੱਖ ਰੁਪਏ ਹੈ। ਉਥੇ ਹੀ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੀਟਿੰਗ ਐਂਡ ਸੇਲਸ, ਮਾਈਕਲ ਯੋਪ ਨੇ ਕਿਹਾ ਕਿ ਅਸੀਂ ਇਸ ਸਾਲ 7 ਕਾਰਾਂ ਲਾਂਚ ਕੀਤੀਆਂ ਹਨ ਅਤੇ ਸੀ-ਕਲਾਸ ਨੂੰ ਦੁਨੀਆ ਭਰ 'ਚ ਚੰਗਾ ਰਿਸਪਾਂਸ ਮਿਲਿਆ ਹੈ। ਦੱਸ ਦੇਈਏ ਕਿ ਸੀ-ਕਲਾਸ ਕੰਪਨੀ ਦੀਆਂ ਦੁਨੀਆ ਭਰ 'ਚ ਬੇਸਟ ਸੇਲਿੰਗ ਟਾਪ ਕਾਰਾਂ 'ਚੋਂ ਇਕ ਹੈ।
C300d AMG Line
ਕੰਪਨੀ ਨੇ ਆਪਣੀ ਇਸ ਕਾਰ 'ਚ 1950 ਸੀਸੀ ਦਾ ਇੰਜਣ ਦਿੱਤਾ ਹੈ ਜੋ ਕਿ 2400 ਆਰ.ਪੀ.ਐੱਮ. 'ਤੇ 245 ਐੱਚ.ਪੀ. ਦੀ ਪਾਵਰ ਅਤੇ 500 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 0 ਤੋਂ 100 ਦੀ ਰਫਤਾਰ ਸਿਰਫ 5.9 ਸੈਕਿੰਡ 'ਚ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250kmph ਹੈ।
C220d AMG Line
ਇਸ ਕਾਰ 'ਚ 1950 ਸੀਸੀ ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 2400 ਆਰ.ਪੀ.ਐੱਮ. 'ਤੇ 194 ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 0 ਤੋਂ 100 ਦੀ ਰਫਤਾਰ ਫੜ੍ਹਨ 'ਚ ਸਿਰਫ 7.9 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 232kmph ਹੈ।
ਫੀਚਰਸ
ਦਮਦਾਰ ਇੰਜਣ ਤੋਂ ਇਲਾਵਾ ਕਾਰ 'ਚ ਦਿੱਤੇ ਗਏ ਫੀਚਰਸ ਦੀ ਗੱਲ ਕਰੀਏ ਤਾਂ ਇਸ ਦੇ ਇੰਟੀਰੀਅਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਵਿਚ ਹੁਣ ਨਵਾਂ 10.25 ਇੰਚ ਦੀ ਮੀਡੀਆ ਡਿਸਪਲੇਅ ਅਤੇ ਨਵੀਂ ਜਨਰੇਸ਼ਨ ਵਾਲਾ ਟੈਲੀਮੈਟਿਕਸ ਦਿਸੇਗਾ।
ਸ਼ਾਨਦਾਰ ਡਿਜ਼ਾਈਨ
ਇਸ ਵਿਚ ਏ-ਕਲਾਸ ਰੇਂਜ ਦੀਆਂ ਕਾਰਾਂ ਦਾ ਸਿਗਨੇਚਰ ਡਾਇਮੰਡ ਪੈਟਰਨ ਵਾਲਾ ਗਰਿੱਲ ਡਿਜ਼ਾਈਨ ਦਿੱਤਾ ਗਿਆ ਹੈ। ਇਹੀ ਡਿਜ਼ਾਈਨ ਸੀ300ਡੀ ਏ.ਐੱਮ.ਜੀ ਲਾਈਨ ਵਰਜਨ 'ਚ ਵੀ ਦਿੱਤਾ ਗਿਆ ਹੈ। ਇਸ ਵਿਚ ਟੇਲ ਲੈਂਪਸ ਦਾ ਸ਼ੇਪ ਤਾਂ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ ਪਰ ਹੁਣ ਇਸ ਵਿਚ ਨਵੀਆਂ ਐੱਲ.ਈ.ਡੀ. ਸਿਗਨੇਚਰ ਲਾਈਟਾਂ ਹੋਣਗੀਆਂ।