Honda ਨੇ ਭਾਰਤ ''ਚ ਲਾਂਚ ਕੀਤਾ 2017 ਮਾਡਲ CBR650F

Tuesday, Oct 10, 2017 - 06:29 PM (IST)

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ CBR650F ਦੇ 2017 ਮਾਡਲ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਬਾਈਕ ਦੀ ਭਾਰਤ 'ਚ ਕੀਮਤ 7.3 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਇਸ ਨੂੰ 22 ਸ਼ਹਿਰਾਂ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਨਵੇਂ ਮਾਡਲ 'ਚ BS-IV ਕੰਪਲਾਐਂਟ ਇੰਜਣ ਤਾਂ ਮਿਲੇਗਾ ਹੀ, ਨਾਲ ਹੀ ਕਈ ਬਦਲਾਅ ਵੀ ਦੇਖਣ ਨੂੰ ਮਿਲਣਗੇ। 

ਲਾਂਚ ਈਵੈਂਟ
ਨਵੇਂ CBR650F ਦੇ ਲਾਂਚ ਈਵੈਂਟ 'ਤੇ ਹੋਂਡਾ ਸੇਲਸ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯੁਧਵੀਰ ਸਿੰਘ ਕੁਲੇਰੀਆ ਨੇ ਕਿਹਾ ਕਿ CBR ਸੀਰੀਜ਼ 'ਚ ਇਸ ਨਵੀਂ ਬਾਈਕ ਨੂੰ ਲਾਂਚ ਕਰਕੇ ਅਸੀਂ ਕਾਫੀ ਖੁਸ਼ ਹਾਂ। ਸਪੋਰਟੀ ਸਟਾਈਲ ਦੇਣ ਦੇ ਨਾਲ ਇਸ ਵਿਚ ਪਾਵਰਫੁੱਲ ਪਰਫਾਰਮੈਂਸ ਲਈ ਇਨਲਾਇਨ 4 ਸਿਲੰਡਰ ਇੰਜਣ ਲੱਗਾ ਹੈ ਜੋ ਇਸ ਨੂੰ ਚਲਾਉਂਦੇ ਸਮੇਂ ਰਾਈਡਰ ਨੂੰ ਬਿਹਤਰੀਨ ਅਨੁਭਵ ਦੇਵੇਗਾ। 

PunjabKesari

ਸੇਫਟੀ ਦਾ ਰੱਖਿਆ ਗਿਆ ਖਾਸ ਧਿਆਨ
ਸੇਫਟੀ ਲਈ ਇਸ ਬਾਈਕ 'ਚ ਮੈਟਲ ਪਿਸਟਮ ਨਾਲ ਬਣਾਈ ਗਈ ਨਿਸਾਨ ਦੀ ਡਿਊਲ 320 ਐੱਮ.ਐੱਮ. ਫਰੰਟ ਡਿਸਕ ਬ੍ਰੇਕਸ ਅਤੇ ਰਿਅਰ 'ਚ 240 ਐੱਮ.ਐੱਮ. ਬ੍ਰੇਕ ਦਿੱਤੀ ਗਈ ਹੈ ਜੋ ਤੇਜ਼ ਰਫਤਾਰ 'ਤੇ ਬਾਈਕ ਨੂੰ ਘੱਟ ਸਮੇਂ 'ਚ ਰੋਕਣ 'ਚ ਮਦਦ ਕਰੇਗੀ। ਇਸ ਸਪੋਰਟਸ ਬਾਈਕ ਦੇ ਫਰੰਟ 'ਚ 41 mm SDBV ਫਰੰਟ ਫੋਕਸ ਲੱਗੇ ਹਨ ਜੋ ਬਾਈਕ ਚਲਾਉਂਦੇ ਸਮੇਂ ਜ਼ਿਆਦਾ ਪਕੜ ਬਣਾਉਣ 'ਚ ਮਦਦ ਕਰਦੇ ਹਨ। ਉਥੇ ਹੀ ਰਿਅਰ 'ਚ 7 ਸਟੈੱਪ ਅਡਜਸਟੇਬਲ ਮੋਨੋ ਸ਼ਾਕ ਦਿੱਤਾ ਗਿਆ ਹੈ ਜੋ ਸੜਕ 'ਤੇ ਸਥਿਰਤਾ ਪ੍ਰਦਾਨ ਕਰਦਾ ਹੈ। 

PunjabKesari

649 ਸੀਸੀ ਦਾ 4 ਸਿਲੰਡਰ ਇੰਜਣ
ਇਸ ਬਾਈਕ 'ਚ 649 ਸੀਸੀ ਦਾ ਇਨਲਾਈਨ 4 ਸਿਲੰਡਰ ਲਿਕੁਇੱਡ ਕੂਲਡ ਇੰਜਣ ਲੱਗਾ ਹੈ ਜੋ 85.42 ਬੀ.ਐੱਚ.ਪੀ. ਦੀ ਪਾਵਰ ਅਤੇ 60.4 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਬਾਈਕ ਭਾਰਤੀ ਬਾਜ਼ਾਰ 'ਚ ਕਾਵਾਸਾਕੀ ਨਿੰਜਾ 650 ਅਤੇ ਬੇਨੇਲੀ TNT 600GT ਨੂੰ ਸਖਤ ਟੱਕਰ ਦੇਵੇਗੀ।


Related News