3 ਸਕਿੰਟ 'ਚ 0 ਤੋਂ 100Kmph ਦੀ ਸਪੀਡ ਫੜੇਗੀ 2017 Aventador S Roadster

09/23/2017 11:14:35 AM

ਜਲੰਧਰ : ਇਤਾਲਵੀ ਲਗਜ਼ਰੀ ਸੁਪਰਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਨੇ ਨਵੀਂ 2017 ਅਵੇਂਟਾਡੋਰ ਐੱਸ ਰੋਡਸਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਖਾਸੀਅਤ ਇਸ ਵਿਚ ਲੱਗਾ 6.5 ਲੀਟਰ ਦਾ ਪਾਵਰਫੁਲ ਇੰਜਣ ਹੈ, ਜਿਸ ਨਾਲ ਇਹ ਕਾਰ ਸਿਰਫ 3 ਸਕਿੰਟ ਵਿਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ ਲੈਂਦੀ ਹੈ। ਅਵੇਂਟਾਡੋਰ ਐੱਸ ਰੋਡਸਟਰ ਦੇ ਨਵੇਂ 2017 ਮਾਡਲ ਨੂੰ ਇਸ ਤੋਂ ਪਹਿਲਾਂ ਜਰਮਨੀ ਵਿਚ ਆਯੋਜਿਤ ਫ੍ਰੈਂਕਫਰਟ ਮੋਟਰ ਸ਼ੋਅ ਵਿਚ ਪਹਿਲੀ ਵਾਰ ਲੋਕਾਂ ਨੂੰ ਦਿਖਾਇਆ ਗਿਆ ਸੀ। ਇਸ ਕਾਰ ਨੂੰ 5.76 ਕਰੋੜ ਰੁਪਏ ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।

ਕਾਰ ਵਿਚ ਲੱਗਾ ਹੈ 6.5 ਲਿਟਰ ਦਾ V12 ਇੰਜਣ
ਲੈਂਬੋਰਗਿਨੀ ਦੀ ਇਸ ਪਾਵਰਫੁਲ ਕਾਰ ਦੇ 2017 'ਚ 6.5 ਲਿਟਰ ਦਾ v12 ਇੰਜਣ ਲੱਗਾ ਹੈ, ਜੋ 740 ਪੀ. ਐੱਸ. ਦੀ ਪਾਵਰ ਤੇ 690 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ ਪ੍ਰਫਾਰਮੈਂਸ ਦੇ ਮਾਮਲੇ ਵਿਚ ਮੌਜੂਦਾ ਮਾਡਲ ਤੋਂ ਕਾਫੀ ਬਿਹਤਰ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਮਾਡਲਸ ਵਿਚ ਲੱਗਾ ਇੰਜਣ 8350 rpm 'ਤੇ ਕਾਰ ਨੂੰ ਛੇਤੀ ਪਿਕਅਪ ਫੜਨ ਵਿਚ ਮਦਦ ਕਰੇਗਾ। ਇਸ ਇੰਜਣ ਨੂੰ ਖਾਸ ਤੌਰ 'ਤੇ ਬਣਾਏ ਗਏ 7 ਸਪੀਡ ਇੰਡੀਪੈਂਡੈਂਟ ਸ਼ਿਫਟਿੰਗ ਰੋਡ ਟ੍ਰਾਂਸਮਿਸ਼ਨ (ISR) ((Independent Shifting Rod transmission)) ਨਾਲ ਲੈਸ ਕੀਤਾ ਗਿਆ ਹੈ, ਜੋ 50 ਮਿਲੀ ਸਕਿੰਟ ਵਿਚ ਹੀ ਗੇਅਰ ਨੂੰ ਬਦਲ ਦੇਵੇਗਾ, ਜਿਸ ਨਾਲ ਕਾਰ ਚਲਾਉਂਦੇ ਸਮੇਂ ਚਾਲਕ ਨੂੰ ਬਿਹਤਰ ਡ੍ਰਾਈਵਿੰਗ ਐਕਸਪੀਰੀਐਂਸ ਮਿਲੇਗਾ।PunjabKesari

350 Kmph ਦੀ ਹੈ ਟਾਪ ਸਪੀਡ
ਇਸ ਬਿਹਤਰੀਨ ਕਾਰ ਦਾ ਨਵਾਂ 2017 S ਵੇਰੀਅੰਟ ਮੌਜੂਦਾ ਅਵੇਂਟਾਡੋਰ ਰੋਡਸਟਰ ਤੋਂ 40 ਪੀ. ਐੱਸ. ਜ਼ਿਆਦਾ ਪਾਵਰ ਪੈਦਾ ਕਰਦਾ ਹੈ, ਜਿਸ ਨਾਲ ਇਹ ਕਾਰ 350 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਆਸਾਨੀ ਨਾਲ ਫੜ ਲੈਂਦੀ ਹੈ। ਕਾਰ ਵਿਚ ਫੋਰ ਵ੍ਹੀਲ ਡ੍ਰਾਈਵ ਨਾਲ ਨਵਾਂ ਈਗੋ ਡ੍ਰਾਈਵਿੰਗ ਮੋਡ ਵੀ ਦਿੱਤਾ ਗਿਆ ਹੈ, ਜੋ ਕਾਰ ਨੂੰ ਚਲਾਉਂਦੇ ਸਮੇਂ ਸਟੇਅਰਿੰਗ ਨੂੰ ਘੁੰਮਾਉਣ ਦੇ ਨਾਲ-ਨਾਲ ਸਸਪੈਂਸ਼ਨ ਨੂੰ ਵੀ ਖੂਬ ਮੂਵ ਕਰੇਗਾ, ਜਿਸ ਨਾਲ ਕਾਰ ਨੂੰ ਟਰਨ ਕਰਨ 'ਤੇ ਦਬਾਅ ਨਹੀਂ ਪਵੇਗਾ।PunjabKesari

ਕਾਰ 'ਚ ਕੀਤੇ ਗਏ ਅਹਿਮ ਬਦਲਾਅ
ਲੈਂਬੋਰਗਿਨੀ ਨੇ ਨਵੀਂ 2017 ਅਵੇਂਟਾਡੋਰ ਐੱਸ ਰੋਡਸਟਰ ਕਾਰ ਵਿਚ ਕਈ ਵੱਡੇ ਬਦਲਾਅ ਕੀਤੇ ਹਨ। ਇਸ ਕਾਰ ਵਿਚ ਦਿੱਤਾ ਗਿਆ ਫਰੰਟ ਬੰਪਰ ਅਤੇ LED ਲਾਈਟਸ ਇਸ ਨੂੰ ਅਗ੍ਰੈਸਿਵ ਲੁਕ ਦੇ ਰਹੀਆਂ ਹਨ। ਰਿਅਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਫਾਈਬਰ ਇੰਜਣ ਬੋਨਟ ਬਲੇਟਸ ਲੱਗੇ ਹਨ, ਜੋ ਇਸਦੇ ਡਿਜ਼ਾਈਨ ਨੂੰ ਮੌਜੂਦਾ ਮਾਡਲ ਤੋਂ ਵੱਖ ਬਣਾਉਂਦੇ ਹਨ। ਸੁਰੱਖਿਆ ਲਈ ਇਸ ਵਿਚ ਕਾਰਬਨ ਸੈਰੇਮਿਕ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ, ਜੋ ਤੇਜ਼ ਰਫਤਾਰ 'ਤੇ ਇਸ ਨੂੰ ਆਸਾਨੀ ਨਾਲ ਘੱਟ ਸਮੇਂ ਵਿਚ ਰੋਕਣ 'ਚ ਮਦਦ ਕਰਨਗੀਆਂ।PunjabKesari

ਘੱਟ ਸਮੇਂ ਵਿਚ ਲੋਕਾਂ ਦੀ ਪਹਿਲੀ ਪਸੰਦ ਬਣੀ ਇਹ ਕਾਰ
ਲੈਂਬੋਰਗਿਨੀ ਅਵੇਂਟਾਡੋਰ ਨੇ ਘੱਟ ਸਮੇਂ ਵਿਚ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਲਈ ਹੈ। ਇਸ ਕਾਰ ਦੇ ਪਹਿਲੇ ਮਾਡਲ ਨੂੰ ਫਰਵਰੀ 2011 ਵਿਚ ਪਹਿਲੀ ਵਾਰ ਜਿਨੇਵਾ ਮੋਟਰ ਸ਼ੋਅ ਦੌਰਾਨ ਪੇਸ਼ ਕੀਤਾ ਗਿਆ ਸੀ। 2 ਸੀਟਰ ਕਾਰ ਹੋਣ 'ਤੇ ਵੀ ਲੋਕਾਂ ਨੇ ਇਸਦੇ ਪਹਿਲੇ ਮਾਡਲ ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਸ ਕਾਰ ਦੀ ਕਾਫੀ ਸ਼ਲਾਘਾ ਕੀਤੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਦੱਸਿਆ ਕਿ ਹਾਲੇ 12 ਕਾਰਾਂ ਨੂੰ ਵੇਚਿਆ ਗਿਆ ਹੈ। ਸਾਲ 2011 ਤੋਂ 2018 ਤੱਕ ਇਸ ਕਾਰ ਨੂੰ ਨਵੇਂ-ਨਵੇਂ ਵੇਰੀਅੰਟਸ ਵਿਚ ਬਾਜ਼ਾਰ ਵਿਚ ਪੇਸ਼ ਕੀਤਾ ਗਿਆ ਅਤੇ ਕੰਪਨੀ ਨੇ ਇਸੇ ਸਮੇਂ ਵਿਚ ਆਪਣੀ ਪ੍ਰੋਡਕਸ਼ਨ ਨੂੰ ਵੀ 5000 ਯੂਨਿਟ ਤੱਕ ਪਹੁੰਚਿਆ ਸੀ। ਹੁਣ ਤਾਂ ਇਸ ਕਾਰ ਦੇ ਨਵੇਂ ਮਾਡਲਸ ਨੂੰ ਪੂਰੀ ਦੁਨੀਆ ਵਿਚ ਸਲਾਹਿਆ ਜਾਣ ਲੱਗਾ ਹੈ ਪਰ ਨਵੇਂ-ਨਵੇਂ ਮਾਡਲਸ ਦੇ ਆਉਣ ਨਾਲ ਇਸ ਦੀਆਂ ਕੀਮਤਾਂ ਵਿਚ ਵੀ ਕਾਫੀ ਵਾਧਾ ਹੋ ਰਿਹਾ ਹੈ। 

ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੈਂਬੋਰਗਿਨੀ ਦੇ ਇਸ ਨਵੇਂ ਅਵੇਂਟਾਡੋਰ ਐੱਸ ਰੋਡਸਟਰ ਮਾਡਲ ਨੂੰ ਲੋਕਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।


Related News