ਚੀਨ 'ਚ ਰੁਜ਼ਗਾਰ ਸੰਕਟ : 16 ਤੋਂ 24 ਸਾਲ ਦੀ ਉਮਰ ਦੇ 2 ਕਰੋੜ ਲੋਕ ਬੇਰੁਜ਼ਗਾਰ
Tuesday, Dec 27, 2022 - 03:31 PM (IST)
ਬੀਜਿੰਗ : ਕੋਰੋਨਾ ਸੰਕ੍ਰਮਣ ਦੇ ਸੰਕਟ ਨਾਲ ਜੂਝ ਰਿਹਾ ਚੀਨ ਵੀ ਬੇਰੁਜ਼ਗਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਰਤਮਾਨ ਵਿੱਚ, ਚੀਨ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਲਗਭਗ 2 ਕਰੋੜ ਲੋਕ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੇਰੁਜ਼ਗਾਰ ਹਨ। ਪਿੰਡਾਂ ਦੀ ਬੇਰੁਜ਼ਗਾਰੀ ਨੂੰ ਇਸ ਅੰਕੜਿਆਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅੰਕੜਿਆਂ ਵਿਚ ਸ਼ਹਿਰੀ ਨੌਜਵਾਨਾਂ ਦੀ ਆਬਾਦੀ 107 ਮਿਲੀਅਨ ਦੱਸੀ ਹੈ, ਜਿਸ ਦੇ ਅਧਾਰ 'ਤੇ ਸੀਐਨਐਨ ਨੇ ਇਹ ਗਣਨਾ ਕੀਤੀ ਹੈ।
ਇਹ ਵੀ ਪੜ੍ਹੋ : ਚੀਨ ਨੇ ਸਿੰਧ 'ਚ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਚਿੰਤਾ
'ਦ ਹਾਂਗਕਾਂਗ ਪੋਸਟ' ਦੇ ਅਨੁਸਾਰ "ਚੀਨ ਵਿੱਚ ਨੌਜਵਾਨ ਬੇਰੁਜ਼ਗਾਰੀ ਦੀ ਦਰ ਇਸ ਸਾਲ ਇੱਕ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਹ ਮਾਰਚ ਵਿੱਚ 15.3 ਪ੍ਰਤੀਸ਼ਤ ਤੋਂ ਵਧ ਕੇ ਅਪ੍ਰੈਲ ਵਿੱਚ ਰਿਕਾਰਡ 18.2 ਪ੍ਰਤੀਸ਼ਤ ਹੋ ਗਈ ਹੈ। ਇਹ ਅਗਲੇ ਕੁਝ ਮਹੀਨਿਆਂ ਤੱਕ ਲਗਾਤਾਰ ਵਧਦੀ ਹੋਈ ਇਹ ਜੁਲਾਈ ਵਿਚ 19.9 ਫ਼ੀਸਦੀ ਤੱਕ ਪਹੁੰਚ ਗਈ। " ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ, ਅਗਸਤ ਵਿੱਚ ਇਹ ਦਰ ਥੋੜੀ ਜਿਹੀ ਘਟ ਕੇ 18.7 ਪ੍ਰਤੀਸ਼ਤ ਦੇ ਪੱਧਰ ਤੱਕ ਪਹੁੰਚ ਗਈ ਸੀ ਪਰ ਇਸ ਦਾ ਪੱਧਰ ਅਜੇ ਵੀ ਉੱਚੇ ਪੱਧਰ 'ਤੇ ਬਣਿਆ ਰਹਿ ਸਕਦਾ ਹੈ। ਬੇਰੋਜ਼ਗਾਰੀ ਕਾਰਨ ਪੰਜ ਯੋਗਤਾ ਪ੍ਰਾਪਤ ਚੀਨੀਆਂ ਵਿੱਚੋਂ ਤਕਰੀਬਨ ਇੱਕ ਨੌਕਰੀ ਹਾਸਲ ਕਰਨ ਵਿਚ ਨਾਕਾਮਯਾਬ ਹੋ ਰਿਹਾ ਹੈ। ਇਸ ਦੇ ਲਈ ਕੋਵਿਡ ਮਹਾਮਾਰੀ ਜ਼ਿੰਮੇਵਾਰ ਹੈ। ਚੀਨ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਦਿੱਗਜ ਕੰਪਨੀਆਂ ਵੀ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਵਾਂਗ ਕ੍ਰਾਂਤੀ ਬਣੇਗੀ ਭਾਰਤੀ ਹਾਈ-ਸਪੀਡ ਰੇਲ : ਜਾਪਾਨੀ ਰਾਜਦੂਤ
ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ Xiaomi ਵੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਹਾਲ ਹੀ ਵਿੱਚ Xiaomi ਦੇ ਬੁਲਾਰੇ ਨੇ ਦੱਸਿਆ ਕਿ Xiaomi ਨੇ ਕੰਪਨੀ ਨੂੰ ਮੁੜ ਸੁਚਾਰੂ ਬਣਾਇਆ ਹੈ ਅਤੇ ਕਰਮਚਾਰੀਆਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ। ਉਸਨੇ ਕਿਹਾ ਕਿ ਉਪਾਅ ਨੇ ਕੰਪਨੀ ਦੇ 10 ਪ੍ਰਤੀਸ਼ਤ ਤੋਂ ਘੱਟ ਕਰਮਚਾਰੀਆਂ ਨੂੰ ਪ੍ਰਭਾਵਤ ਕੀਤਾ ਹੈ। 'ਦ ਹਾਂਗ ਕਾਂਗ ਪੋਸਟ' ਦੇ ਅਨੁਸਾਰ "ਚੀਨ ਦੇ ਸਰਕਾਰੀ ਮੀਡੀਆ ਆਉਟਲੈਟਸ ਨੇ ਰਿਪੋਰਟ ਦਿੱਤੀ ਹੈ ਕਿ Xiaomi ਆਪਣੇ ਸਮਾਰਟਫੋਨ ਅਤੇ ਇੰਟਰਨੈਟ ਕਾਰੋਬਾਰ ਯੂਨਿਟ ਸਮੇਤ ਕਈ ਵਿਭਾਗਾਂ ਵਿੱਚ ਹਜ਼ਾਰਾਂ ਨੌਕਰੀਆਂ ਵਿੱਚ ਕਟੌਤੀ ਕਰੇਗੀ।"
ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ ਆਰਥਿਕ ਐਮਰਜੈਂਸੀ ਦਾ ਐਲਾਨ, ਸਰਕਾਰੀ ਮੁਲਾਜ਼ਮਾਂ 'ਤੇ ਡਿੱਗੀ ਗਾਜ
ਦਸਤਾਵੇਜ਼ਾਂ ਅਨੁਸਾਰ ਕੰਪਨੀ ਨੇ 2022 ਦੇ ਪਹਿਲੇ 9 ਮਹੀਨਿਆਂ ਵਿੱਚ ਲਗਭਗ 1,900 ਕਰਮਚਾਰੀਆਂ ਦੀ ਕਟੌਤੀ ਕੀਤੀ ਹੈ। ਸਤੰਬਰ ਦੇ ਅੰਤ ਤੱਕ, ਕੰਪਨੀ ਦੇ ਲਗਭਗ 35,000 ਫੁੱਲ-ਟਾਈਮ ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਵਿੱਚ ਸਥਿਤ ਸਨ। ਚੀਨ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਕੰਪਨੀ ਦੇ ਮਾਲੀਏ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਅਗਲੇ ਸਾਲ ਇਹ ਸਥਿਤੀ ਹੋਰ ਵਿਗੜ ਸਕਦੀ ਹੈ। ਸਿੱਖਿਆ ਮੰਤਰਾਲੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ 1.16 ਕਰੋੜ ਕਾਲਜ ਗ੍ਰੈਜੂਏਟ ਨੌਕਰੀ ਦੇ ਬਾਜ਼ਾਰ ਵਿੱਚ ਦਾਖਲ ਹੋਣਗੇ। ਯਕੀਨਨ ਇਹ ਪਿਛਲੇ ਚਾਰ ਦਹਾਕਿਆਂ ਵਿੱਚ ਚੀਨ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਇਹ ਵੀ ਪੜ੍ਹੋ : ਰਿਪੋਰਟ : ਚੀਨ ਤੋਂ 82 ਦੇਸ਼ ਸਭ ਤੋਂ ਵੱਧ ਪ੍ਰਭਾਵਿਤ, ਪਾਕਿਸਤਾਨ ਪਹਿਲੇ ਨੰਬਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।