ਰੂਪੇ ਐਪ ਅਤੇ ਭੀਮ ਐਪ ਨਾਲ ਪੇਮੈਂਟ ''ਚ ''ਤੇ 20 ਫੀਸਦੀ ਕੈਸ਼ਬੈਕ

Thursday, Sep 27, 2018 - 04:29 PM (IST)

ਰੂਪੇ ਐਪ ਅਤੇ ਭੀਮ ਐਪ ਨਾਲ ਪੇਮੈਂਟ ''ਚ ''ਤੇ 20 ਫੀਸਦੀ ਕੈਸ਼ਬੈਕ

ਨਵੀਂ ਦਿੱਲੀ— ਰੂਪੇ ਕਾਰਡ ਅਤੇ ਭੀਮ ਐਪ ਨਾਲ ਕਿਊ.ਆਰ. ਕੋਡਸ ਦੇ ਰਾਹੀਂ ਕੀਤੀ ਗਈ ਪੇਮੈਂਟ ਦੇ ਮਾਮਲੇ 'ਚ ਲੋਕਾਂ ਨੂੰ ਜੀ.ਐੱਸ.ਟੀ. 'ਤੇ ਪ੍ਰਸਤਾਵਿਤ 20 ਫੀਸਦੀ ਕੈਸ਼ਬੈਕ ਮਿਲ ਸਕਦਾ ਹੈ। ਸਰਕਾਰ ਇਸ ਦਿਸ਼ਾ 'ਚ ਕੰਮ ਕਰ ਰਹੀ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਜੀ.ਐੱਸ.ਟੀ. ਰੇਟ ਅਤੇ ਉਸ ਦੇ ਮੁਤਾਬਕ ਕੈਸ਼ਬੈਕ ਸਮੇਤ ਟ੍ਰਾਂਜੈਕਸ਼ਨ ਦੀ ਪੂਰੀ ਡਿਟੇਲ ਹਾਸਲ ਹੋਵੇਗੀ। 
ਜੋ ਲੋਕ ਡਿਜੀਟਲ ਟ੍ਰਾਂਜੈਕਸ਼ਨ 'ਚ ਕਿਊ-ਆਰ ਕੋਡਸ ਦੀ ਵਰਤੋਂ ਨਹੀਂ ਕਰ ਪਾਉਂਦੇ ਹਨ ਉਨ੍ਹਾਂ ਦੇ ਲਈ ਇਕ ਬਦਲ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਉਹ ਇਨਕਮ ਟੈਕਸ ਰਿਟਰਨ ਅਤੇ ਰਿਫੰਡ ਫਾਈਲ ਕਰਦੇ ਸਨ, ਠੀਕ ਉਸੇ ਤਰੀਕੇ ਨਾਲ ਉਹ ਸਾਰੀਆਂ ਰਸੀਦਾਂ ਇਕੱਠੀਆਂ ਕਰਕੇ ਜੀ.ਐੱਸ.ਟੀ. ਰਿਫੰਡ ਕਲੇਮ ਕਰ ਸਕਦੇ ਹਨ। 
ਪਿਛਲੇ ਮਹੀਨੇ ਜੀ.ਐੱਸ.ਟੀ. ਕਾਊਂਸਿਲ ਨੇ ਰੂਪੇ ਕਾਰਡ ਨੈੱਟਵਰਕ ਅਤੇ ਭੀਮ ਯੂਨੀਫਾਈਡ ਪੇਮੈਂਟਸ ਇੰਟਰਫੇਸ ਸਿਸਟਮ ਦੇ ਮਾਧਿਅਮ ਨਾਲ ਡਿਜੀਟਲ ਪੇਮੈਂਟਸ 'ਤੇ ਕੈਸ਼ਬੈਕ ਦੇ ਰਾਹੀਂ ਇੰਸੈਂਟਿਵਸ ਰਾਸ਼ੀ ਦੇਣ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦਿੱਤੀ ਸੀ। 
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਵਿਵਸਥਾ ਲਾਗੂ ਹੋਣ 'ਤੇ ਰੂਪੇ ਕਾਰਡ ਅਤੇ ਭੀਮ ਐਪ ਦੇ ਮਾਧਿਅਮ ਨਾਲ ਪੇਮੈਂਟ ਕਰਨ 'ਤੇ ਗਾਹਕਾਂ ਨੂੰ ਕੁੱਲ ਜੀ.ਐੱਸ.ਟੀ. 'ਤੇ 20 ਫੀਸਦੀ ਦਾ ਕੈਸ਼ਬੈਕ ਮਿਲੇਗਾ, ਜੋ ਜ਼ਿਆਦਾਤਰ 100 ਰੁਪਏ ਦਾ ਹੋਵੇਗਾ। ਇਸ ਨੂੰ ਲੈ ਕੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ..ਸੀ.ਆਈ.), ਜੀ.ਐੱਸ.ਟੀ. ਕਾਊਂਸਿਲ ਅਤੇ ਗੁਡਸ ਐਂਡ ਸਰਵਿਸਿਜ਼ ਟੈਕਸ ਨੈੱਟਵਰਕ ਦੇ ਵਿਚਕਾਰ ਕਈ ਪੜਾਵਾਂ 'ਚ ਗੱਲਬਾਤ ਹੋਈ ਕਿ ਕਿਸ ਤਰ੍ਹਾਂ ਗਾਹਕਾਂ ਨੂੰ ਕੈਸ਼ਬੈਕ ਆਫਰ ਕੀਤਾ ਜਾਵੇ। ਇਕ ਸੂਤਰ ਨੇ ਦੱਸਿਆ ਕਿ ਕਿਊ.ਆਰ. ਕੋਡਸ ਦੀ ਵਰਤੋਂ ਕਰਨ ਦਾ ਬਦਲ ਇਕ ਵਧੀਆ ਤਰੀਕਾ ਹੈ। ਇਸ ਨਾਲ ਉਹ ਸਾਰੀਆਂ ਜਾਣਕਾਰੀਆਂ ਜੁਟਾਉਣਾ ਸੰਭਵ ਹੋਵੇਗਾ ਜਿਨ੍ਹਾਂ ਨੂੰ ਦੂਜੇ ਤਰੀਕੇ ਨਾਲ ਨਹੀਂ ਜੁਟਾਇਆ ਜਾ ਸਕਦਾ।


Related News