ਪ੍ਰੋਸੈਸਡ ਦਾਲਾਂ ''ਤੇ ਲਗਾਇਆ ਜਾਵੇਗਾ 18 ਫ਼ੀਸਦੀ GST, AAR ਨੇ ਜਾਰੀ ਕੀਤੇ ਹੁਕਮ

Thursday, Mar 07, 2024 - 01:36 PM (IST)

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੀ ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ (ਏ.ਏ.ਆਰ.) ਨੇ ਹੁਕਮ ਦਿੱਤਾ ਹੈ ਕਿ ਭੂਸ ਕੱਢਣ, ਅਨਾਜ ਦਾ ਟੁਕਣਾ ਕਰਨ ਤੋਂ ਬਾਅਦ ਪ੍ਰਾਪਤ ਕੀਤੀਆਂ ਪ੍ਰੋਸੈਸਡ ਦਾਲਾਂ ਖੇਤੀਬਾੜੀ ਉਤਪਾਦ ਨਹੀਂ ਹਨ ਅਤੇ ਇਹ ਸਾਬੁਤ ਦਾਲਾਂ ਤੋਂ ਵੱਖਰੀ ਹੈ। ਇਸ ਲਈ ਪ੍ਰੋਸੈਸਡ ਦਾਲਾਂ 'ਤੇ 18 ਫ਼ੀਸਦੀ ਦੀ ਦਰ ਨਾਲ ਜੀਐੱਸਟੀ ਲੱਗੇਗਾ। ਏਏਆਰ ਨੇ ਹੁਕਮ ਦਿੱਤਾ ਕਿ ਥੋਕ ਖਰੀਦਦਾਰਾਂ ਅਤੇ ਮਿੱਲਾਂ ਜਾਂ ਕਿਸਾਨਾਂ ਨੂੰ ਲੈਣ-ਦੇਣ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਅਵਸਥਾ ਵਿਚ ਖੇਤੀ ਉਤਪਾਦਾਂ 'ਤੇ 18 ਫ਼ੀਸਦੀ ਜੀਐੱਸਟੀ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ

ਏਕੇਐੱਮ ਗਲੋਬਲ ਦੇ ਟੈਕਸ ਪਾਰਟਨਰ ਸੰਦੀਪ ਸਹਿਗਲ ਨੇ ਦੱਸਿਆ ਕਿ ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਗਾਇਤਰੀ ਐਂਟਰਪ੍ਰਾਈਜ਼ ਦਾ ਹੈ ਅਤੇ ਇਹ ਖੇਤੀ ਉਤਪਾਦਾਂ ਜਿਵੇਂ ਉੜਦ ਦਾਲ ਅਤੇ ਇਸ ਦੀਆਂ ਵੱਖ-ਵੱਖ ਕਿਸਮਾਂ, ਮੂੰਗ ਦੀ ਦਾਲ ਅਤੇ ਇਸ ਦੀਆਂ ਵੱਖ-ਵੱਖ ਕਿਸਮਾਂ, ਤੂਰ, ਜਵਾਰ ਅਤੇ ਕਰਮਾਨੀ ਦੇ ਕਮਿਸ਼ਨ ਏਜੰਟ ਜਾਂ ਦਲਾਲ ਸੌਂਦੇ ਵਿਚ ਕਾਰੋਬਾਰ ਕਰਦੇ ਹ। ਕੰਪਨੀ ਪਾਰਟੀਆਂ ਤੋਂ ਪ੍ਰਤੀ ਬੈਗ ਇੱਕ ਨਿਸ਼ਚਿਤ ਫੀਸ ਵਸੂਲਦੀ ਹੈ। ਇਸ ਦਾ ਨਾਮ ਵਿਕਰੀ ਜਾਂ ਖਰੀਦ ਦੇ ਲੈਣ-ਦੇਣ ਕਿਸੇ ਵੀ ਇਨਵੌਇਸ ਵਿੱਚ ਨਹੀਂ ਹੈ।  

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਕੰਪਨੀ ਕੋਲ ਜੀਐੱਸਟੀ ਰਜਿਸਟ੍ਰੇਸ਼ਨ ਹੈ ਅਤੇ 18 ਫ਼ੀਸਦੀ ਫੀਸ ਵਸੂਲ ਕਰਦੀ ਹੈ। ਹਾਲਾਂਕਿ, ਇਸ ਪੂਰੇ ਭਾਰਤ ਵਿਚ ਕਈ ਹਿੱਸਿਆਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀਆਂ ਦਾ ਕਹਿਣਾ ਹੈ ਕਿ ਖੇਤੀ ਉਤਪਾਦਾਂ ਅਤੇ ਦਲਾਲੀ 'ਤੇ ਜੀਐਸਟੀ ਜਾਇਜ਼ ਨਹੀਂ ਹੈ। ਲਿਹਾਜ਼ਾ ਇਸ ਮਾਮਲੇ 'ਤੇ ਕੰਪਨੀ ਨੇ ਏਏਆਰ ਤੋਂ ਨਿਰਦੇਸ਼ ਮੰਗਿਆ ਕਿ ਕੀ ਭੁਸੀ ਵੱਖ ਕਰਨ ਅਤੇ ਅਨਾਜ ਨੂੰ ਕੱਟਣ ਤੋਂ ਬਾਅਦ ਤਿਆਰ ਉਤਪਾਦ 'ਤੇ ਜੀਐੱਸਟੀ ਲਗੇਗਾ ਜਾਂ ਨਹੀਂ। ਏਏਆਰ ਦਾ ਮੰਨਣਾ ਹੈ ਕਿ ਕਿਸਾਨਾਂ ਜਾਂ ਖੇਤ ਵਿਚ ਆਮਤੌਰ 'ਤੇ ਭੂੱਸੀ ਨੂੰ ਵੱਖ ਜਾਂ ਅਨਾਜ ਨੂੰ ਵੰਡਿਆ ਨਹੀਂ ਜਾਂਦਾ, ਸਗੋਂ ਇਸ ਨੂੰ ਦਾਲ ਮਿੱਲਾਂ ਦੇ ਪੱਧਰ 'ਤੇ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਏਏਆਰ ਨੇ ਸਪੱਸ਼ਟ ਕੀਤਾ ਕਿ ਪ੍ਰੋਸੈਸਡ ਦਾਲਾਂ ਖੇਤੀਬਾੜੀ ਉਤਪਾਦ ਦੀ ਪਰਿਭਾਸ਼ਾ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜੀਐਸਟੀ ਤੋਂ ਛੋਟ ਉਪਲਬਧ ਨਹੀਂ ਹੈ। ਇਸ ਤੋਂ ਇਲਾਵਾ ਅਥਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੰਪਨੀ ਦਾਲਾਂ ਦੇ ਦਲਾਲ ਏਜੰਟ ਵਜੋਂ ਕੰਮ ਕਰਦੀ ਹੈ, ਜੋ ਕਮਿਸ਼ਨ ਏਜੰਟ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਲਈ ਬਿਨੈਕਾਰ ਨੂੰ ਕਮਿਸ਼ਨ ਏਜੰਟ 'ਤੇ ਲਾਗੂ 18 ਫ਼ੀਸਦੀ ਜੀਐੱਸਟੀ ਦਾ ਭੁਗਤਾਨ ਕਰਨ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੈਣ-ਦੇਣ ਵਿੱਚ ਸ਼ਾਮਲ ਸਾਮਾਨ ਨੂੰ ਜੀਐੱਸਟੀ ਤੋਂ ਛੋਟ ਦਿੱਤੀ ਗਈ ਹੈ ਜਾਂ ਨਹੀਂ। ਸਹਿਗਲ ਨੇ ਕਿਹਾ ਕਿ ਏਏਆਰ ਨੇ ਸੀਮਤ ਪਹੁੰਚ ਅਪਣਾਈ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News