ਫਲੈਟ ਦੇ 7,500 ਰੁਪਏ ਤੋਂ ਜ਼ਿਆਦਾ ਮੈਂਟੇਨੈਂਸ ''ਤੇ 18 ਫੀਸਦੀ GST : ਵਿੱਤ ਮੰਤਰਾਲਾ

07/23/2019 2:09:09 AM

ਨਵੀਂ ਦਿੱਲੀ—  ਵਿੱਤ ਮੰਤਰਾਲਾ ਨੇ ਕਿਹਾ ਕਿ ਕਿਸੇ ਫਲੈਟ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਜੇਕਰ 7,500 ਰੁਪਏ ਤੋਂ ਜ਼ਿਆਦਾ ਦਾ ਮਹੀਨਾਵਾਰ ਭੁਗਤਾਨ ਹੁੰਦਾ ਹੈ ਤਾਂ ਉਸ ਫਲੈਟ ਦੇ ਮਾਲਿਕ ਨੂੰ 18 ਫੀਸਦੀ ਦੀ ਦਰ ਨਾਲ ਜੀ.ਐਸ.ਟੀ. ਦੇਣਾ ਹੋਵੇਗਾ। ਨਿਯਮ ਮੁਤਾਬਕ ਜੇਕਰ ਪ੍ਰਤੀ ਫਲੈਟ ਪ੍ਰਤੀ ਮਹੀਨਾ ਮੈਂਬਰਸ਼ਿਪ/ਯੋਗਦਾਨ ਦੇ ਰੂਪ 'ਚ ਆਰ.ਡਬਲਿਊ 7,500 ਰੁਪਏ ਤੋਂ ਜ਼ਿਆਦਾ ਹੁੰਦਾ ਹੈ। ਜੇਕਰ ਸੇਵਾ ਤੇ ਵਸਤੂ ਦੀ ਸਪਲਾਈ ਦੇ ਜ਼ਰੀਏ ਆਰ.ਡਬਲਿਊ ਦਾ ਸਲਾਨਾ ਮਾਲੀਆ 20 ਲੱਖ ਰੁਪਏ ਤੋਂ ਜ਼ਿਆਦਾ ਹੁੰਦਾ ਹੈ ਤਾਂ ਆਰ.ਡਬਲਿਊ ਨੂੰ ਮਹੀਨਾਵਾਰ ਚਾਰਜ 'ਤੇ ਜੀ.ਐੱਸ.ਟੀ. ਲੈਣਾ ਹੋਵੇਗਾ।
ਵਿੱਤ ਮੰਤਰਾਲਾ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨੀ ਜਾਂ ਐਕਸਪੋਰਟ ਪ੍ਰਮੋਸ਼ਨ ਪ੍ਰੋਗਰਾਮਾਂ ਲਈ ਸਾਮਾਨਾਂ ਨੂੰ ਵਿਦੇਸ਼ ਲੈ ਜਾਣ ਵਾਲੀਆਂ ਇਕਾਈਆਂ ਨੂੰ ਉਨ੍ਹਾਂ ਸਾਮਾਨਾਂ ਲਈ ਟੈਕਸ ਇਨਲਾਇਸ ਜਨਰੇਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜਿਸ ਨੂੰ ਉਹ 6 ਮਹੀਨੇ ਦੇ ਅੰਦਰ ਵਾਪਸ ਭਾਰਤ ਲੈ ਆਉਂਦੀ ਹੈ। ਜੀ.ਐੱਸ.ਟੀ. ਦੀ ਗਣਨਾ ਦੇ ਤਰੀਕਿਆਂ 'ਤੇ ਜਾਰੀ ਕੀਤੇ ਗਏ ਇਕ ਸਰਕੂਲਰ 'ਚ ਵਿੱਤ ਮੰਤਰਾਲਾ ਨੇ ਕਿਹਾ ਕਿ ਜੇਕਰ ਮਹੀਨਾਵਾਰ ਮੈਂਟੇਨੈਂਸ ਚਾਰਜ 7,500 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ ਉਦੋਂ ਹੀ ਫਲੈਟ ਮਾਲਕ ਨੂੰ ਜੀ.ਐੱਸ.ਟੀ. 'ਚ ਛੋਟ ਦਿੱਤੀ ਜਾਵੇਗੀ। ਜੇਕਰ ਇਹ ਚਾਰਜ 7,500 ਰੁਪਏ ਤੋਂ ਜ਼ਿਆਦਾ ਹੈ ਤਾਂ ਪੂਰੀ ਰਾਸ਼ੀ 'ਤੇ 18 ਫੀਸਦੀ ਜੀ.ਐੱਸ.ਟੀ. ਲੱਗੇਗਾ। ਉਦਾਹਰਣ ਲਈ ਜੇਕਰ ਮੈਂਟੇਨੈਂਸ ਚਾਰਜ 9,000 ਰੁਪਏ ਹੈ ਤਾਂ 18 ਫੀਸਦੀ ਜੀ.ਐੱਸ.ਟੀ. ਪੂਰੇ 9,000 ਰੁਪਏ 'ਤੇ ਲੱਗੇਗਾ।


Inder Prajapati

Content Editor

Related News