EV ਨੀਤੀ ''ਚ ਇਲੈਕਟ੍ਰਿਕ ਵਾਹਨਾਂ ਦੇ ਆਯਾਤ ''ਤੇ 15 ਫ਼ੀਸਦੀ ਦੀ ਡਿਊਟੀ ਦਰ ਨੋਟੀਫਾਈ

Saturday, Mar 16, 2024 - 02:17 PM (IST)

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਐਲਾਨੀ ਇਲੈਕਟ੍ਰਿਕ ਵ੍ਹੀਕਲ (EV)ਨੀਤੀ ਦੇ ਤਹਿਤ, ਕੁਝ ਸ਼ਰਤਾਂ ਦੇ ਅਧੀਨ ਘੱਟੋ-ਘੱਟ 35,000 ਡਾਲਰ ਮੁੱਲ ਦੇ ਇਲੈਕਟ੍ਰਿਕ ਵਾਹਨਾਂ ਦੇ ਆਯਾਤ 'ਤੇ 15 ਫ਼ੀਸਦੀ ਦੀ ਡਿਊਟੀ ਦਰ ਨੂੰ ਸੂਚਿਤ ਕਰ ਦਿੱਤਾ। ਵਰਤਮਾਨ ਵਿੱਚ EV ਦੇ ਆਯਾਤ 'ਤੇ 100 ਫ਼ੀਸਦੀ ਕਸਟਮ ਡਿਊਟੀ ਲੱਗਦੀ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਭਾਰੀ ਉਦਯੋਗ ਮੰਤਰਾਲੇ ਨੇ 'ਭਾਰਤ ਵਿੱਚ ਇਲੈਕਟ੍ਰਿਕ ਪੈਸੇਂਜਰ ਕਾਰਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ' ਨੂੰ ਸੂਚਿਤ ਕੀਤਾ। 

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਇਸ ਵਿੱਚ ਘੱਟੋ-ਘੱਟ 50 ਕਰੋੜ ਡਾਲਰ ਦੇ ਨਿਵੇਸ਼ ਨਾਲ ਨਿਰਮਾਣ ਯੂਨਿਟ ਸਥਾਪਤ ਕਰਨ ਵਾਲੀਆਂ ਕੰਪਨੀਆਂ ਨੂੰ ਆਯਾਤ ਡਿਊਟੀ ਰਿਆਇਤਾਂ ਦੇਣ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਵਿੱਤ ਮੰਤਰਾਲੇ ਨੇ ਸੂਚਿਤ ਕੀਤਾ ਕਿ ਈਵੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਨਿਰਮਾਣ ਇਕਾਈਆਂ ਸਥਾਪਤ ਕਰਨ ਵਾਲੀਆਂ ਕੰਪਨੀਆਂ ਸਾਲ 2031 ਤੱਕ 15 ਫ਼ੀਸਦੀ ਡਿਊਟੀ 'ਤੇ ਘੱਟੋ ਘੱਟ 35,000 ਡਾਲਰ ਦੀ ਕੀਮਤ ਦੀਆਂ ਈਵੀਜ਼ ਆਯਾਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਟੈਸਲਾ ਵਰਗੀਆਂ ਵਿਦੇਸ਼ੀ ਕੰਪਨੀਆਂ ਭਾਰਤ ਸਰਕਾਰ ਤੋਂ ਦਰਾਮਦ ਡਿਊਟੀ ਦਰਾਂ 'ਚ ਕਟੌਤੀ ਦੀ ਮੰਗ ਕਰ ਰਹੀਆਂ ਹਨ, ਪਰ ਭਾਰਤ ਡਿਊਟੀ ਰਿਆਇਤਾਂ ਨੂੰ ਘਰੇਲੂ ਨਿਰਮਾਣ ਨਾਲ ਜੋੜਨ 'ਤੇ ਜ਼ੋਰ ਦੇ ਰਿਹਾ ਹੈ। ਨੰਗੀਆ ਐਂਡਰਸਨ ਐੱਲਐੱਲਪੀ ਦੇ ਪਾਰਟਨਰ ਸੰਦੀਪ ਝੁਨਝੁਨਵਾਲਾ ਨੇ ਕਿਹਾ ਕਿ ਇਸ ਰਿਆਇਤੀ ਡਿਊਟੀ ਪ੍ਰਣਾਲੀ ਨਾਲ ਵਿਦੇਸ਼ੀ ਈਵੀ ਨਿਰਮਾਤਾਵਾਂ ਦੇ ਭਾਰਤ ਵਿੱਚ ਦਾਖਲੇ ਲਈ ਰਾਹ ਪੱਧਰਾ ਕਰੇਗੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News