ਚੀਨ ਨੂੰ ਵੱਡਾ ਝਟਕਾ, ਭਾਰਤ ਆਉਣਗੀਆਂ 14 ਸਪਲਾਇਰ ਕੰਪਨੀਆਂ, ਸਰਕਾਰ ਤੋਂ ਮਿਲੀ ਮਨਜ਼ੂਰੀ

Thursday, Jan 19, 2023 - 01:56 PM (IST)

ਚੀਨ ਨੂੰ ਵੱਡਾ ਝਟਕਾ, ਭਾਰਤ ਆਉਣਗੀਆਂ 14 ਸਪਲਾਇਰ ਕੰਪਨੀਆਂ, ਸਰਕਾਰ ਤੋਂ ਮਿਲੀ ਮਨਜ਼ੂਰੀ

ਨਵੀਂ ਦਿੱਲੀ (ਇੰਟ.) – ਚੀਨ ਦੇ 14 ਐਪਲ ਸਪਲਾਇਰਸ ਨੂੰ ਸਰਕਾਰ ਵਲੋਂ ਮੁੱਢਲੀ ਮਨਜ਼ੂਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ’ਚ ਸਮਾਰਟਫੋਨ ਦੀ ਘਰੇਲੂ ਮੈਨੂਫੈਕਚਰਿੰਗ ਤੇਜ਼ ਕਰ ਦਿੱਤੀ ਹੈ। ਇਹ ਜਾਣਕਾਰੀ ਬਲੂਮਬਰਗ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਬਲੂਮਬਰਗ ਨੇ ਆਪਣੀ ਇਕ ਰਿਪੋਰਟ ’ਚ ਸੋਰਸੇਜ਼ ਦੇ ਹਵਾਲੇ ਤੋਂ ਦੱਸਿਆ ਹੈ ਕਿ ਲਕਸਸ਼ੇਅਰ ਪ੍ਰੇਸੀਜ਼ਨ ਅਤੇ ਲੈਂਸਮੇਕਰ ਸਨੀ ਆਪਟੀਕਲ ਤਕਨਾਲੋਜੀ ਦੀ ਇਕ ਯੂਨਿਟ ਉਨ੍ਹਾਂ ਕੰਪਨੀਆਂ ਦੀ ਲਿਸਟ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਪਰੂਵਲ ਦਿੱਤਾ ਗਿਆ ਹੈ। ਇਸ ਮਨਜ਼ੂਰੀ ਨੂੰ ਭਾਰਤ ’ਚ ਪੂਰਨ ਮਨਜ਼ੂਰੀ ਦੀ ਦਿਸ਼ਾ ’ਚ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਪਰ ਇਨ੍ਹਾਂ ਸਪਲਾਇਰਸ ਨੂੰ ਭਾਰਤ ’ਚ ਇਕ ਜੁਆਇੰਟ ਵੈਂਚਰ ਪਾਰਟਨਰ ਦੀ ਭਾਲ ਕਰਨੀ ਹੋਵੇਗੀ।

ਇਹ ਵੀ ਪੜ੍ਹੋ : RBI ਨੇ ਪੁਰਾਣੀ ਪੈਨਸ਼ਨ ਸਕੀਮ 'ਤੇ ਸੂਬਿਆਂ ਨੂੰ ਦਿੱਤੀ ਚਿਤਾਵਨੀ, ਇਸ ਸਮੱਸਿਆ ਵੱਲ ਕੀਤਾ ਇਸ਼ਾਰਾ

ਸਾਊਥ ਚਾਈਨਾ ਮਾਰਨਿੰਗ ਪੋਸਟ ’ਚ ਤਾਈਵਾਨ ਦੇ ਡਿਜੀਟਾਈਮਸ ਅਖਬਾਰ ਦੀ ਰਿਸਰਚ ਯੂਨਿਟ ਦੇ ਇਕ ਐਨਾਲਿਸਟ ਲਿਊਕ ਲਿਨ ਦੇ ਸਾਬਕਾ ਅਨੁਮਾਨ ਭਾਰਤ 2027 ਤੱਕ ਦੁਨੀਆ ਦੇ 2 ’ਚੋਂ 1 ਆਈਫੋਨ ਦਾ ਉਤਪਾਦਨ ਕਰ ਸਕਦਾ ਹੈ ਜਦ ਕਿ ਮੌਜੂਦਾ ਫੀਸਦੀ 5 ਫੀਸੀਦ ਤੋਂ ਘੱਟ ਹੈ। ਇਸ ਤੋਂ ਪਹਿਲਾਂ ਜੇ. ਪੀ. ਮਾਰਗਨ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ 2025 ਤੱਕ ਦੁਨੀਆ ਭਰ ’ਚ ਟੋਟਲ ਐਪਲ ਆਈਫੋਨ ਦਾ 25 ਫੀਸਦੀ ਅਸੈਂਬਲ ਕਰੇਗਾ। ਹਾਲਾਂਕਿ ਨਵਾਂ ਅਨੁਮਾਨ ਇਸ ਤੋਂ ਵੀ ਜ਼ਿਆਦਾ ਹਮਲਾਵਰ ਹੈ।

ਇਹ ਵੀ ਪੜ੍ਹੋ : SC ਨੇ ਪੁੱਛਿਆ- ਕੀ ਭਾਰਤ 'ਚ ਯੂਰਪ ਵਰਗੇ ਮਿਆਰ ਹਨ? ਜਾਣੋ Google ਨੇ ਕੀ ਦਿੱਤਾ ਜਵਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News