ਵਿੱਤੀ ਘਾਟਾ ਟੀਚੇ ਤੋਂ 112 ਫੀਸਦੀ ਜ਼ਿਆਦਾ

Saturday, Dec 30, 2017 - 11:48 AM (IST)

ਵਿੱਤੀ ਘਾਟਾ ਟੀਚੇ ਤੋਂ 112 ਫੀਸਦੀ ਜ਼ਿਆਦਾ

ਨਵੀਂ ਦਿੱਲੀ—ਵਿੱਤੀ ਘਾਟੇ ਦੇ ਮੋਰਚੇ 'ਤੇ ਸਰਕਾਰ ਲਈ ਬੁਰੀ ਖਬਰ ਹੈ। ਸਰਕਾਰ ਵਿੱਤੀ ਸਾਲ 2018 ਦੇ ਰਾਜਸਵ ਘਾਟੇ ਦੇ ਟਾਰਗੇਟ ਨੂੰ ਪਾਰ ਕਰ ਚੁੱਕੀ ਹੈ। ਕੰਟਰੋਲ ਜਨਰਲ ਆਫ ਅਕਾਊਂਟਸ ਦੀ ਜਾਰੀ ਦੀ ਰਿਪੋਰਟ ਦੇ ਮੁਤਾਬਕ ਸਰਕਾਰ ਦੀ ਆਮਦਨ ਤੋਂ ਉੱਪਰ ਦਾ ਖਰਚ ਸਾਲ ਭਰ ਦੇ ਟਾਰਗੇਟ ਤੋਂ 112 ਫੀਸਦੀ ਤੋਂ ਜ਼ਿਆਦਾ ਹੈ। ਅਪ੍ਰੈਲ ਤੋਂ ਨਵੰਬਰ ਦੇ ਵਿਚਕਾਰ ਵਿੱਤੀ ਘਾਟਾ 4.58 ਲੱਖ ਕਰੋੜ ਰੁਪਏ ਤੋਂ ਵਧ ਕੇ 6.12 ਲੱਖ ਕਰੋੜ ਰੁਪਏ ਰਿਹਾ। 
ਉਧਰ ਇਸ ਦੌਰਾਨ ਰਾਜਸਵ ਘਾਟਾ 3.48 ਕਰੋੜ ਰੁਪਏ ਤੋਂ ਵਧ ਕੇ 4.89 ਕਰੋੜ ਰੁਪਏ ਰਿਹਾ। ਸਿਰਫ ਨਵੰਬਰ ਦੀ ਗੱਲ ਕਰੀਏ ਤਾਂ ਇਸ ਮਹੀਨੇ ਰਾਜਸਵ ਘਾਟਾ 20,300 ਕਰੋੜ ਰੁਪਏ ਤੋਂ ਵਧ ਕੇ 88,800 ਕਰੋੜ ਰੁਪਏ ਰਿਹਾ।
ਹਾਲ ਹੀ 'ਚ ਸਰਕਾਰ ਨੇ ਜਨਵਰੀ-ਮਾਰਚ ਦੇ ਵਿਚਕਾਰ ਬਾਜ਼ਾਰ ਤੋਂ ਕੁੱਲ 93,000 ਕਰੋੜ ਰੁਪਏ ਕਰਜ਼ ਲੈਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਆਪਣੇ ਤੈਅ ਟੀਚੇ ਤੋਂ 50,000 ਕਰੋੜ ਰੁਪਏ ਦਾ ਹੋਰ ਕਰਜ਼ ਲਵੇਗੀ ਜੋ ਉਮੀਦ ਤੋਂ ਕਿਤੇ ਜ਼ਿਆਦਾ ਹੈ। ਅੱਜ ਜਾਰੀ ਹੋਏ ਅੰਕੜਿਆਂ ਤੋਂ ਇਹ ਸਾਫ ਹੁੰਦਾ ਹੈ ਕਿ ਸਰਕਾਰ ਦਾ ਵਿੱਤੀ ਘਾਟੇ ਦਾ ਕੈਲਕੇਸ਼ਨ ਵਿਗੜ ਚੁੱਕਾ ਹੈ।


Related News